ਸਜਾਵਟ ਅਤੇ ਖੁਸ਼ਕਿਸਮਤੀ ਦੇ ਪ੍ਰਤੀਕ : ਵਿੰਡ ਚਾਈਮ

03/15/2018 2:09:21 PM

ਜਲੰਧਰ— ਜਿੱਥੇ ਵਿੰਡ ਚਾਈਮ ਲਾਉਣ ਨਾਲ ਘਰ ਦੀ ਸਜਾਵਟ 'ਚ ਚਾਰ ਚੰਨ ਲੱਗ ਜਾਂਦੇ ਹਨ, ਉੱਥੇ ਹੀ ਇਹ ਸਾਡੇ ਲਈ ਸੁੱਖ ਅਤੇ ਖੁਸ਼ਹਾਲੀ ਅਤੇ ਖੁਸ਼ਕਿਸਮਤੀ ਦੇ ਪ੍ਰਤੀਕ ਵੀ ਹਨ। ਇਨ੍ਹਾਂ ਨੂੰ ਲਾਉਣ ਤੋਂ ਬਾਅਦ ਜਦੋਂ ਹਲਕੀ ਜਿਹੀ ਵੀ ਹਵਾ ਚੱਲਦੀ ਹੈ ਤਾਂ ਇਨ੍ਹਾਂ 'ਤੇ ਲੱਗੀਆਂ ਘੰਟੀਆਂਕ, ਮੈਟਲ ਐਕਸੈੱਸਰੀਜ਼ ਜਾਂਹੋਰ ਚੀਜ਼ਾਂ ਬੜੀ ਮਿੱਠੀ ਆਵਾਜ਼ ਦਾ ਜਾਦੂ ਬਿਖੇਰਦੀਆਂ ਇਕ ਬਹੁਤ ਹੀ ਮਨਮੋਹਕ ਮਾਹੌਲ ਪੇਸ਼ ਕਰਦੀਆਂ ਹਨ।
ਕਿੱਥੇ ਲਾਈਏ ਵਿੰਡ ਚਾਈਮ—
1. ਲਿਵਿੰਗ ਰੂਮ ਨੂੰ ਹੋਰ ਆਕਰਸ਼ਕ ਬਣਾਉਣ ਲਈ ਮੁੱਖ ਦਰਵਾਜ਼ੇ ਤੋਂ ਅੰਦਰ ਵੱਲ ਕੁਝ ਹੀ ਦੂਰੀ 'ਤੇ ਸੀਲਿੰਗ ਨਾਲ ਲਟਕਿਆ ਵਿੰਡ ਚਾਈਮ ਤੁਹਾਡੇ ਘਰ ਨੂੰ ਇਕ ਬਿਹਤਰੀਨ ਲੁਕ ਦੇਵੇਗਾ।
2. ਗਾਰਡਨ 'ਚ ਲੱਗੇ ਖੂਬਸੂਰਤ ਅਤੇ ਰੰਗ-ਬਿਰੰਗੇ ਫੁੱਲਾਂ ਦੀ ਸ਼ੋਭਾ ਉਦੋਂ ਹੋਰ ਵਧ ਜਾਂਦੀ ਹੈ, ਜਦੋਂ ਵਿੰਡ ਚਾਈਮ ਦੀ ਮਿੱਠੀ ਆਵਾਜ਼ 'ਤੇ ਪੌਦੇ ਝੂਮਦੇ ਜਿਹੇ ਲੱਗਦੇ ਹਨ।
3. ਬਾਲਕੋਨੀ 'ਚ ਲੱਗੇ ਝੂਲੇ ਦੇ ਉਪਰ ਲੱਗਾ ਵਿੰਡ ਚਾਈਮ ਸੋਹਣਾ ਲੱਗਣ ਦੇ ਨਾਲ-ਨਾਲ ਤੁਹਾਨੂੰ ਪਾਜ਼ੇਟਿਵ ਊਰਜਾ ਨਾਲ ਭਰ ਦੇਵੇਗਾ।
ਧਿਆਨ ਰੱਖੋ ਇਨ੍ਹਾਂ ਗੱਲਾਂ ਦਾ—
ਇਨ੍ਹਾਂ ਨੂੰ ਖਰੀਰਦੇ ਸਮੇਂ ਮਟੀਰੀਅਲ ਦਾ ਧਿਆਨ ਰੱਖੋ। ਉਸ ਦੇ ਰਾਡ ਦੇ ਹੋਰ ਮਟੀਰੀਅਲ ਸੁੰਦਰ ਅਤੇ ਮਜ਼ਬੂਤ ਹੋਵੇ। ਹੋ ਸਕੇ ਤਾਂ ਸਿਰਾਮਿਕ ਵਿੰਡ ਚਾਈਮ ਦੀ ਸਿਲੈਕਸ਼ਨ ਕਰੋ। ਇਨ੍ਹਾਂ ਨੂੰ ਜਿਥੇ ਲਾਉਣਾ ਹੈ, ਉਸ ਸਥਾਨ ਦੇ ਏਰੀਏ ਨੂੰ ਜ਼ਰੂਰ ਧਿਆਨ 'ਚ ਰੱਖੋ। 
ਵਿੰਡ ਚਾਈਮ ਦੀ ਵੈਰਾਇਟੀ—
ਬਾਜ਼ਾਰ 'ਚ ਵਿੰਡ ਚਾਈਮ ਦੀ ਇਕ ਵਿਸ਼ਾਲ ਲੜੀ ਮਿਲਦੀ ਹੈ, ਜਿਨ੍ਹਾਂ ਨੂੰ ਤੁਸੀਂ ਆਪਣੀ ਇੱਛਾ ਅਨੁਸਾਰ ਆਪਣੀ ਪਸੰਦ ਨਾਲ ਸਿਲੈਕਟ ਕਰ ਸਕਦੇ ਹੋ।
ਵੁਡਨ ਵਿੰਡ ਚਾਈਮ—
ਇਹ ਦੇਖਣ 'ਚ ਬਹੁਤ ਆਕਰਸ਼ਕ ਹੁੰਦਾ ਹੈ ਅਤੇ ਘਰ ਨੂੰ ਐਲੀਗੈਂਟ ਲੁਕ ਦੇਣ ਦੇ ਨਾਲ ਇੰਪ੍ਰੈਸ਼ਨ ਨੂੰ ਵੀ ਵਧਾਉਂਦਾ ਹੈ। ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ ਵਾਲੇ ਲੋਕਾਂ ਲਈ ਇਹ ਇਕ ਬਿਹਤਰੀਨ ਚੋਣ ਹੈ।


Related News