ਡ੍ਰੈਸਿੰਗ ਟੇਬਲ ਦੇ ਇਹ ਲੇਟੈਸਟ ਡਿਜ਼ਾਈਨ ਜੋ ਇਕ ਨਜ਼ਰ 'ਚ ਹੀ ਤੁਹਾਨੂੰ ਆ ਜਾਣਗੇ ਪਸੰਦ
Saturday, Sep 01, 2018 - 02:14 PM (IST)

ਨਵੀਂ ਦਿੱਲੀ— ਲੜਕੀਆਂ ਨੂੰ ਮੇਕਅੱਪ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ। ਘੰਟਾ-ਘੰਟਾ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਰਹਿ ਕੇ ਸਜਣਾ-ਸੰਵਰਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਜਿਸ ਤਰ੍ਹਾਂ ਚੰਗੀ ਕੰਪਨੀ ਦੇ ਬਿਊਟੀ ਪ੍ਰੋਡਕਟਸ ਨਾਲ ਕਿਸੇ ਵੀ ਐਲਰਜੀ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ ਉਸੇ ਤਰ੍ਹਾਂ ਜੇਕਰ ਇਸ ਸਾਮਾਨ ਨੂੰ ਸਜਾ ਕੇ ਰੱਖਿਆ ਜਾਵੇ ਤਾਂ ਡ੍ਰੈਸਿੰਗ ਰੂਮ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਣ ਲੱਗਦਾ ਹੈ। ਜਿੱਥੇ ਪਹਿਲਾਂ ਘਰਾਂ 'ਚ ਵੱਡੇ-ਵੱਡੇ ਡ੍ਰੈਸਿੰਗ ਟੇਬਲ ਰੱਖਣ ਦਾ ਰੁਝਾਨ ਸੀ, ਹੁਣ ਉਸ ਤਰ੍ਹਾਂ ਦੀ ਸਜਾਵਟ ਦਾ ਕ੍ਰੇਜ਼ ਬਦਲ ਗਿਆ ਹੈ। ਲੋਕ ਹੁਣ ਵੱਡੇ ਦੀ ਬਜਾਏ ਛੋਟੇ ਟੇਬਲ ਨੂੰ ਜ਼ਿਆਦਾ ਪਸੰਦ ਕਰਦੇ ਹਨ।
ਡ੍ਰੈਸਿੰਗ ਟੇਬਲ ਨਾਲ ਸ਼ੀਸ਼ਾ ਵੀ ਖਾਸ ਮਹੱਤਤਾ ਰੱਖਦਾ ਹੈ। ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਇਸ 'ਤੇ ਸ਼ੀਸ਼ਾ ਲਗਵਾ ਸਕਦੇ ਹੋ। ਗੋਲ, ਚੌਰਸ, ਓਵਲ ਆਦਿ ਕਈ ਤਰ੍ਹਾਂ ਦੀ ਸ਼ੇਪ 'ਚ ਸ਼ੀਸ਼ਾ ਟੇਬਲ ਦੀ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਟੇਬਲ ਨੂੰ ਕਮਰੇ ਜਾਂ ਫਿਰ ਬਾਥਰੂਮ ਕੋਲ ਵੀ ਐਡਜਸਟ ਕਰਵਾ ਸਕਦੇ ਹੋ। ਤੁਸੀਂ ਵੀ ਪੁਰਾਣੇ ਡਾਈਨਿੰਗ ਟੇਬਲ ਤੋਂ ਬੋਰ ਹੋ ਗਏ ਹੋ ਤਾਂ ਇਸ ਦੀ ਜਗ੍ਹਾ 'ਤੇ ਘੱਟ ਸਪੇਸ ਵਾਲੇ ਡਾਈਨਿੰਗ ਟੇਬਲ ਦੇ ਕੁਝ ਡਿਜ਼ਾਈਨਜ਼ ਪਸੰਦ ਕਰ ਸਕਦੇ ਹੋ।