ਸਰਦੀਆਂ ''ਚ ਵਾਲਾਂ ਅਤੇ ਸਕਿਨ ਦੀ ਇਸ ਤਰ੍ਹਾਂ ਕਰੋ ਕੇਅਰ

01/09/2018 12:45:50 PM

ਨਵੀਂ ਦਿੱਲੀ— ਸਰਦੀਆਂ ਆਉਂਦੇ ਹੀ ਸੁੰਦਰਤਾ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਵਾਂਗ ਸਕਿਨ ਨੂੰ ਵੀ ਹੈਲਦੀ ਰੱਖਣ ਲਈ ਖਾਸ ਦੇਖ-ਭਾਲ ਦੀ ਲੋੜ ਹੁੰਦੀ ਹੈ। ਇਸ ਮੌਸਮ ਵਿਚ ਖੁਸ਼ਕ ਹਵਾਵਾਂ ਦਾ ਅਸਰ ਸਕਿਨ ਅਤੇ ਵਾਲਾਂ 'ਤੇ ਵੀ ਦੇਖਣ ਨੂੰ ਮਿਲਦਾ ਹੈ। ਵਾਲਾਂ ਦਾ ਝੜਨਾ, ਰੁੱਖਾਪਨ, ਸਿਕਰੀ, ਬੁੱਲ੍ਹਾਂ ਦਾ ਫਟਣਾ, ਅੱਖਾਂ ਦੀਆਂ ਪਲਕਾਂ ਵਿਚ ਡ੍ਰਾਈਨੈੱਸ, ਹੱਥਾਂ-ਪੈਰਾਂ ਵਿਚ ਸੋਜ ਹੋਣਾ ਆਮ ਹੈ। ਕੁਝ ਲੋਕ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਪਾਰਲਰ ਜਾ ਕੇ ਮਹਿੰਗੇ ਟ੍ਰੀਟਮੈਂਟ ਕਰਵਾਉਂਦੇ ਹਨ ਪਰ ਹਰ ਵਾਰ ਪਾਰਲਰ ਜਾਣ ਵਿਚ ਪੈਸੇ ਅਤੇ ਸਮਾਂ ਦੋਵੇਂ ਬਰਬਾਦ ਹੁੰਦੇ ਹਨ, ਅਜਿਹੇ ਵਿਚ ਘਰੇਲੂ ਨੁਸਖੇ ਤੁਹਾਡੇ ਬਹੁਤ ਕੰਮ ਆ ਸਕਦੇ ਹਨ।
1. ਵਾਲਾਂ ਦੀ ਦੇਖ-ਭਾਲ
ਪ੍ਰਦੂਸ਼ਣ ਜਾਂ ਫਿਰ ਸਹੀ ਤਰੀਕੇ ਨਾਲ ਦੇਖ-ਭਾਲ ਨਾ ਕਰਨ ਨਾਲ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਵਾਲਾਂ ਦਾ ਝੜਨਾ, ਸਮੇਂ ਤੋਂ ਪਹਿਲਾਂ ਸਫੈਦ ਹੋਣਾ ਅਤੇ ਸਿਕਰੀ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਮਹਿੰਗੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ।
ਸਫੈਦ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ 1 ਕੱਪ ਨਾਰੀਅਲ ਦੇ ਤੇਲ ਵਿਚ ਮੁੱਠੀ ਭਰ ਕੜੀ ਪੱਤਾ ਪਾ ਕੇ 6 ਤੋਂ 8 ਮਿੰਟਾਂ ਤਕ ਉਬਾਲ ਲਓ, ਫਿਰ ਇਸ ਨੂੰ ਠੰਡਾ ਕਰਕੇ ਵਾਲਾਂ ਦੀਆਂ ਜੜ੍ਹਾਂ 'ਤੇ ਮਸਾਜ ਕਰੋ। ਇਸ ਨਾਲ ਵਾਲ ਕੁਦਰਤੀ ਤੌਰ 'ਤੇ ਕਾਲੇ ਹੋਣੇ ਸ਼ੁਰੂ ਹੋ ਜਾਣਗੇ।
