ਕੀ ਤੁਸੀਂ ਵੀ ਕੰਪਨੀ ਵਿੱਚ ਨੌਕਰੀ ਕਰਨ ਦੇ ਹੋ ਚਾਹਵਾਨ, ਤਾਂ ਜਾਣੋ ਕੀ ਕਰੀਏ

Thursday, Jul 30, 2020 - 02:21 PM (IST)

ਕਾਲਜ ਵਿੱਚੋਂ ਮਾਸਟਰ ਅਤੇ ਗ੍ਰੈਜੂਏਟ ਡਿਗਰੀ ਕਰਨ ਤੋਂ ਬਾਅਦ ਹਰ ਸ਼ਖਸ ਚਾਹੁੰਦਾ ਹੈ ਕਿ ਉਹ ਨੌਕਰੀ ਕਰੇ। ਉਸ ਦੀ ਖੁਆਇਸ਼ ਹੁੰਦੀ ਹੈ ਕਿ ਉਸਨੂੰ ਕਿਸੇ ਮਲਟੀ ਨੈਸ਼ਨਲ ਅਤੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਮਿਲ ਜਾਵੇ। ਬਾਜ਼ਾਰ ਵਿੱਚ ਆ ਰਹੇ ਉਤਾਰ-ਚੜ੍ਹਾਅ ਤੋਂ ਬਹੁਤ ਸਾਰੀਆਂ ਕੰਪਨੀਆਂ ਪ੍ਰਭਾਵਿਤ ਹੁੰਦੀਆਂ ਹਨ। ਕਈ ਅਜਹਿਆਂ ਕੰਪਨਿਆਂ ਵੀ ਹਨ, ਜਿਨ੍ਹਾਂ ਉੱਤੇ ਇਸ ਦਾ ਅਸਰ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ। ਬਾਕੀਆਂ ਦੇ ਵਾਂਗ ਜੇਕਰ ਤੁਸੀਂ ਵੀ ਕੰਪਨੀ ਵਿਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਅਸੀਂ ਕੁਝ ਖਾਸ ਗੱਲਾਂ ਦੇ ਬਾਰੇ ਦੱਸਾਂਗੇ। ਇਹ ਸਾਰੀ ਜਾਣਕਾਰੀ ਤੁਹਾਨੂੰ ਕੰਪਨੀ ਵਿਚ ਨੌਕਰੀ ਦਿਵਾਉਣ ’ਤੇ ਕਾਫ਼ੀ ਮਦਦ ਕਰੇਗੀ।

ਕਿਸ ਤਰ੍ਹਾਂ ਕਰ ਸਕਦੇ ਹੋ ਅਪਲਾਈ 
ਮਲਟੀ ਨੈਸ਼ਨਲ ਕੰਪਨੀ ਵਿੱਚ ਨੌਕਰੀ ਹਾਸਿਲ ਕਰਨ ਲਈ ਤੁਸੀਂ ਵੱਖ-ਵੱਖ ਚੈਨਲ ਰਾਹੀਂ ਅਪਲਾਈ ਕਰ ਸਕਦੇ ਹੋ। 

ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

ਆਨਲਾਈਨ ਅਪਲਾਈ 
ਨੌਕਰੀ ਲਈ ਅਪਲਾਈ ਕਰਨ ਲਈ ਤੁਸੀਂ ਉਸ ਕੰਪਨੀ ਦੀ ਨੌਕਰੀ ਪੋਰਟਲ ਉੱਤੇ ਜਾ ਕੇ ਨੌਕਰੀ ਬਾਰੇ ਜਾਨਕਾਰੀ ਹਾਸਿਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਪਤਾ ਲੱਗ ਜਾਵੇਗਾ ਅਤੇ ਇਸ ਦੇ ਨਾਲ-ਨਾਲ ਤੁਸੀਂ ਉਥੋਂ ਕਈ ਤਰ੍ਹਾਂ ਦੇ ਸੁਝਾਅ ਵੀ ਲੈ ਸਕਦੇ ਹੋ। 

ਕੈਂਪਸ ਰਿਪਲੇਸਮੇਂਟ
ਆਈ.ਆਈ.ਟੀ, ਆਈ.ਆਈ. ਐੱਮ ਆਦਿ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹੀ ਕੈਂਪਸ ਰਿਪਲੇਸਮੇਂਟ ਦਿੱਤੀ ਜਾਂਦੀ ਹੈ। ਜਿਸ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਮਲਟੀਨੈਸ਼ਨਲ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਮਿਲਦਾ ਹੈ। 

