ਮੁਟਿਆਰਾਂ ਨੂੰ ਸਿੰਪਲ-ਸੋਬਰ ਲੁੱਕ ਦੇ ਰਹੇ ‘ਵ੍ਹਾਈਟ ਸੂਟ’

Tuesday, Jun 30, 2026 - 09:44 AM (IST)

ਮੁਟਿਆਰਾਂ ਨੂੰ ਸਿੰਪਲ-ਸੋਬਰ ਲੁੱਕ ਦੇ ਰਹੇ ‘ਵ੍ਹਾਈਟ ਸੂਟ’

ਵੈੱਬ ਡੈਸਕ- ਇੰਡੀਅਨ ਡਰੈੱਸ ’ਚ ਸੂਟ ਹਮੇਸ਼ਾ ਤੋਂ ਹੀ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਹਰ ਮੌਕੇ ’ਤੇ ਸੂਟ ਨਾ ਸਿਰਫ਼ ਕੰਫਰਟ ਦਿੰਦਾ ਹੈ, ਸਗੋਂ ਸਟਾਈਲ ਦਾ ਤੜਕਾ ਵੀ ਲਗਾਉਂਦਾ ਹੈ। ਇਸ ਸੀਜ਼ਨ ਮਾਰਕੀਟ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਸੂਟ, ਰੰਗ ਅਤੇ ਕੱਟ ਦੀ ਵੈਰਾਇਟੀ ਦੇਖਣ ਨੂੰ ਮਿਲ ਰਹੀ ਹੈ ਪਰ ਗਰਮੀਆਂ ’ਚ ਲਾਈਟ ਸ਼ੇਡ ਵਾਲੇ ਸੂਟ ਸਭ ਤੋਂ ਜ਼ਿਆਦਾਤਰ ਟ੍ਰੈਂਡ ’ਚ ਹਨ। ਖਾਸ ਕਰ ਕੇ ਵ੍ਹਾਈਟ ਕਲਰ ਦੇ ਸੂਟ ਮੁਟਿਆਰਾਂ ਵਿਚਾਲੇ ਹਿੱਟ ਹੋ ਰਹੇ ਹਨ।

ਵ੍ਹਾਈਟ ਸੂਟ ਮੁਟਿਆਰਾਂ ਨੂੰ ਸਿੰਪਲ ਅਤੇ ਸੋਬਰ ਲੁੱਕ ਦਿੰਦੇ ਹਨ। ਭੀੜ ’ਚ ਸਭ ਤੋਂ ਵੱਖਰਾ ਅਤੇ ਫ੍ਰੈੱਸ਼ ਦਿਸਣ ਲਈ ਵ੍ਹਾਈਟ ਕਲਰ ਬੈਸਟ ਮੰਨਿਆ ਜਾਂਦਾ ਹੈ। ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫ਼ਿਸ ਜਾਣ ਵਾਲੀਆਂ ਮੁਟਿਆਰਾਂ ਤੱਕ, ਸਭ ਵ੍ਹਾਈਟ ਸੂਟ ਨੂੰ ਸਟਾਈਲ ਕਰ ਰਹੀਆਂ ਹਨ। ਵ੍ਹਾਈਟ ਕਲਰ ਦੀ ਖ਼ਾਸੀਅਤ ਇਹ ਹੈ ਕਿ ਇਹ ਹਰ ਸਕਿਨ ਟੋਨ ’ਤੇ ਜੱਚਦਾ ਹੈ ਅਤੇ ਗਰਮੀ ਤੋਂ ਵੀ ਰਾਹਤ ਦਿੰਦਾ ਹੈ।

PunjabKesari

ਵ੍ਹਾਈਟ ਕਲਰ ਦੇ ਸੂਟ ’ਚ ਵੀ ਕਈ ਸਟਾਈਲ ਦੇਖਣ ਨੂੰ ਮਿਲ ਰਹੇ ਹਨ। ਫਰਾਕ ਸੂਟ, ਪਲਾਜ਼ੋ ਸੂਟ, ਅਨਾਰਕਲੀ ਸੂਟ, ਪਟਿਆਲਾ ਸੂਟ ਅਤੇ ਸਟ੍ਰੇਟ ਸੂਟ ਆਦਿ ਹਰ ਟਾਈਪ ’ਚ ਵ੍ਹਾਈਟ ਕਲਰ ਉਪਲਬਧ ਹੈ। ਕੁਝ ਮੁਟਿਆਰਾਂ ਫੁੱਲ ਵ੍ਹਾਈਟ ਲੁੱਕ ਰੱਖਦੀਆਂ ਹਨ ਤੇ ਕੁਝ ਵ੍ਹਾਈਟ ਸੂਟ ਦੇ ਨਾਲ ਕੰਟ੍ਰਾਸਟ ਚੁੰਨੀ ਸਟਾਈਲ ਕਰ ਰਹੀਆਂ ਹਨ। ਬਲੈਕ, ਰੈੱਡ, ਗ੍ਰੀਨ ਅਤੇ ਯੈਲੋ ਕਲਰ ਦੀ ਮਲਟੀਕਲਰ ਚੁੰਨੀ ਵ੍ਹਾਈਟ ਅਨਾਰਕਲੀ ਸੂਟ ਦੇ ਨਾਲ ਬੇਹੱਦ ਖੂਬਸੂਰਤ ਲੱਗਦੀ ਹੈ। ਸਿੰਪਲ ਵ੍ਹਾਈਟ ਸੂਟ ਦੇ ਨਾਲ ਵੀ ਰੰਗੀਨ ਚੁੰਨੀ ਲੁੱਕ ਨੂੰ ਚਾਰ ਚੰਨ ਲਾ ਦਿੰਦੀ ਹੈ।