ਦਹੀਂ ਅਤੇ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ 'ਤੇ ਚੰਗੀ ਤਰ੍ਹਾਂ ਲਾਓ ਅਤੇ ਇਕ ਘੰਟੇ ਬਾਅਦ ਸਿਰ ਧੋ ਲਓ। ਅਜਿਹਾ ਕਰਨ ਨਾਲ ਸਿਕਰੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਵਾਲਾਂ ਵਿਚ ਸਿਕਰੀ ਕਾਰਨ ਖਾਰਿਸ਼ ਦੀ ਪ੍ਰੇਸ਼ਾਨੀ ਹੋਣ ਲਗਦੀ ਹੈ। ਇਸ ਲਈ ਐਲੋਵੇਰਾ ਜੈੱਲ ਨਾਲ ਵਾਲਾਂ ਦੀ ਮਸਾਜ ਕਰੋ ਅਤੇ 15 ਤੋਂ 20 ਮਿੰਟ ਇਸ ਨੂੰ ਲੱਗੀ ਰਹਿਣ ਦਿਓ, ਫਿਰ ਮਾਈਲਡ ਸ਼ੈਂਪੂ ਨਾਲ ਸਿਰ ਧੋ ਲਓ।
2. ਨਹੁੰਆਂ ਦੀ ਦੇਖ-ਭਾਲ
ਸਰਦੀ ਦੇ ਮੌਸਮ ਵਿਚ ਨਹੁੰ ਛੇਤੀ ਟੁੱਟ ਜਾਂਦੇ ਹਨ। ਅਜਿਹੇ ਵਿਚ ਇਸ ਮੌਸਮ ਵਿਚ ਇਨ੍ਹਾਂ ਦੀ ਖਾਸ ਕੇਅਰ ਦੀ ਲੋੜ ਹੈ। ਤੁਸੀਂ ਨਹੁੰਆਂ ਦਾ ਪੀਲਾਪਨ ਦੂਰ ਕਰਨ ਅਤੇ ਮਜ਼ਬੂਤ ਬਣਾਉਣ ਲਈ ਕੁਝ ਘਰੇਲੂ ਉਪਾਅ ਦੀ ਵੀ ਮਦਦ ਲੈ ਸਕਦੇ ਹੋ।
ਨਾਰੀਅਲ ਦੇ ਤੇਲ ਨੂੰ ਕੋਸਾ ਕਰਕੇ 20 ਮਿੰਟ ਨਹੁੰਆਂ ਦੀ ਮਸਾਜ ਕਰੋ।
ਨਹੁੰ ਪੀਲੇ ਹਨ ਤਾਂ ਇਸਦੀ ਸ਼ਾਈਨ ਲਈ ਫਟਕੜੀ ਵਾਲੇ ਪਾਣੀ ਵਿਚ ਉਂਗਲੀਆਂ ਕੁਝ ਦੇਰ ਲਈ ਡੁਬੋ ਕੇ ਰੱਖੋ।
ਨਹੁੰਆਂ ਦੀ ਡ੍ਰਾਈਨੈੱਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੈਟਰੋਲੀਅਮ ਜੈਲੀ ਨਾਲ ਨਹੁੰਆਂ ਦੀ ਮਸਾਜ ਕਰੋ।
3. ਫਟੀਆਂ ਅੱਡੀਆਂ ਕਰੋ ਠੀਕ
ਸਰਦੀ
ਦੇ ਮੌਸਮ ਵਿਚ ਅਕਸਰ ਪੈਰਾਂ ਦੀ ਚਮੜੀ ਫਟਣ ਲਗਦੀ ਹੈ, ਜਿਸ ਨਾਲ ਕਈ ਵਾਰ ਤਰੇੜਾਂ ਵੀ ਪੈ ਜਾਂਦੀਆਂ ਹਨ। ਅੱਡੀਆਂ ਫਟਣ 'ਤੇ ਪੈਰਾਂ ਵਿਚ ਦਰਦ ਹੋਣ ਲਗਦੀ ਹੈ, ਜਿਸ ਨਾਲ ਤੁਰਨ-ਫਿਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ।
ਫਟੀਆਂ ਅੱਡੀਆਂ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਰਾਤ ਨੂੰ ਕੈਸਟਰ ਆਇਲ ਨਾਲ ਮਸਾਜ ਕਰੋ।
ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸ਼ਹਿਦ ਨੂੰ 1 ਬਾਲਟੀ ਗਰਮ ਪਾਣੀ ਵਿਚ ਮਿਲਾ ਕੇ 15-20 ਤੱਕ ਪੈਰਾਂ ਨੂੰ ਉਸ ਵਿਚ ਡਬੋ ਕੇ ਰੱਖੋ। ਇਸ ਤੋਂ ਬਾਅਦ ਕ੍ਰੀਮ ਨਾਲ ਮਸਾਜ ਕਰੋ। ਇਸ ਨਾਲ ਫਟੀਆਂ ਹੋਈਆਂ ਅੱਡੀਆਂ ਕੁਝ ਦਿਨ 'ਚ ਹੀ ਠੀਕ ਹੋ ਜਾਣਗੀਆਂ।
4. ਪਲਕਾਂ ਦੀ ਡ੍ਰਾਈਨੈੱਸ ਕਰੋ ਦੂਰ
ਇਸ ਮੌਸਮ ਵਿਚ ਕੁਝ ਲੋਕਾਂ ਦੀਆਂ ਪਲਕਾਂ 'ਤੇ ਡ੍ਰਾਈਨੈੱਸ ਹੋਣ ਲਗਦੀ ਹੈ, ਇਸ ਨੂੰ ਦੂਰ ਕਰਨ ਲਈ ਕੋਸੇ ਦੁੱਧ ਵਿਚ ਰੂੰ ਨੂੰ ਭਿਉਂ ਕੇ ਪਲਕਾਂ ਨੂੰ ਸਾਫ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਵੈਸਲੀਨ ਲਾ ਕੇ ਹਲਕੇ ਹੱਥਾਂ ਨਾਲ ਪਲਕਾਂ ਦੀ ਮਸਾਜ ਕਰੋ।
5. ਡ੍ਰਾਈਨੈੱਸ ਕਰੋ ਦੂਰ-ਲਗਾਓ ਧੁੰਨੀ 'ਚ ਤੇਲ
ਸਰਦੀ ਦੇ ਮੌਸਮ ਵਿਚ ਹਰ ਤੀਜੇ ਵਿਅਕਤੀ ਨੂੰ ਡ੍ਰਾਈ ਸਕਿਨ ਦੀ ਪ੍ਰਾਬਲਮ ਹੁੰਦੀ ਹੈ। ਇਸ ਤੋਂ ਬਚਣ ਲਈ ਨਹਾਉਣ ਤੋਂ ਬਾਅਦ ਧੁੰਨੀ ਵਿਚ ਤੇਲ ਲਗਾਓ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਵਿਚ ਨਮੀ ਬਣੀ ਰਹੇਗੀ। ਇਸ ਤੋਂ ਇਲਾਵਾ ਸਿਹਤ ਸਬੰਧੀ ਹੋਰ ਵੀ ਕਈ ਸਮੱਸਿਆਵਾਂ ਦੂਰ ਹੋਣਗੀਆਂ।
6. ਡ੍ਰਾਈ ਲਿਪਸ
ਪਾਣੀ ਘੱਟ ਪੀਣ ਨਾਲ ਅਕਸਰ ਇਸ ਮੌਸਮ ਵਿਚ ਬੁੱਲ੍ਹ ਫਟਣ ਲਗਦੇ ਹਨ। ਬੁੱਲ੍ਹਾਂ ਦਾ ਕਾਲਾਪਨ ਅਤੇ ਡ੍ਰਾਈਨੈੱਸ ਦੂਰ ਕਰਨ ਲਈ ਚੀਨੀ ਦਾ ਸਕਰੱਬ ਵੀ ਕਾਫੀ ਫਾਇਦੇਮੰਦ ਹੈ। ਇਸ ਲਈ ਇਕ ਟੀ-ਸਪੂਨ ਚੀਨੀ ਵਿਚ ਇਕ ਟੀ-ਸਪੂਨ ਸ਼ਹਿਦ ਅਤੇ ਥੋੜ੍ਹੀ ਜਿਹੀ ਮਲਾਈ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਫਿਰ ਬੁੱਲ੍ਹਾਂ 'ਤੇ ਲਗਾਓ, ਬਾਅਦ ਵਿਚ ਪਾਣੀ ਨਾਲ ਧੋ ਲਓ।


Related News