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਹਾਯਰਿੰਗ ਪ੍ਰੋਗਰਾਮ
ਸ਼ਹਿਰ ਵਿੱਚ ਹੋਣ ਵਾਲੀ ਹਾਯਰਿੰਗ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜਿੱਥੇ ਵੀ ਪ੍ਰੋਗਰਾਮ ਹੋਵੇ, ਉੱਥੇ ਤੁਸੀਂ ਜ਼ਰੂਰ ਜਾਵੋ। ਸਹੀ ਅਤੇ ਚੰਗੀ ਨੌਕਰੀ ਲਈ ਤੁਹਾਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ ਹੈ।

ਸੋਸ਼ਲ ਮੀਡੀਆ
ਵੱਖ-ਵੱਖ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਨੌਕਰੀਆਂ ਦੇ ਬਾਰੇ ਕਈ ਬਾਰ ਜਾਨਕਾਰੀ ਵੀ ਦਿੱਤੀ ਜਾਂਦੀ ਹੈ। ਤੁਸੀਂ ਇਨ੍ਹਾਂ ਮੀਡੀਆ ਦੇ ਰਾਹੀਂ ਵੀ ਨੌਕਰੀ ਲਈ ਅਪਲਾਈ ਕਰ ਸਕਦੇ ਹੋ। 

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਇਨ੍ਹਾਂ ਖੇਤਰਾਂ ਵਿੱਚ ਪਾ ਸਕਦੇ ਹੋ ਨੌਕਰੀ
ਜੇਕਰ ਤੁਸੀਂ ਮਲਟੀ ਨੈਸ਼ਨਲ ਕੰਪਨੀ ਵਿੱਚ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੱਖ-ਵੱਖ ਖੇਤਰਾਂ ਵਿੱਚ ਅਪਲਾਈ ਕਰ ਸਕਦੇ ਹੋ। 

ਇੰਜੀਨਿਅਰਿੰਗ – ਸੋਫਟਵੇਅਰ ਡਿਵੈਲਪਮੈਂਟ, ਇੰਜੀਨੀਰਿੰਗ ਸਿਸਟਮ, ਕੁਆਲਟੀ/ ਸਕਿਉਰਿਟੀ ਇੰਜੀਨੀਰਿੰਗ, ਪ੍ਰਾਜੈਕਟ/ ਪ੍ਰੋਡਕਟ / ਪ੍ਰੋਗਰਾਮ ਮੈਨੇਜਮੇਂਟ ਆਦਿ ਲਈ ਅਪਲਾਈ ਕਰ ਸਕਦੇ ਹੋ। 

ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ

ਬਿਜਨੈਸ – ਬਿਜਨੈਸ ਖੇਤਰ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਤੁਸੀਂ ਬਿਜਨੈਸ ਇੰਟੇਲਿਜੇਂਸ, ਫਾਇਨੇਂਸ ਅਤੇ ਅਕਾਉਂਟ, ਐੱਚ.ਆਰ, ਸੇਲ ਆਦਿ ਖੇਤਰ ’ਚ ਅਪਲਾਈ ਕਰ ਸਕਦੇ ਹੋ।

ਮੀਡੀਆ – ਹਰ ਕੰਪਨੀ ਵਿੱਚ ਇਸ ਸਮੇਂ ਮੀਡੀਆ ਨਾਲ ਜੁੜੇ ਕਈ ਤਰ੍ਹਾਂ ਦੀ ਨੌਕਰਿਆਂ ਹੁੰਦਿਆ ਹਨ। ਇਸੇ ਤਰ੍ਹਾਂ ਤੁਸੀਂ ਇੱਥੇ ਏਡਿਟੋਰਿਅਲ, ਬਤੌਰ ਲਿਖਾਰੀ, ਮੀਡੀਆ ਪ੍ਰੋਡਕਸ਼ਨ ਆਦਿ ਲਈ ਅਪਲਾਈ ਕਰ ਸਕਦੇ ਹੋ। ਇਨ੍ਹਾਂ ਕੰਪਨੀਆਂ ਵਿੱਚ ਮੀਡੀਆ ਸੋਸ਼ਲ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਕੰਮ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ


rajwinder kaur

Content Editor

Related News