Cooking Tips : ਸੁਆਦ ਨੂੰ ਬਰਕਰਾਰ ਰੱਖਣ ਲਈ ਇੰਝ ਬਣਾਓ ‘ਕਸ਼ਮੀਰੀ ਰਾਜਮਾਂਹ’

01/10/2021 10:22:07 AM

ਜਲੰਧਰ (ਬਿਊਰੋ) - ਕਸ਼ਮੀਰੀ ਖਾਣੇ ਦਾ ਜਾਇਕਾ, ਜੋ ਇਕ ਵਾਰ ਚਖ ਲਵੇ, ਉਹ ਫਿਰ ਇਸ ਨੂੰ ਕਦੇ ਨਹੀਂ ਭੁੱਲਦਾ। ਕਸ਼ਮੀਰੀ ਕੁਜੀਨ ਦੀ ਖ਼ਾਸ ਗੱਲ ਹੈ ਕਿ ਇਸ ਦੀ ਤਰੀ ਵਿਚ ਦਹੀਂ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਉਹ ਕਾਫ਼ੀ ਗਾੜੀ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕਸ਼ਮੀਰੀ ਰਾਜਮਾਂਹ ਦੀ ਸਬਜ਼ੀ ਬਣਾਉਣਾ ਸਿਖਾਵਾਂਗੇ, ਜੋ ਬਾਕੀ ਰਾਜਮਾਂਹ ਵਿਅੰਜਨਾਂ ਤੋਂ ਵੱਖਰੀ ਹੈ। ਇਸ ਰਾਜਮਾਂਹ ਵਿਅੰਜਨ ਵਿਚ ਅਸੀਂ ਸੁੱਕੇ ਅਦਰਕ ਦੇ ਪਾਊਡਰ ਦਾ ਇਸਤੇਮਾਲ ਕਰਦੇ ਹਾਂ, ਜਿਸ ਨਾਲ ਖਾਣੇ ਵਿਚ ਸਵਾਦ ਅਤੇ ਤਿੱਖਾਪਨ ਆਉਂਦਾ ਹੈ। ਆਓ ਵੇਖਦੇ ਹਾਂ ਇਸ ਨੂੰ ਬਣਾਉਣ ਦਾ ਸੌਖਾ ਤਰੀਕਾ...

ਸਮੱਗਰੀ :
ਰਾਜਮਾਂਹ - ਡੇਢ ਕਪ 
ਗੰਢੇ - 1 ਬਰੀਕ ਕਟੀ ਹੋਈ 
ਹਿੰਗ ਪਾਊਡਰ - 1/8 ਚਮਚ 
ਜੀਰਾ - 1ਚਮਚ 
ਅਦਰਕ ਪਾਊਡਰ - 1 ਚਮਚ
ਅਦਰਕ ਪੇਸਟ - 1 ਚਮਚ
ਕਸ਼ਮੀਰੀ ਮਿਰਚ ਪਾਊਡਰ - 1 ਚਮਚ
ਧਨੀਆ ਪਾਊਡਰ - 2 ਚਮਚ 
ਕਸ਼ਮੀਰੀ ਗਰਮ ਮਸਾਲਾ - 1 ਚਮਚ
ਦਹੀ - 1/2 ਕਪ
ਲੂਣ -  ਸਵਾਦਾਨੁਸਾਰ
ਤੇਲ - 1 ਚਮਚ

ਗਰਮ ਮਸਾਲੇ ਲਈ ਸਮੱਗਰੀ : ਵੱਡੀ ਇਲਾਇਚੀ - 3, ਛੋਟੀ ਇਲਾਇਚੀ - 3, ਦਾਲਚੀਨੀ - 3 ਪੀਸੀ, ਲੌਂਗ - 2-3, ਕਾਲੀ ਮਿਰਚ ਦੇ ਦਾਣੇ - 1/2 ਚਮਚ । ਇਸ ਸਾਰੇ ਮਸਾਲਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ।  

