ਘਰ ''ਚ ਬਣਾਓ ਆਸਾਨ ਤਰੀਕੇ ਨਾਲ ਬਣਾਓ ਨੌਰਾਤਿਆਂ ਦੀ ਸਪੈਸ਼ਲ ਇਡਲੀ
Sunday, Apr 02, 2017 - 12:35 PM (IST)

ਨਵੀਂ ਦਿੱਲੀ— ਮਾਂ ਦੁਰਗਾ ਦੇ ਨੌਰਾਤੇ ਚੱਲ ਰਹੇ ਹਨ। ਇਨ੍ਹਾਂ ਦਿਨਾਂ ''ਚ ਜ਼ਿਆਦਾਤਰ ਲੋਕਾਂ ਨੇ ਵਰਤ ਰੱਖਿਆ ਹੁੰਦਾ ਹੈ। ਵਰਤ ਵਾਲੇ ਦਿਨਾਂ ''ਚ ਵੀ ਤੁਸੀਂ ਫਲਾਂਹਾਰੀ ਆਹਾਰ ''ਚ ਕੁੱਝ ਨਵਾਂ ਟ੍ਰਾਈ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਵਰਤ ਵਾਲੇ ਚੌਲ ਅਤੇ ਸਾਬੂਦਾਨਾ ਦੀ ਇਡਲੀ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ ''ਚ ਬਹੁਤ ਸੁਆਦ ਹੁੰਦੀ ਹੈ।
ਸਮੱਗਰੀ
- 1 ਕੱਪ ਵਰਤ ਵਾਲੇ ਚੌਲ ( ਸਾਮਕ ਦੇ ਚੌਲ )
- 1/2 ਕੱਪ ਸਾਬੂਦਾਨਾ
- 2 ਚੁੱਟਕੀ ਬੇਕਿੰਗ ਸੋਡਾ
- ਸੇਂਧਾ ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1. ਵਰਤ ਵਾਲੇ ਚੌਲਾਂ ਅਤੇ ਸਾਬੂਦਾਨਾ ਨੂੰ ਇਕ ਬਰਤਨ ''ਚ ਲੈ ਕੇ ਧੋ ਕੇ 3 ਘੰਟਿਆਂ ਲਈ ਭਿਓ ਕੇ ਰੱਖ ਦਿਓ।
2. ਫਿਰ ਇਸ ਨੂੰ ਪਾਣੀ ''ਚ ਕੱਢ ਕੇ ਪੀਸ ਲਓ। ਪੀਸਦੇ ਹੋਏ ਇਸ ''ਚ ਪਾਣੀ 2-3 ਚਮਚ ਹੀ ਪਾਓ।
3. ਪੀਸਨ ''ਤੇ ਇਹ ਮਿਸ਼ਰਣ ਥੋੜ੍ਹਾ ਸੰਘਣਾ ਅਤੇ ਦਾਨੇਦਾਰ ਹੋ ਜਾਵੇਗਾ।
4. ਹੁਣ ਇਸ ਮਿਸ਼ਰਣ ਨੂੰ ਇਕ ਬਰਤਨ ''ਚ ਕੱਢ ਕੇ ਸਾਰੀ ਰਾਤ ਦੇ ਲਈ ਢੱਕ ਕੇ ਰੱਖ ਦਿਓ।
5. ਇਡਲੀ ਬਣਾਉਣ ਤੋਂ ਪਹਿਲਾਂ ਇਸ ''ਚ ਨਮਕ, ਬੇਕਿੰਗ ਪਾਊਡਰ ਮਿਕਸ ਕਰ ਲਓ।
6. ਇਡਲੀ ਸਟੈਂਡ ਨੂੰ ਪਹਿਲਾਂ ਗ੍ਰੀਸ ਕਰ ਲਓ ਫਿਰ ਇਸ ''ਚ ਇਡਲੀ ਦਾ ਮਿਸ਼ਰਣ ਪਾ ਕੇ ਮਾਈਕਰੋਵੇਵ ''ਚ 5-8 ਮਿੰਟਾਂ ਦੇ ਲਈ ਭਾਫ਼ ਕਰ ਲਓ।
7. ਇਡਲੀ ਸਟੈਂਡ ''ਚ ਇਡਲੀਆਂ ਚਾਕੂ ਦੀ ਮਦਦ ਨਾਲ ਕੱਢ ਲਓ ਅਤੇ ਨਾਰੀਅਲ ਦੀ ਚਟਨੀ ਨਾਲ ਸਰਵ ਕਰੋ।