ਕੀ ਤੁਸੀਂ ਵਿਆਹ ਸੰਬੰਧੀ ਇਨ੍ਹਾਂ ਪਰੰਪਰਾਵਾਂ ਬਾਰੇ ਜਾਣਦੇ ਹੋ?

05/29/2017 6:04:30 PM

ਮੁੰਬਈ— ਵਿਆਹ ਦਾ ਦਿਨ ਜੀਵਨ ਦਾ ਇਕ ਖਾਸ ਦਿਨ ਹੁੰਦਾ ਹੈ। ਵੱਖ-ਵੱਖ ਦੇਸ਼ਾਂ ''ਚ ਇਸ ਦਿਨ ਨਾਲ ਸੰਬੰਧਿਤ ਅਨੇਕਾਂ ਰਿਵਾਜ ਕੀਤੇ ਜਾਂਦੇ ਹਨ। ਤੁਹਾਨੂੰ ਆਪਣੀ ਸੱਭਿਅਤਾ ਦੇ ਨਾਲ-ਨਾਲ ਦੂਜੇ ਦੇਸਾਂ ਦੀ ਸੱਭਿਅਤਾ ਅਤੇ ਪਰੰਪਰਾਵਾਂ ਦੇ ਬਾਰੇ ਜਾਨਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੂਜੇ ਦੇਸ਼ਾਂ ਦੀਆਂ ਵਿਆਹ ਸੰਬੰਧੀ ਕੁਝ ਅਜਿਹੀਆਂ ਪਰੰਪਰਾਵਾਂ ਬਾਰੇ ਦੱਸ ਰਹੇ ਹਾਂ।
1. ਬ੍ਰਾਜੀਲ
"Bem Casado" ਖੁਸ਼ੀ ਨਾਲ ਵਿਆਹ ਹੋਣ ਲਈ ਅਨੁਵਾਦਿਤ ਹੈ। ਇਹ ਇਕ ਬ੍ਰੀਜੀਲੀਅਨ ਮਿਠਾਈ ਹੈ ਜੋ ਵਿਆਹ ਹੋਣ ਮਗਰੋਂ ਹਰ ਉਸ ਮਹਿਮਾਨ ਨੂੰ ਦਿੱਤੀ ਜਾਂਦੀ ਹੈ ਜਿਹੜਾ ਵਿਆਹ ਹੋਣ ਮਗਰੋਂ ਜਾ ਰਿਹਾ ਹੁੰਦਾ ਹੈ। ਇਸ ਤਰ੍ਹਾਂ ਕਰਨਾ ਨਵੇਂ ਵਿਆਹੇ ਜੋੜੇ ਲਈ ''ਗੁੱਡ ਲੱਕ'' ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

PunjabKesari

 

2. ਜਾਪਾਨ
ਇਸ ਵਿਸ਼ਵਾਸ ਦੇ ਆਧਾਰ ''ਤੇ ਕਿ 3 ਅਤੇ 9 ਅੰਕ ਖੁਸ਼ਕਿਸਮਤੀ ਵਾਲਾ ਹੁੰਦਾ ਹੈ। ਇਸ ਲਈ ''San San Kudo'' ਇਕ ਜਾਪਾਨੀ ਵਿਆਹ ਦੀ ਪਰੰਪਰਾ ਹੈ ਕਿ ਤਿੰਨ ਵੱਖ-ਵੱਖ ਆਕਾਰ ਦੇ ਵੈਡਿੰਗ ਕੱਪ Sake ਨਾਲ ਭਰੇ ਜਾਂਦੇ ਹਨ। ਇਸ ਦੇ ਬਾਅਦ ਵਿਆਹਿਆ ਜੋੜਾ ਹਰ ਕੱਪ ''ਚੋਂ ਤਿੰਨ ਵਾਰੀ ਡਰਿੰਕ ਪੀਂਦੇ ਹਨ। ਜਿਸ ਦਾ ਮਤਲਬ ਇਹ ਹੈ ਕਿ ਵਿਆਹਿਆ ਜੋੜਾ ਕੁਲ ਨੌ ਵਾਰੀ ਡਰਿੰਕ ਪੀਂਦਾ ਹੈ। ਇਸ ਨਾਂ ਦਾ ਅਨੁਵਾਦ ਵੀ ਤਿੰਨ, ਤਿੰਨ, ਨੌ ਹੈ।

