ਮਾਂ ਬਣਨ ਦਾ ਸੁੱਖ ਦਿੰਦਾ ਹੈ ਇਹ ਉਪਾਅ
Monday, Feb 06, 2017 - 01:40 PM (IST)

ਮੁੰਬਈ— ਹਰ ਵਿਆਹੁਤਾ ਔਰਤ ਦੇ ਲਈ ਮਾਂ ਬਣਨਾ ਬਹੁਤ ਸੁੱਖਦਈ ਅਹਿਸਾਸ ਹੁੰਦਾ ਹੈ। ਹਰ ਲੜਕੀ ਵਿਆਹ ਦੇ ਬਾਅਦ ਇਸ ਸੁੱਖ ਦਾ ਅੰਨਦ ਲੈਣਾ ਚਾਹੁੰਦੀ ਹੈ ਪਰ ਕਈ ਵਾਰ ਅਨੇਕਾ ਕੋਸ਼ਿਸ਼ਾਂ ਦੇ ਬਾਅਦ ਵੀ ਉਸਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਕੁਝ ਲੋਕ ਤਾਂ ਇਸ ਖੁਸ਼ਖਬਰੀ ਨੂੰ ਪਾਉਣ ਦੇ ਲਈ ਡਾਕਟਰਾਂ ਕੋਲ ਜਾ ਜਾ ਕੇ ਥੱਕ ਜਾਂਦੇ ਹਨ। ਅਤੇ ਲੱਖਾਂ ਰੁਪਏ ਵੀ ਖਰਚ ਕਰਦੇ ਹਨ। ਇਹ ਸਭ ਔਰਤ ਦੀ ਪਰਜਨਨ ਸ਼ਮਤਾ ਅਤੇ ਫਸਦੇ ਸਾਥੀ ਦੇ ਸਵਾਸਥ ਅਤੇ ਪਰਜਨਨ ਸ਼ਮਤਾ ''ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਪਰਜਨਨ ਸ਼ਮਤਾ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ ਘਰੇਲੂ ਉਪਾਅ ਨੂੰ ਅਪਣਾਓ।
ਸਮੱਗਰੀ
- 3 ਵੱਡੇ ਚਮਚ ਐਵੋਕੈਡੋ ਪਲਪ
- 1 ਵੱਡਾ ਚਮਚ ਜੈਤੂਨ ਦਾ ਤੇਲ
ਬਣਾਉਣ ਦੀ ਵਿਧੀ
ਇੱਕ ਕੌਲੀ ''ਚ ਦੌਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਮਿਸ਼ਰਨ ਨੂੰ ਹਰ ਰਾਤ ਖਾਣੇ ਦੇ ਬਾਅਦ 3-4 ਮਹੀਨਿਆਂ ਤੱਕ ਲਓ। ਇਸਨੂੰ ਲਗਾਤਾਰ ਲੈਣ ਨਾਲ ਜਲਦੀ ਹੀ ਖੁਸ਼ਖਬਰੀ ਮਿਲੇਗੀ। ਜੇਕਰ ਤੁਸੀ ਗਰਭ ਧਾਰਨ ਕਰਨ ''ਚ ਕਿਸੇ ਪਰੇਸ਼ਾਨੀ ਨੂੰ ਫੇਸ ਕਰ ਰਹੇ ਹੋ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਚੈੱਕ ਕਰਾਓ।
- ਨਿਯਮਿਤ ਰੂਪ ਨਾਲ ਉਪਯੋਗ ਕਰਨ ਦੇ ਬਾਅਦ ਇਸ ਉਪਾਅ ਨਾਲ ਜਲਦੀ ਤੁਸੀਂ ਮਾਂ ਬਣਨ ਦਾ ਸੁੱਖ ਪਾ ਸਕੋਗੇ। ਤੁਸੀਂ ਇਸਦੇ ਨਾਲ ਆਪਣਾ ਖਾਣ-ਪੀਣ ਸਹੀ ਰੱਖੋ ਅਤੇ ਥੋੜਾ ਜਿਹੀ ਕਸਰਤ ਜ਼ਰੂਰ ਕਰੋ ਅਤੇ ਤਨਾਅ ਤੋਂ ਦੂਰ ਰਹੋ। ਐਵੋਕੈਡੋ ''ਚ ਓਮੇਗਾ -3 ਫੈਟੀ ਅਸਿਡ ਹੁੰਦਾ ਹੈ ਜੋ ਔਰਤਾਂ ਦੇ ਅੰਡੇ ਦੀ ਗੁਣਵਤਾ ''ਚ ਸੁਧਾਰ ਕਰਦਾ ਹੈ। ਜੈਤੂਨ ਦਾ ਤੇਲ ਵੀ ਇੱਕ ਔਰਤ ਦੀ ਪਰਜਨਨ ਸ਼ਮਤਾ ਨੂੰ ਵਧਾਉਦਾ ਹੈ ਕਿਉਂਕਿ ਇਸ ''ਚ ਵਿਟਾਮਿਨ ਈ ਹੁੰਦਾ ਹੈ ਜੋ ਔਰਤਾਂ ਦੇ ਸਰੀਰ ''ਚ ਹਾਰਮੋਨ ਪ੍ਰਜੇਸਟੋਰੋਨ ਦੇ ਉਤਾਪਦ ਨੂੰ ਵਧਾਉਦਾ ਹੈ।