ਚਿਹਰੇ ''ਤੇ ਆ ਜਾਂਦੀ ਹੈ ਸੋਜ ਤਾਂ ਰੋਜ਼ਾਨਾ ਕਰੋ ਇਹ ਕੰਮ
Thursday, Jan 05, 2017 - 12:26 PM (IST)

ਮੁੰਬਈ— ਚਿਹਰੇ ''ਤੇ ਸੋਜ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਦੇਰ ਰਾਤ ਤੱਕ ਜਾਗ ਕੇ ਥਕਾਨ, ਠੀਕ ਤਰ੍ਹਾਂ ਨਾ ਸੌਣਾ, ਐਲਰਜੀ, ਅਲਕੋਹਲ, ਖੂਨ ਦੀ ਕਮੀ ਅਤੇ ਤਣਾਅ। ਹੁਣ ਭਾਵੇ ਵਜਾ ਕੋਈ ਵੀ ਹੋਵੇ ਸੁਜਿਆ ਹੋਇਆ ਚਿਹਰਾ ਤੁਹਾਡੀ ਸੁੰਦਰਤਾ ਨੂੰ ਵਿਗਾੜ ਕੇ ਰੱਖ ਦਿੰਦਾ ਹੈ। ਕਈ ਲੜਕੀਆਂ ਚਿਹਰੇ ਦੀ ਸੋਜ ਨੂੰ ਦੂਰ ਕਰਨ ਲਈ ਡਾਕਟਰ ਦੀ ਸਲਾਹ ਲੈਂਦੀਆਂ ਹਨ। ਜੇਕਰ ਤੁਸੀਂ ਡਾਕਟਰ ਦੀ ਸਲਾਹ ਤੋਂ ਇਲਾਵਾ ਘਰੇਲੂ ਨੁਸਖੇ ਅਪਣਾÀੁਂਦੇ ਹੋ ਤਾਂ ਤੁਸੀ ਆਪਣੇ ਚਿਹਰੇ ਦੀ ਸੋਜ ਨੂੰ ਬਹੁਤ ਅਸਾਨੀ ਨਾਲ ਦੂਰ ਕਰ ਸਕਦੇ ਹੋ।
1. ਕੌਫੀ ਬੀਨਸ
ਕੌਫੀ ਬੀਨਸ ''ਚ ਕੈਫੀਨ ਮੌਜੂਦ ਹੁੰਦੇ ਹਨ ਜੋ ਚਿਹਰੇ ਦੀ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢ ਕੇ ਖੂਨ ਦੀ ਸਰਕੂਲੇਸ਼ਨ ਨੂੰ ਵਧਾਉਂਦੇ ਹਨ। 1/2 ਚਮਚ ਕੌਫੀ ਬੀਨਸ ਨੂੰ ਚੰਗੀ ਤਰ੍ਹਾਂ ਪੀਸ ਕੇ ਉਸਦਾ ਪਾਊਡਰ ਬਣਾ ਲਓ। ਇਸਨੂੰ ਆਪਣੇ ਫੇਸਵਾਸ਼ ਦੇ ਨਾਲ ਮਿਲਾ ਕੇ ਇਸਤੇਮਾਲ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਸੋਜ ਘੱਟ ਜਾਵੇਗੀ।
2. ਮਾਲਿਸ਼
ਸਭ ਤੋਂ ਪਹਿਲਾਂ ਚਿਹਰੇ ਨੂੰ ਸਾਫ ਕਰ ਲਓ। ਉਸ ਤੋਂ ਬਾਅਦ ਮਾਇਸਚਰਾਇਜਰ ਕਰੀਮ ਲਗਾਕੇ ਚਿਹਰੇ ''ਤੇ ਚੰਗੀ ਤਰ੍ਹਾਂ 30 ਮਿੰਟ ਤੱਕ ਮਾਲਿਸ਼ ਕਰੋ।
3. ਬਰਫ
ਇੱਕ ਕੋਲੀ ''ਚ ਪਾਣੀ ਲਓ। ਹੁਣ ਉਸ ''ਚ ਕੁਝ ਬਰਫ ਦੇ ਟੁਕੜੇ ਪਾਓ। ਜਦੋ ਬਰਫ ਪਿਘਲ ਜਾਵੇ ਫਿਰ ਉਸ ''ਚ 2-3 ਮਿੰਟ ਤੱਕ ਆਪਣਾ ਚਿਹਰਾ ਡਬੋ ਕੇ ਰੱਖੋ। ਇਸ ਤਰ੍ਹਾਂ 4-5 ਵਾਰ ਕਰੋ।
4. ਸਿਰਹਾਣੇ ਦੀ ਵਰਤੋਂ
ਰਾਤ ਨੂੰ ਸੌਂਦੇ ਸਮੇਂ ਸਿਰਹਾਣੇ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਚਿਹਰੇ ਦੇ ਖੂਨ ਦਾ ਸਰਕੂਲੇਸ਼ਨ ਵਧੀਆ ਹੋ ਜਾਵੇਗਾ ਅਤੇ ਚਿਹਰੇ ਦੀ ਸੋਜ ਘੱਟ ਜਾਵੇਗੀ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸਿਰਹਾਣਾ ਨਰਮ ਹੋਵੇ।
5. ਗਰੀਨ ਟੀ
ਗਰੀਨ ਟੀ ਗੰਦੀ ਚਮੜੀ ਕੱਢ ਕੇ ਖੂਨ ਦੇ ਸਰਕੂਲੇਸ਼ਨ ਨੂੰ ਵਧਾਉਂਦੀ ਹੈ। ਇੱਕ ਗਰੀਨ ਟੀ ਬੈਗ ਲਓ ਅਤੇ ਪਾਣੀ ''ਚ ਪਾ ਕੇ ਇਸਨੂੰ ਥੋੜੀ ਸਮਾਂ ਉਬਾਲੋ। ਜਦੋ ਟੀ ਬੈਗ ਠੰਡਾ ਹੋ ਜਾਵੇ ਤਾਂ ਇਸਨੂੰ ਚਿਹਰੇ ਦੀ ਸੋਜ ਵਾਲੀ ਜਗ੍ਹਾਂ ''ਤੇ 20 ਮਿੰਟ ਤੱਕ ਲਗਾਓ।