 

PunjabKesari
3. ਇਟਲੀ
Bomboniere ਇਕ ਲੋਕਪ੍ਰਿਅ ਇਟਾਲਿਅਨ ਪਰੰਪਰਾ ਹੈ ਜਿੱਥੇ ਮਹਿਮਾਨਾਂ ਲਈ bonbons ਜਾਂ ਮਿਠਾਈ ਦਾ ਇਕ ਬਕਸਾ ਵਿਆਹ ਆਦਿ ਖਾਸ ਮੌਕਿਆਂ ''ਤੇ ਮਹਿਮਾਨਾਂ ਨੂੰ ਦਿੱਤਾ ਜਾਂਦਾ ਹੈ। ਇਸ ਬਾਕਸ ਨੂੰ ''confetti'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਬਾਕਸ ''ਚ ਜਾਰਡਨ ਬਦਾਮ ਹੁੰਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਹ ਵਿਆਹ ਦੇ bittersweet ਸੁਭਾਅ ਨੂੰ ਦਰਸਾਉਂਦਾ ਹੈ।

PunjabKesari
4. ਯੂਕਰੇਨ
ਦੁਲਹਨ ਅਤੇ ਦੂਲਹੇ ਦੇ ਪਰਿਵਾਰ ਨੂੰ ਇੱਕਠੇ ''korovai'' ਨਾਂ ਦੀ ਰੋਟੀ ਬਣਾਉਣ ਲਈ ਇੱਕਠਿਆ ਕੀਤਾ ਜਾਂਦਾ ਹੈ, ਜੋ ਕਿ ਵਿਆਹੇ ਜੋੜੇ ਨੂੰ ਦਿੱਤੀ ਜਾਂਦੀ ਹੈ। ਇਸ ਰੋਟੀ ਨੂੰ ਕੇਕ ਦੇ ਆਕਾਰ ਦਾ ਬਣਾਇਆ ਅਤੇ ਸਜਾਇਆ ਜਾਂਦਾ ਹੈ। ਇਸ ਤਰ੍ਹਾਂ ਕਰਨਾ ਨਵੇਂ ਵਿਆਹੇ ਜੋੜੇ ਨੂੰ ਦੋਹਾਂ ਪਰਿਵਾਰਾਂ ਦਾ ਇੱਕਠੇ ਅਸ਼ੀਰਵਾਦ ਮਿਲਣਾ ਸਮਝਿਆ ਜਾਂਦਾ ਹੈ।

PunjabKesari
5. ਆਸਟ੍ਰੇਲੀਆ
ਆਸਟ੍ਰੇਲੀਆਈ ਵਿਆਹ ਦੌਰਾਨ ਮਹਿਮਾਨਾਂ ਨੂੰ ਰੱਖਣ ਲਈ ਪੱਥਰ ਦਿੱਤੇ ਜਾਂਦੇ ਹਨ। ਫਿਰ ਇਨ੍ਹਾਂ ਪੱਥਰਾਂ ਨੂੰ ਸਜਾਵਟੀ ਕਟੋਰੇ ''ਚ ਰੱਖਿਆ ਜਾਂਦਾ ਹੈ। ਇਸ ਕਟੋਰੇ ਨੂੰ ''ਏਕਤਾ ਦਾ ਕਟੋਰਾ'' ਮੰਨਿਆ ਜਾਂਦਾ ਹੈ। ਵਿਆਹਿਆ ਜੋੜਾ ਇਸ ਕਟੋਰੇ ਨੂੰ ਆਪਣੇ ਘਰ ''ਚ ਰੱਖਦਾ ਹੈ ਅਤੇ ਇਹ ਕਟੋਰਾ ਉਨ੍ਹਾਂ ਨੂੰ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਸਹਿਯੋਗ ਦੀ ਯਾਦ ਦਵਾਉਂਦਾ ਹੈ।

PunjabKesari


Related News