ਇਸ ਤਰ੍ਹਾਂ ਬਣਾਓ ਮੈਗੀ ਆਮਲੇਟ
Sunday, Apr 02, 2017 - 03:27 PM (IST)

ਜਲੰਧਰ— ਦੋ ਮਿੰਟ ''ਚ ਤਿਆਰ ਹੋਣ ਵਾਲੀ ਮੈਗੀ ਨਾਲ ਬਣੀ ਇਹ ਡਿਸ਼ ਖਾਣ ''ਚ ਬਹੁਤ ਸੁਆਦ ਹੁੰਦੀ ਹੈ ਅਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਅਸੀਂ ਗੱਲ ਕਰ ਰਹੇ ਹਾਂ ਮੈਗੀ ਆਮਲੇਟ ਦੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 40 ਗ੍ਰਾਮ ਪਿਆਜ਼ ( ਕੱਟੇ ਹੋÂ)ੇ
-30 ਗ੍ਰਾਮ ਸ਼ਿਮਲਾ ਮਿਰਚ (ਕੱਟੇ ਹੋÂ)ੇ
- 1 ਵੱਡਾ ਚਮਚ ਹਰੀ ਮਿਰਚ (ਕੱਟੀ ਹੋਈ)
- 1 ਛੋਟਾ ਚਮਚ ਲਸਣ ( ਕੱੱਟਿਆ ਹੋਇਆ)
-1/2 ਛੋਟਾ ਚਮਚ ਨਮਕ
- 1ਪੈਕਟ ਮੈਗੀ ਮਸਾਲਾ
- 1ਵੱਡਾ ਚਮਚ ਧਨੀਆ ਪਾਊਡਰ
- 1/8 ਛੋਟੇ ਚਮਚ ਹਲਦੀ
- 1/4 ਛੋਟਾ ਚਮਚ ਕਾਲੀ ਮਿਰਚ ਪਾਊਡਰ
- 80 ਗ੍ਰਾਮ ਉਬਲੀ ਮੈਗੀ ਨਿਊਡਲ
- 1 ਚਮਚ ਕਿਊਬ
ਵਿਧੀ
1. ਇੱਕ ਕੌਲੀ ''ਚ ਮੈਗੀ ਅਤੇ ਮੱਖਣ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ।
2.ਹੁਣ ਇਸ ''ਚ 80 ਗ੍ਰਾਮ ਉਬਲੀ ਹੋਈ ਮੈਗੀ ਨਿਊਡਲ ਪਾ ਕੇ ਮਿਕਸ ਕਰੋ।
3. ਇੱਕ ਪੈਨ ''ਚ 1 ਵੱਡਾ ਚਮਚ ਮੱਖਣ ਪਾ ਕੇ ਗਰਮ ਕਰੋ, ਫਿਰ ਇਸ ਮੈਗੀ ਨਿਊਡਲ ਪਾ ਕੇ ਗੋਲ ਆਕਾਰ ''ਚ ਫੈਲਾ ਦਿਓ।
4. ਘੱਟ ਗੈਸ ''ਤੇ ਦੋਹਾਂ ਪਾਸਿਆ ਤੋਂ ਗੋਲਡਨ ਬਰਾਊਨ ਹੋਣ ਤੱਕ ਪਕਾਓ।
5. ਗਰਮਾ ਗਰਮਾ ਸਰਵ ਕਰੋ।