4 Steps ਨਾਲ ਘਰ ’ਚ ਕਰੋ ਦਹੀਂ ਨਾਲ ਫੇਸ਼ੀਅਲ, ਚਿਹਰੇ ’ਤੇ ਆਵੇਗਾ Instant Glow
Tuesday, Oct 15, 2024 - 12:32 PM (IST)
ਵੈੱਬ ਡੈਸਕ - ਕਰਵਾ ਚੌਥ ਦੇ ਦਿਨ ਹਰ ਔਰਤ ਅਦਭੁਤ ਦਿਖਣਾ ਚਾਹੁੰਦੀ ਹੈ। ਚਿਹਰੇ ਨੂੰ ਚੰਨ ਵਾਂਗ ਚਮਕਦਾਰ ਰੱਖਣ ਲਈ ਉਹ ਮਹਿੰਗੇ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਲੈਂਦੀ ਹੈ ਪਰ ਤੁਸੀਂ ਘਰ 'ਚ ਵੀ ਚਿਹਰੇ 'ਤੇ ਚਮਕ ਲਿਆ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਮਰਸ਼ੀਅਲ ਫੇਸ਼ੀਅਲ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਘਰ ’ਚ ਦਹੀਂ ਨਾਲ ਫੇਸ਼ੀਅਲ ਕਰਨਾ ਸਭ ਤੋਂ ਵਧੀਆ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਘਰ 'ਤੇ ਹੀ ਫੇਸ਼ੀਅਲ ਕਿਵੇਂ ਕਰੀਏ।
ਫੇਸ਼ੀਅਲ ਕਰਵਾਉਣਾ ਕਿਉਂ ਹੈ ਜ਼ਰੂਰੀ?
ਚਮੜੀ ਤੋਂ ਡੈੱਡ ਸਕਿਨ ਸੈੱਲਾਂ ਨੂੰ ਹਟਾਉਣ ਲਈ ਫੇਸ਼ੀਅਲ ਕਰਵਾਉਣਾ ਜ਼ਰੂਰੀ ਹੈ। ਇਹ ਮੁਹਾਸੇ, ਝੁਰੜੀਆਂ ਅਤੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ ਅਤੇ ਰੰਗ ਨੂੰ ਸੁਧਾਰਦਾ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਪਾਰਲਰ ’ਚ ਫੇਸ਼ੀਅਲ ਕਰਾਇਆ ਜਾਵੇ। ਤੁਸੀਂ ਚਾਹੋ ਤਾਂ ਘਰ 'ਚ ਹੀ ਦਹੀਂ ਨਾਲ ਫੇਸ਼ੀਅਲ ਕਰ ਸਕਦੇ ਹੋ। ਦਹੀਂ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ’ਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ ਜੋ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਸਾਫ਼ ਕਰਦਾ ਹੈ। ਚਮੜੀ 'ਤੇ ਦਹੀਂ ਲਗਾਉਣ ਨਾਲ ਕਾਲੇ ਘੇਰੇ, ਪਿਗਮੈਂਟੇਸ਼ਨ, ਮੁਹਾਸੇ ਅਤੇ ਸਨਬਰਨ ਦੂਰ ਹੁੰਦਾ ਹੈ।
ਘਰ ’ਚ ਕਰੋ ਦਹੀ ਨਾਲ ਫੇਸ਼ੀਅਲ
