43 ਸਾਲਾਂ 'ਚ ਜੋੜੇ ਨੇ ਕੀਤਾ 12 ਵਾਰ ਵਿਆਹ ਤੇ ਤਲਾਕ,ਜਾਣੋ ਕੀ ਹੈ ਮਾਮਲਾ

Monday, Dec 16, 2024 - 12:34 PM (IST)

43 ਸਾਲਾਂ 'ਚ ਜੋੜੇ ਨੇ ਕੀਤਾ 12 ਵਾਰ ਵਿਆਹ ਤੇ ਤਲਾਕ,ਜਾਣੋ ਕੀ ਹੈ ਮਾਮਲਾ

ਵੈੱਬ ਡੈਸਕ- ਕੋਈ ਸਮਾਂ ਸੀ, ਜਦੋਂ ਵਿਆਹ ਹੁੰਦੇ ਸਨ, ਉਹ ਦਮ ਟੁੱਟਣ ਤਕ ਨਾਲ ਜਾਂਦੇ ਸਨ। ਹੌਲੀ-ਹੌਲੀ ਸਮਾਂ ਬਦਲ ਗਿਆ ਅਤੇ ਰਿਸ਼ਤੇ ਕੱਚੇ ਹੋਣ ਲੱਗੇ। ਅੱਜ-ਕੱਲ੍ਹ, ਲੋਕ ਉਸੇ ਧੂਮ-ਧਾਮ ਨਾਲ ਤਲਾਕ ਦਾ ਐਲਾਨ ਕਰਦੇ ਹਨ ਅਤੇ ਕਈ ਵਾਰ ਪਾਰਟੀਆਂ ਵੀ ਕਰਦੇ ਹਨ। ਹਾਲਾਂਕਿ ਅੱਜ ਅਸੀਂ ਤੁਹਾਨੂੰ ਜੋ ਘਟਨਾ ਦੱਸਣ ਜਾ ਰਹੇ ਹਾਂ, ਉਹ ਇਨ੍ਹਾਂ ਸਭ ਤੋਂ ਬਿਲਕੁਲ ਵੱਖਰੀ ਹੈ।
ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਵਿਆਹ ਦੇ ਕੁਝ ਸਾਲਾਂ ਬਾਅਦ ਜੋੜਿਆਂ ਦਾ ਤਲਾਕ ਹੋ ਜਾਂਦਾ ਹੈ। ਆਸਟ੍ਰੀਆ ‘ਚ ਇਕ ਅਜਿਹੇ ਜੋੜੇ ਦੀ ਕਹਾਣੀ ਸਾਹਮਣੇ ਆਈ ਹੈ, ਜਿਨ੍ਹਾਂ ਨੇ ਪਿਛਲੇ 43 ਸਾਲਾਂ ‘ਚ 12 ਵਾਰ ਤਲਾਕ ਲੈ ਕੇ ਇਕ ਦੂਜੇ ਨਾਲ ਵਿਆਹ ਕੀਤਾ ਹੈ। ਓਡੀਟੀ ਸੈਂਟਰਲ ਦੀ ਰਿਪੋਰਟ ਮੁਤਾਬਕ ਇਹ ਅਜੀਬੋ-ਗਰੀਬ ਮਾਮਲਾ ਆਸਟ੍ਰੀਆ ਦੀ ਰਾਜਧਾਨੀ ਵਿਆਨਾ ‘ਚ ਸਾਹਮਣੇ ਆਇਆ ਹੈ, ਜੋ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
43 ਸਾਲਾਂ ਵਿੱਚ 12 ਵਾਰ ਵਿਆਹ ਅਤੇ ਤਲਾਕ
ਵਿਆਨਾ ‘ਚ ਰਹਿਣ ਵਾਲਾ ਇਕ ਬਜ਼ੁਰਗ ਜੋੜਾ ਉਸ ਸਮੇਂ ਸੁਰਖੀਆਂ ‘ਚ ਆਇਆ, ਜਦੋਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਪਿਛਲੇ 43 ਸਾਲਾਂ ‘ਚ 12 ਵਾਰ ਵਿਆਹ ਕੀਤਾ ਅਤੇ ਫਿਰ 3-3 ਸਾਲ ਦੇ ਵਕਫੇ ਤੋਂ ਬਾਅਦ ਇਕ-ਦੂਜੇ ਨੂੰ ਤਲਾਕ ਦੇ ਦਿੱਤਾ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਉਂ ਹੋਇਆ ਹੋਵੇਗਾ? ਪਹਿਲਾਂ ਪੂਰੀ ਕਹਾਣੀ ਜਾਣੋ। ਬਜ਼ੁਰਗ ਔਰਤ ਦੇ ਪਤੀ ਦੀ ਸਾਲ 1981 ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਦੂਜੇ ਵਿਅਕਤੀ ਨਾਲ ਵਿਆਹ ਕਰਵਾ ਲਿਆ। ਗੁਆਂਢੀਆਂ ਮੁਤਾਬਕ ਇਸ ਜੋੜੇ ਵਿੱਚ ਕਾਫੀ ਪਿਆਰ ਹੈ ਅਤੇ ਉਹ ਪਿਛਲੇ 43 ਸਾਲਾਂ ਤੋਂ ਇੱਕ ਆਦਰਸ਼ ਜੋੜੇ ਵਾਂਗ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਹਨ। ਉਨ੍ਹਾਂ ਵਿਚਕਾਰ ਕੋਈ ਮਤਭੇਦ ਨਹੀਂ ਸੀ। ਫਿਰ ਉਨ੍ਹਾਂ ਨੇ ਹਰ ਢਾਈ-ਤਿੰਨ ਸਾਲ ਬਾਅਦ ਤਲਾਕ ਅਤੇ ਦੁਬਾਰਾ ਵਿਆਹ ਕਿਉਂ ਕੀਤਾ?
ਸਰਕਾਰ ਨੂੰ ਧੋਖਾ ਦੇ ਰਹੇ ਸਨ
ਦਰਅਸਲ, ਇਹ ਜੋੜਾ 43 ਸਾਲਾਂ ਤੋਂ ਆਸਟ੍ਰੀਆ ਦੇ ਕਾਨੂੰਨ ਦੀ ਕਮੀ ਦਾ ਫਾਇਦਾ ਉਠਾ ਰਿਹਾ ਸੀ। ਇੱਥੋਂ ਦੀ ਨੀਤੀ ਮੁਤਾਬਕ ਜੇਕਰ ਕੋਈ ਔਰਤ ਵਿਧਵਾ ਹੋਣ ਤੋਂ ਬਾਅਦ ਇਕੱਲੀ ਰਹਿੰਦੀ ਹੈ ਤਾਂ ਸਰਕਾਰ ਉਸ ਨੂੰ 28,300 ਡਾਲਰ ਭਾਵ 24 ਲੱਖ ਰੁਪਏ ਭੱਤਾ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਵੀ ਕੋਈ ਔਰਤ ਕਾਨੂੰਨੀ ਤਲਾਕ ਲੈਂਦੀ ਹੈ ਤਾਂ ਉਸ ਨੂੰ ਸਰਕਾਰੀ ਭੱਤਾ ਮਿਲਦਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਈ 2022 ‘ਚ 12ਵੇਂ ਤਲਾਕ ਤੋਂ ਬਾਅਦ ਔਰਤ ਪੈਨਸ਼ਨ ਇੰਸ਼ੋਰੈਂਸ ਇੰਸਟੀਚਿਊਟ ‘ਚ ਗਈ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਉਸੇ ਵਿਅਕਤੀ ਨਾਲ ਵਿਆਹ ਕਰਵਾ ਰਹੀ ਸੀ ਅਤੇ ਭੱਤਾ ਲੈਣ ਲਈ ਤਲਾਕ ਲੈ ਰਹੀ ਸੀ। ਹੁਣ ਜੋੜੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕਿਉਂਕਿ ਉਨ੍ਹਾਂ ਦਾ 12ਵਾਂ ਤਲਾਕ ਤੈਅ ਨਹੀਂ ਹੋਇਆ ਸੀ, ਇਸ ਲਈ ਦੋਵਾਂ ਦਾ ਮੁਕੱਦਮਾ ਸਾਂਝੇ ਤੌਰ ‘ਤੇ ਚੱਲੇਗਾ।


author

Aarti dhillon

Content Editor

Related News