ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਪੀਓ ਇਹ ਜੂਸ

Monday, Jan 16, 2017 - 01:47 PM (IST)

ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਪੀਓ ਇਹ ਜੂਸ

ਜਲੰਧਰ— ਮੋਟਾਪਾ ਹੋਵੇ ਜਾਂ ਫਿਰ ਪੇਟ ਦੀ ਚਰਬੀ, ਇਹ ਸਮੱਸਿਆ ਅੱਜਕਲ ਆਮ ਦੇਖਣ ਨੂੰ ਮਿਲਦੀ ਹੈ। ਲੋਕ ਪੇਟ ਦੀ ਚਰਬੀ ਨੂੰ ਘੱਟ ਕਰ ਲਈ ਕਈ ਤਰੀਕੇ ਅਪਣਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਅਸਰ ਨਜ਼ਰ ਨਹੀਂ ਆਉਂਦਾ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਜੂਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਨ ਨਾਲ ਪੇਟ ਦੀ ਚਰਬੀ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਜੂਸ ਨੂੰ ਘਰ ''ਚ ਬਣਾਉਣ ਦਾ ਆਸਾਨ ਤਰੀਕਾ।
ਸਮੱਗਰੀ
- 1/2 ਚਮਚ ਜ਼ੀਰਾ ਪਾਊਡਰ
- 1/2 ਚਮਚ ਹਲਦੀ ਪਾਊਡਰ
- 1/2 ਚਮਚ ਦਾਲਚੀਨੀ ਪਾਊਡਰ
- 3 ਗਿਲਾਸ ਪਾਣੀ
ਵਿਧੀ
1. ਸਭ ਤੋਂ ਪਹਿਲਾਂ ਇਕ ਪਤੀਲੇ ''ਚ ਪਾਣੀ ਲਓ।
2. ਹੁਣ ਇਸ ''ਚ ਜ਼ੀਰਾ ਪਾਊਡਰ, ਹਲਦੀ ਪਾਊਡਰ ਅਤੇ ਦਾਲਚੀਨੀ ਪਾਊਡਰ ਪਾ ਲਓ।
3. ਹੁਣ ਇਸ ਮਿਸ਼ਰਨ ਨੂੰ ਉਬਾਲ ਆਉਣ ਤਕ ਚੰਗੀ ਤਰ੍ਹਾਂ ਪਕਾਓ।
4. ਪਾਣੀ ਦੇ ਉਬਲਣ ਤੋਂ ਬਾਅਦ ਇਕ ਗਿਲਾਸ ਪਾਣੀ ਕੱਢ ਲਓ।
5. ਇਸ ਪਾਣੀ ਦੀ ਵਰਤੋਂ ਸਵੇਰੇ ਭੋਜਨ ਕਰਨ ਤੋਂ ਪਹਿਲਾਂ ਕਰੋ
ਲੱਗਭਗ 2 ਮਹੀਨੇ ਤੱਕ ਇਸ ਪਾਣੀ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪੇਟ ਗੈਸ ਦੀ ਸਮੱਸਿਆ ਹੈ ਤਾਂ ਜ਼ੀਰੇ ਦੀ ਵਰਤੋਂ ਘੱਟ ਮਾਤਰਾ ''ਚ ਹੀ ਕਰੋ।   


Related News