ਤੁਸੀਂ ਦਹੀਂ ਨਾਲ ਘਰ ’ਚ ਸਟੈੱਪ ਬਾਏ ਸਟੈੱਪ ਫੇਸ਼ੀਅਲ ਕਰ ਸਕਦੇ ਹੋ। ਤੁਸੀਂ ਦਹੀਂ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਸ਼ਹਿਦ ਤੁਹਾਡੀ ਚਮੜੀ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਫੇਸ਼ੀਅਲ ਨਹੀਂ ਕਰਨਾ ਚਾਹੁੰਦੇ ਤਾਂ ਦਹੀਂ ਦਾ ਪੈਕ ਵੀ ਲਗਾ ਸਕਦੇ ਹੋ। ਅੱਧੇ ਕਟੋਰੇ ਤਾਜ਼ੇ ਦਹੀਂ 'ਚ 2 ਤੋਂ 3 ਚੱਮਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾਓ। ਬੁਰਸ਼ ਦੀ ਮਦਦ ਨਾਲ ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਲਗਭਗ 20 ਮਿੰਟ ਲਈ ਛੱਡ ਦਿਓ ਅਤੇ ਬਾਅਦ ’ਚ ਚਿਹਰੇ 'ਤੇ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਇਹ ਵੀ ਪੜ੍ਹੋ - Health Tips : ਕੀ ਤੁਹਾਡੇ ਵੀ ਰਹਿੰਦਾ ਹੈ ਹੱਥਾਂ, ਪੈਰਾਂ ’ਚ ਦਰਦ, ਜਾਣੋ ਕਿਹੜੀ ਬਿਮਾਰੀ ਦੀ ਹੈ ਨਿਸ਼ਾਨੀ
ਪਹਿਲਾ ਸਟੈੱਪ- ਕਲੀਂਜ਼ਿੰਗ
ਫੇਸ਼ੀਅਸਲ ਦਾ ਸਭ ਤੋਂ ਪਹਿਲਾ ਸਟੈੱਪੁ ਕਲੀਂਜ਼ਿੰਗ ਹੁੰਦਾ ਹੈ। ਕਲੀਂਜ਼ਿੰਗ ਕਰਨ ਨਾਲ ਚਿਹਰੇ 'ਤੇ ਜਮ੍ਹਾਂ ਹੋਈ ਸਾਰੀ ਧੂੜ ਦੂਰ ਹੋ ਜਾਂਦੀ ਹੈ ਅਤੇ ਚਮੜੀ ਦੀ ਡੂੰਘਾਈ ਨਾਲ ਸਫਾਈ ਹੋ ਜਾਂਦੀ ਹੈ। ਚਿਹਰੇ ਨੂੰ ਸਾਫ਼ ਕਰਨ ਲਈ ਦੋ ਚੱਮਚ ਗਾੜ੍ਹਾ ਦਹੀਂ ਲੈ ਕੇ ਚਿਹਰੇ 'ਤੇ ਲਗਾਓ। ਇਸ ਨਾਲ ਸਰਕੂਲਰ ਮੋਸ਼ਨ 'ਚ ਘੱਟ ਤੋਂ ਘੱਟ 2 ਤੋਂ 3 ਮਿੰਟ ਤੱਕ ਮਾਲਿਸ਼ ਕਰੋ। ਇਸ ਤੋਂ ਬਾਅਦ ਕਾਟਨ ਨਾਲ ਚਿਹਰੇ ਨੂੰ ਸਾਫ਼ ਕਰ ਲਓ।
ਦੂਜਾ ਸਟੈੱਪ- ਸਕ੍ਰੱਬਿੰਗ
ਚਿਹਰੇ ਦੀ ਸਫ਼ਾਈ ਤੋਂ ਬਾਅਦ ਦੂਜਾ ਕਦਮ ਹੈ ਸਕ੍ਰੱਬਿੰਗ। ਸਕਰਬ ਬਣਾਉਣ ਲਈ ਦੋ ਚੱਮਚ ਦਹੀਂ ਲਓ। ਇਸ ਵਿਚ 1 ਚਮਚ ਕੌਫੀ ਪਾਊਡਰ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। 5-7 ਮਿੰਟ ਲਈ ਹੌਲੀ-ਹੌਲੀ ਰਗੜੋ। ਸਕਰਬ ਵਾਧੂ ਤੇਲ ਵੀ ਕੱਢ ਦੇਵੇਗਾ ਅਤੇ ਸਾਰੇ ਵ੍ਹਾਈਟ ਹੈੱਡਸ ਅਤੇ ਬਲੈਕ ਹੈੱਡਸ ਵੀ ਦੂਰ ਹੋ ਜਾਣਗੇ ਪਰ ਹੌਲੀ-ਹੌਲੀ ਰਗੜੋ ਨਹੀਂ ਤਾਂ ਚਮੜੀ ਨੂੰ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ- Health Tips : Kidney ਨੂੰ ਨਹੀਂ ਰਹੇਗਾ ਕੋਈ ਖ਼ਤਰਾ, ਬੱਸ ਕਰੋ ਇਹ ਆਸਾਨ ਕੰਮ
ਤੀਜਾ ਸਟੈੱਪ- ਫੇਸ਼ੀਅਲ ਮਸਾਜ
