ਇਸ ਤਰ੍ਹਾਂ ਬਣਾਓ : Mast-O-KHAIR

05/27/2017 2:31:05 PM

ਨਵੀਂ ਦਿੱਲੀ— ਗਰਮੀ ਦੇ ਮੌਸਮ ''ਚ ਦਹੀਂ ਖਾਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਖਾਣ ਨਾਲ ਲੂ ਵੀ ਨਹੀਂ ਲਗਦੀ। ਅਜਿਹੇ ''ਚ ਬੱਚੇ ਲਈ ਕੁਝ ਹੈਲਦੀ ਅਤੇ ਸੁਆਦੀ ਬਣਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦਹੀਂ ਨਾਲ ਮਸਤ-ਓ-ਖੈਰ ਦੀ ਰੈਸਿਪੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਈਰਾਨ ਦੀ ਡਿਸ਼ ਹੈ। ਜੋ ਅਖਰੋਟ ਅਤੇ ਸੁੱਕੀ ਹੋਈ ਗੁਲਾਬ ਦੀਆਂ ਪੰਖੁੜੀਆਂ ਨਾਲ ਬਣਾਈ ਜਾਂਦੀ ਹੈ।
ਸਮੱਗਰੀ
- 350 ਗ੍ਰਾਮ ਦਹੀਂ
- 50 ਗ੍ਰਾਮ ਪੀਸੇ ਹੋਏ ਅਤੇ ਭੁਣੇ ਹੋਏ ਅਖਰੋਟ
- 30 ਗ੍ਰਾਮ ਡਰਾਈ ਕੈਨਵੇਰੀ
- 8 ਗ੍ਰਾਮ ਸੁੱਕੀ ਹੋਈ ਗੁਲਾਬ ਦੀਆਂ ਪੰਖੁੜੀਆਂ
- 5 ਗ੍ਰਾਮ ਤਾਜ਼ੇ ਪੁਦੀਨੇ ਦੇ ਪੱਤੇ
- 5 ਗ੍ਰਾਮ ਸੌਂਫ
- 5 ਗ੍ਰਾਮ ਤਾਜ਼ਾ ਧਨਿਆ
- 1 ਗ੍ਰਾਮ ਭੁਣਿਆ ਹੋਇਆ ਜੀਰਾ ਪਾਊਡਰ
- 2 ਗ੍ਰਾਮ ਨਮਕ
- 1 ਗ੍ਰਾਮ ਕਾਲੀ ਮਿਰਚ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਦਹੀਂ ਨੂੰ ਪਤਲੇ ਕੱਪੜੇ ''ਚ ਬੰਨ ਲਓ ਫਿਰ ਦਹੀਂ ਨੂੰ ਇਕ ਕਟੋਰੀ ''ਚ ਪਾ ਲਓ।
2. ਫਿਰ ਤਾਜ਼ੇ ਹਰਬਸ ਨੂੰ ਧੋ ਕੇ ਸੁੱਕਾ ਲਓ। ਫਿਰ ਇਸ ਨੂੰ ਕੱਟ ਲਓ।
3. ਹੁਣ ਦਹੀਂ ''ਚ ਸਾਰੀ ਕੱਟੀ ਹੋਈ ਸਮੱਗਰੀ, ਨਮਕ ਅਤੇ ਕਾਲੀ ਮਿਰਚ ਪਾਓ।
4. ਫਿਰ ਇਸ ਮਿਸ਼ਰਨ ਨੂੰ 30 ਮਿੰਟਾਂ ਦੇ ਲਈ ਠੰਡਾ ਹੋਣ ਦੇ ਲਈ ਰੱਖੋ।
5. 30 ਮਿੰਟ ਬਾਅਦ ਇਸ ਪੀਸੇ ਹੋਏ ਅਖਰੋਟ, ਗੁਲਾਬ ਦੀ ਪੰਖੁੜੀਆਂ ਅਤੇ ਕੁਝ ਪੱਤੀਆਂ ਨਾਲ ਸਜਾਓ।
 


Related News