ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਆਉਣਗੇ ਚਮੜੀ ''ਚ ਇਹ ਬਦਲਾਅ

03/29/2017 4:36:25 PM

ਜਲੰਧਰ— ਗਰਮੀ ਦਾ ਮੌਸਮ ਆ ਗਿਆ ਹੈ ਧੁੱਪ ''ਚ ਚਮੜੀ ਅਤੇ ਸਿਹਤ ਨੂੰ ਠੀਕ ਰੱਖਣ ਦੇ ਲਈ ਲੋਕ ਕਈ ਤਰ੍ਹਾਂ ਦੇ ਨੁਸਖੇ ਵਰਤ ਰਹੇ ਹਨ। ਧੁੱਪ ਦੇ ਅਸਰ ਨਾਲ ਚਮੜੀ ਰੁੱਖੀ ਅਤੇ ਬੇਜ਼ਾਨ ਹੋ ਜਾਂਦੀ ਹੈ। ਇਸ ਦੇ ਨਾਲ ਹੀ ਆਪਣੀ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਰੀਰ ''ਚ ਪਾਣੀ ਦੀ ਕਮੀ ਹੋਣ ਕਾਰਨ ਚਮੜੀ ਦੀ ਚਮਕ ਘੱਟ ਹੋ ਜਾਂਦੀ ਹੈ। ਗਰਮੀਆਂ ''ਚ ਚਮੜੀ ਦਾ ਖਾਸ ਖਿਆਲ ਰੱਖਣ ਦੇ ਲਈ ਨਿੰਬੂ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਸਿਹਤ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ। 
1. ਝੁਰੜੀਆਂ ਤੋਂ ਛੁਟਕਾਰਾ
ਰੋਜ਼ਾਨਾ 2 ਗਿਲਾਸ ਨਿੰਬੂ ਪਾਣੀ ਪੀਣ ਨਾਲ ਝੁਰੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਵਿਟਾਮਿਨ-ਸੀ ਚਮੜੀ ਨੂੰ ਚਮਕਦਾਰ ਬਣਾਈ ਰੱਖਣ ਦੇ ਲਈ ਬਹੁਤ ਮਦਦਗਾਰ ਸਾਬਤ ਹੁੰਦੀ ਹੈ।
2. ਮੁਹਾਸਿਆਂ ਤੋਂ ਛੁਟਕਾਰਾ 
ਨਿੰਬੂ ਪਾਣੀ ਦੀ ਵਰਤੋ ਨਾਲ ਸਰੀਰ ''ਚ ਪੈਦਾ ਹੋਣ ਵਾਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਜਿਨ੍ਹਾਂ ਨਾਲ ਮੁਹਾਸੇ ਨਹੀਂ ਹੁੰਦੇ।
3. ਚਮਕਦਾਰ ਚਮੜੀ
ਵਿਟਾਮਿਨ-ਸੀ ਸਰੀਰ ''ਚ ਨਵੇਂ ਟਿਸ਼ੂ ਬਣਾਉਣ ''ਚ ਮਦਦ ਕਰਦੇ ਹਨ। ਨਿੰਬੂ ਪਾਣੀ ਖੂਨ ਸਾਫ ਕਰਨ ''ਚ ਵੀ ਮਦਦ ਕਰਦਾ ਹੈ। ਜਿਸਦੇ ਨਾਲ ਚਮੜੀ ਚਮਕਦਾਰ ਹੁੰਦੀ ਹੈ। 
4. ਦਾਗ਼-ਧੱਬੇ ਦੂਰ
ਜੇਕਰ ਤੁਸੀਂ ਚਮੜੀ ਦੇ ਦਾਗ਼-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾਂ ਨਿੰਬੂ ਪਾਣੀ ਦਾ ਇਸਤੇਮਾਲ ਕਰੋ।
5. ਛਾਈਆਂ ਤੋਂ ਛੁਟਕਾਰਾ
ਚਿਹਰੇ ''ਤੇ ਪਈਆਂ ਛਾਈਆਂ ਖੂਬਸੂਰਤੀ ਨੂੰ ਘੱਟ ਕਰ ਦਿੰਦੀਆਂ ਹਨ। ਨਿੰਬੂ ਪਾਣੀ ਪੀਣ ਨਾਲ ਸਰੀਰ ''ਚ ਟਾਕਸਿੰਸ ਸਾਫ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਇਸ ਦਾ ਇਸਤੇਮਾਲ ਕਰਨ ਨਾਲ ਚਿਹਰਾ ਸਾਫ ਹੋ ਜਾਂਦਾ ਹੈ।
 


Related News