Cooking Tips: ਘਰ ਦੀ ਰਸੋਈ ''ਚ ਇੰਝ ਬਣਾ ਕੇ ਖਾਓ ਪਾਲਕ ਦੇ ਪਕੌੜੇ
Saturday, Oct 02, 2021 - 11:26 AM (IST)
ਨਵੀਂ ਦਿੱਲੀ—ਪਕੌੜੇ ਖਾਣ 'ਚ ਸਭ ਨੂੰ ਸੁਆਦ ਲੱਗਦੇ ਹਨ। ਲੋਕ ਕਈ ਤਰ੍ਹਾਂ ਦਾ ਪਕੌੜੇ ਬਣਾ ਕੇ ਖਾਂਦੇ ਹਨ ਜਿਵੇਂ ਪਨੀਰ, ਗੰਢੇ, ਮੇਥੀ ਆਦਿ। ਪਾਲਕ ਦੇ ਪਕੌੜੇ ਬਾਜ਼ਾਰ 'ਚ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਘਰ 'ਚ ਪਾਲਕ ਦੇ ਪਕੌੜੇ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
ਪਾਲਕ ਦੇ ਪੱਤੇ-10
ਵੇਸਣ- 70 ਗ੍ਰਾਮ
ਹਲਦੀ- 1/4 ਚਮਚਾ
ਲਾਲ ਮਿਰਚ- 1/2 ਚਮਚਾ
ਚਾਟ ਮਸਾਲਾ- 1/2 ਚਮਚਾ
ਚਾਵਲ ਦਾ ਆਟਾ- 1 ਚਮਚਾ
ਲੂਣ- 1/2 ਚਮਚਾ
ਪਾਣੀ ਲੋੜ ਅਨੁਸਾਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪਾਲਕ ਦੇ ਪੱਤਿਆਂ ਨੂੰ ਕੱਟ ਲਓ। ਇਕ ਕੌਲੀ ਵਿਚ ਵੇਸਣ, ਹਲਦੀ, ਲਾਲ ਮਿਰਚ,ਅਜਵੈਣ, ਚਾਟ ਮਸਾਲਾ,ਲੂਣ ਅਤੇ ਚੌਲਾਂ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
2. ਫਿਰ ਇਸ ਵਿਚ ਜ਼ਰੂਰਤ ਮੁਤਾਬਕ ਪਾਣੀ ਪਾਓ ਅਤੇ ਗਾੜ੍ਹਾ ਪੇਸਟ ਤਿਆਰ ਕਰ ਲਓ। ਫਿਰ ਇਸ ਵਿਚ ਪਾਲਕ ਦੇ ਪੱਤੇ ਪਾਓ।
3. ਇਕ ਕੜਾਈ ਵਿਚ ਤੇਲ ਗਰਮ ਕਰਕੇ ਪਕੌੜਿਆਂ ਨੂੰ ਫ੍ਰਾਈ ਕਰੋ। ਇਨ੍ਹਾਂ ਨੂੰ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਇਸ ਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ।
4. ਪਾਲਕ ਦੇ ਪਕੌੜੇ ਬਣ ਕੇ ਤਿਆਰ ਹਨ। ਇਸ ਨੂੰ ਚਾਹ ਨਾਲ ਗਰਮ-ਗਰਮ ਖਾਓ।