ਮਾਰਕੀਟ ’ਚ ਕਾਟਨ ਤੋਂ ਲੈ ਕੇ ਚਿਕਨਕਾਰੀ, ਸਿਲਕ ਅਤੇ ਲਿਨਨ ਵਰਗੇ ਪਤਲੇ ਫੈਬਰਿਕ ’ਚ ਵ੍ਹਾਈਟ ਸੂਟ ਆਸਾਨੀ ਨਾਲ ਮਿਲ ਰਹੇ ਹਨ। ਕਈ ਵ੍ਹਾਈਟ ਸੂਟ ’ਤੇ ਵ੍ਹਾਈਟ ਧਾਗੇ ਦੀ ਐਂਬ੍ਰਾਇਡਰੀ ਕੀਤੀ ਗਈ ਹੈ ਜੋ ਐਲੀਗੈਂਟ ਲੁੱਕ ਦਿੰਦੀ ਹੈ। ਉੱਥੇ ਹੀ, ਕੁਝ ਸੂਟਾਂ ’ਤੇ ਕਲਰਫੁਲ ਐਂਬ੍ਰਾਇਡਰੀ ਅਤੇ ਲੈਸ ਵਰਕ ਵੀ ਨਜ਼ਰ ਆ ਰਿਹਾ ਹੈ, ਜੋ ਸੂਟ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ। ਅਜਿਹੇ ਸੂਟ ਕਿਸੇ ਵੀ ਫੰਕਸ਼ਨ, ਫੈਸਟੀਵਲ ਜਾਂ ਕਾਲਜ ਫੰਕਸ਼ਨ ’ਚ ਪਹਿਨੇ ਜਾ ਸਕਦੇ ਹਨ।

ਗਰਮੀਆਂ ’ਚ ਵ੍ਹਾਈਟ ਸੂਟ ਸਟਾਈਲ ਦੇ ਨਾਲ-ਨਾਲ ਕੰਫਰਟ ਵੀ ਦਿੰਦਾ ਹੈ। ਵ੍ਹਾਈਟ ਸੂਟ ਦੇ ਨਾਲ ਮੈਚਿੰਗ ਜਿਊਲਰੀ, ਸਿਲਵਰ ਜਿਊਲਰੀ ਜਾਂ ਕਲਰਫੁਲ ਜਿਊਲਰੀ ਵੀ ਸੋਹਣੀ ਲੱਗਦੀ ਹੈ। ਅਸੈਸਰੀਜ਼ ’ਚ ਸਨਗਲਾਸਿਜ਼, ਸਲਿੰਗ ਬੈਗ ਅਤੇ ਪੋਟਲੀ ਬੈਗ ਲੁੱਕ ਨੂੰ ਕੰਪਲੀਟ ਕਰ ਰਹੇ ਹਨ। ਹੇਅਰ ਸਟਾਈਲ ’ਚ ਮੁਟਿਆਰਾਂ ਗੁੱਤ, ਜੂੜਾ ਅਤੇ ਓਪਨ ਹੇਅਰ ਰੱਖਣਾ ਪਸੰਦ ਕਰ ਰਹੀਆਂ ਹਨ। ਫੁਟਵੀਅਰ ’ਚ ਜੁੱਤੀ, ਸੈਂਡਲ ਅਤੇ ਹਾਈ ਹੀਲਜ਼ ਵ੍ਹਾਈਟ ਸੂਟ ਦੇ ਨਾਲ ਪਰਫੈਕਟ ਮੈਚ ਕਰਦੀਆਂ ਹਨ। ਫੈਸ਼ਨ ਮਾਹਿਰ ਮੰਨਦੇ ਹਨ ਕਿ ਵ੍ਹਾਈਟ ਸੂਟ ਟਾਈਮਲੈੱਸ ਫੈਸ਼ਨ ਹੈ। ਗਰਮੀ ਤੋਂ ਬਚਣ ਦੇ ਨਾਲ-ਨਾਲ ਇਹ ਹਰ ਉਮਰ ਦੀਆਂ ਮੁਟਿਆਰਾਂ ਨੂੰ ਕਲਾਸੀ ਅਤੇ ਫ੍ਰੈੱਸ਼ ਲੁੱਕ ਦਿੰਦੇ ਹਨ, ਇਸੇ ਲਈ ਇਸ ਸੀਜ਼ਨ ਵ੍ਹਾਈਟ ਸੂਟ ਹਰ ਮੁਟਿਆਰ ਦੀ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ।


author

DIsha

Content Editor

Related News