ਚਿਹਰੇ ਦੀ ਸਫ਼ਾਈ ਤੋਂ ਬਾਅਦ ਫੇਸ਼ੀਅਲ ਦਾ ਤੀਜਾ ਕਦਮ ਹੈ ਮਸਾਜ ਅਤੇ ਗਲੋ ਲਈ ਸਹੀ ਮਸਾਜ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਦੋ ਚੱਮਚ ਗਾੜ੍ਹਾ ਦਹੀਂ ਲਓ ਜਿਸ ’ਚ ਪਾਣੀ ਨਾ ਹੋਵੇ। ਜੇਕਰ ਦਹੀਂ ਮਲਾਈਦਾਰ ਹੈ ਤਾਂ ਮਾਲਿਸ਼ ਕਰਨਾ ਆਸਾਨ ਹੋਵੇਗਾ। ਇਕ ਚੁਟਕੀ ਹਲਦੀ ਅਤੇ ਇਕ ਚੱਮਚ ਬਦਾਮ ਦੇ ਤੇਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਤਿਆਰ ਪੇਸਟ ਨਾਲ ਗੋਲਾਕਾਰ ਮੋਸ਼ਨ 'ਚ 5 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰੋ। ਚਿਹਰਾ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਚਿਹਰੇ 'ਤੇ ਨਿਖਾਰ ਆਵੇਗਾ।
ਚੌਥਾ ਸਟੈੱਪ- ਫੇਸ ਪੈਕ
ਫੇਸ਼ੀਅਲ ਦਾ ਆਖਰੀ ਪੜਾਅ ਫੇਸ ਪੈਕ ਲਗਾਉਣਾ ਹੈ। ਪੈਕ ਬਣਾਉਣ ਲਈ ਦੋ ਚੱਮਚ ਮੋਟਾ ਦਹੀਂ, ਇਕ ਚੱਮਚ ਸ਼ਹਿਦ ਅਤੇ ਇਕ ਚੱਮਚ ਟਮਾਟਰ ਦਾ ਰਸ ਲੈ ਕੇ ਪੈਕ ਤਿਆਰ ਕਰੋ। ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟ ਲਈ ਲਗਾਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਅੰਤ ਵਿਚ, ਚਿਹਰੇ 'ਤੇ ਮਾਇਸਚਰਾਈਜ਼ਰ ਲਗਾਓ।
ਦਹੀਂ ਫੇਸ਼ੀਅਲ ਕਰਨ ਦੇ ਫਾਇਦੇ
ਦਹੀਂ ਦਾ ਫੇਸ਼ੀਅਲ ਕਰਨ ਨਾਲ ਚਿਹਰੇ 'ਤੇ ਤੁਰੰਤ ਅਤੇ ਕੁਦਰਤੀ ਚਮਕ ਆਵੇਗੀ। ਚਮੜੀ ਬਹੁਤ ਨਰਮ ਹੋ ਜਾਵੇਗੀ। ਦਹੀਂ ਅਤੇ ਸ਼ਹਿਦ ਦਾ ਮਿਸ਼ਰਣ ਫਾਈਨ ਲਾਈਨਾਂ ਨੂੰ ਰੋਕਦਾ ਹੈ। ਚਮੜੀ ਲਚਕਦਾਰ ਰਹਿੰਦੀ ਹੈ। ਤੁਸੀਂ ਸਿਰਫ਼ ਦਹੀਂ ਅਤੇ ਸ਼ਹਿਦ ਦਾ ਫੇਸ ਪੈਕ ਵੀ ਲਗਾ ਸਕਦੇ ਹੋ। ਦੋ ਚੱਮਚ ਦਹੀਂ 'ਚ ਇਕ ਚੱਮਚ ਸ਼ਹਿਦ ਮਿਲਾ ਕੇ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ।
ਪਰ ਦਹੀਂ ਨਾਲ ਫੇਸ਼ੀਅਲ ਕਰਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ। ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਤਾਂ ਦਹੀਂ ਦਾ ਫੇਸ਼ੀਅਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।
ਇਹ ਵੀ ਪੜ੍ਹੋ- ਅੱਖਾਂ ਲਈ ਵਰਦਾਨ ਹਨ ਇਹ ਡ੍ਰਿੰਕਸ, ਡਾਇਟ ’ਚ ਕਰੋ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8