ਸੌਖੇ ਤਰੀਕੇ ਨਾਲ ਘਰ ''ਚ ਬਣਾਓ ਨਾਰੀਅਲ ਤੇ ਲਾਲ ਮਿਰਚਾਂ ਦੀ ਚਟਨੀ

06/03/2020 4:17:41 PM

ਜਲੰਧਰ (ਬਿਊਰੋ) — ਨਾਰੀਅਲ ਦੀ ਚਟਨੀ ਦਾ ਚਟਪਟਾ ਸੁਆਦ ਲੈਣਾ ਹੈ ਤਾਂ ਬਣਾਓ ਨਾਰੀਅਲ ਅਤੇ ਲਾਲ ਮਿਰਚ ਦੀ ਚਟਨੀ। ਇਸ ਨਾਲ ਰੋਟੀ ਖਾਣ ਦਾ ਸੁਆਦ ਹੀ ਵੱਖਰਾ ਆਉਂਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਚਟਨੀ ਨੂੰ ਕੁਝ ਹੀ ਮਿੰਟਾਂ 'ਚ ਘਰ 'ਚ ਤਿਆਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਚਟਨੀ ਨੂੰ ਬਣਾਉਣ ਦਾ ਤਰੀਕਾ।
ਸਮੱਗਰੀ :
- ਅੱਧਾ ਕੱਪ ਕੱਦੂਕਸ਼ ਕੀਤਾ ਹੋਇਆ ਨਾਰੀਅਲ
- ਅੱਧਾ ਕੱਪ ਛੋਲਿਆ ਦੀ ਦਾਲ
- 3 ਕਲੀਆਂ ਲਸਣ ਦੀਆਂ
- 1 ਕੱਪ ਇਮਲੀ ਦਾ ਪੇਸਟ
- 1 ਛੋਟਾ ਚਮਚ ਅਦਰਕ ਦਾ ਪੇਸਟ
- 1-2 ਸਾਬਤ ਲਾਲ ਮਿਰਚਾਂ
- ਲੂਣ ਸੁਆਦ ਅਨੁਸਾਰ
- ਤੇਲ ਜਾਂ ਘਿਓ
- ਇੱਕ ਛੋਟਾ ਚਮਚ ਰਾਈ
- 1 ਚੁਟਕੀ ਹਿੰਗ
- 3 ਤੋਂ 4 ਕੜੀ ਪੱਤੇ

ਬਣਾਉਣ ਦੀ ਵਿਧੀ :-
ਸਭ ਤੋਂ ਪਹਿਲਾਂ ਇਮਲੀ ਦੇ ਬੀਜ ਕੱਢ ਲਓ। ਹੁਣ ਨਾਰੀਅਲ, ਛੋਲਿਆ ਦੀ ਦਾਲ, ਲਸਣ, ਇਮਲੀ, ਲਾਲ ਮਿਰਚਾਂ, ਅਦਰਕ, ਲੂਣ ਅਤੇ ਥੋੜਾ ਪਾਣੀ ਪਾ ਕੇ ਇਸ ਨੂੰ ਮਿਕਸੀ 'ਚ ਪੀਸ ਕੇ ਚਟਨੀ ਦਾ ਪੇਸਟ ਤਿਆਰ ਕਰ ਲਓ। ਇਸ ਤੋਂ ਬਾਅਦ ਗੈਸ 'ਤੇ ਕੜਾਹੀ ਰੱਖ ਕੇ ਗਰਮ ਕਰੋ ਅਤੇ ਬਾਅਦ 'ਚ ਕੜੀ ਪੱਤਾ, ਰਾਈ ਅਤੇ ਹਿੰਗ ਦਾ ਤੁੜਕਾ ਲਾ ਕੇ 30 ਸੈਕਿੰਡ ਤੱਕ ਫਰਾਈ ਕਰੋ। ਹੁਣ ਤੁੜਕੇ 'ਚ ਚਟਨੀ ਦਾ ਪੇਸਟ ਪਾ ਕੇ ਗੈਸ ਬੰਦ ਕਰ ਦਿਓ। ਚਟਨੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ।


sunita

Content Editor

Related News