ਕਸ਼ਮੀਰੀ ਰਾਜਮਾਂਹ ਬਣਾਉਣ ਦੀ ਵਿਧੀ :
ਰਾਜਮਾਂਹ ਨੂੰ ਰਾਤ ਨੂੰ ਭਿਉਂ ਕੇ ਰੱਖ ਦਿਓ। ਸਵੇਰੇ ਸਾਫ ਪਾਣੀ ਨਾਲ ਧੋ ਕੇ ਰਾਜਮਾਂਹ ਨੂੰ ਕੁਕਰ ਵਿਚ ਪਾਣੀ ਪਾ ਕੇ 3 ਸੀਟੀ ਆਉਣ ਤੱਕ ਤੇਜ਼ ਅੱਗ ਉਤੇ ਪਕਾਓ। ਉਸ ਤੋਂ ਬਾਅਦ ਗੈਸ ਨੂੰ ਘੱਟ ਅੱਗ ’ਤੇ ਕਰਕੇ 30 ਮਿੰਟ ਤੱਕ ਪਕਾਓ। ਫਿਰ ਪ੍ਰੇਸ਼ਰ ਨਿਕਲ ਜਾਣ ਤੋਂ ਬਾਅਦ ਪਾਣੀ ਅਤੇ ਰਾਜਮਾਂਹ ਨੂੰ ਵੱਖ-ਵੱਖ ਕੱਢ ਕੇ ਰੱਖ ਦਿਉ। 

ਇਕ ਕੜਾਹੀ ਵਿਚ ਤੇਲ ਜਾਂ ਬਟਰ ਪਾ ਕੇ ਗਰਮ ਕਰੋ, ਫਿਰ ਉਸ ਵਿਚ ਹਿੰਗ ਅਤੇ ਜੀਰਾ ਪਾਓ। ਕੁਝ ਦੇਰ ਤੋਂ ਬਾਅਦ ਇਸ ਵਿਚ ਕਟੀ ਗੰਢੇ ਪਾ ਕੇ ਹਲਕਾ ਭੂਰਾ ਹੋਣ ਤਕ ਉਸ ਨੂੰ ਭੁੰਨੋ। ਉਸ ਤੋਂ ਬਾਅਦ ਇਸ ਵਿਚ ਅਦਰਕ ਪੇਸਟ, ਅਦਰਕ ਪਾਊਡਰ ਅਤੇ ਫੇਂਟੀ ਹੋਈ ਦਹੀ ਮਿਲਾਓ। ਇਸ ਨੂੰ ਲਗਾਤਾਰ ਚਲਾਉਂਦੇ ਰਹੋ, ਨਹੀਂ ਤਾਂ ਦਹੀ ਫਟ ਸਕਦਾ ਹੈ। ਜਦੋਂ ਤੇਲ ਵੱਖ ਹੋਣ ਲੱਗੇ ਤੱਦ ਇਸ ਵਿਚ ਲਾਲ ਮਿਰਚ ਪਾਊਡਰ, ਹਰੀ ਮਿਰਚ, ਲੂਣ ਅਤੇ ਰਾਜਮਾਂਹ ਮਿਕਸ ਕਰੋ।

ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ ਫਿਰ ਲਗਭਗ ਡੇਢ ਕਪ ਪਾਣੀ ਮਿਲਾਓ। ਇਸ ਨੂੰ ਉਬਾਲੋ ਅਤੇ ਮੱਧਮ ਅੱਗ ਤੇ 20-25 ਮਿੰਟ ਤੱਕ ਪਕਾਓ। ਜਦੋਂ ਗਰੇਵੀ ਗਾੜੀ ਹੋਣ ਲੱਗੇ ਅਤੇ ਰਾਜਮਾਂਹ ਪਕ ਜਾਣ ਤਾਂ ਇਸ ਵਿਚ ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਉਤੋਂ ਦੀ ਬਟਰ ਪਾਉ ਅਤੇ ਗਰਮਾ ਗਰਮ ਚਾਵਲ ਦੇ ਨਾਲ ਇਸ ਨੂੰ ਸਰਵ ਕਰੋ।


rajwinder kaur

Content Editor

Related News