ਜੁੱਤੀਆਂ ਪਾਉਣ ਤੋਂ ਬਾਅਦ ਆਉਂਦੀ ਹੈ ਪੈਰਾਂ ''ਚੋਂ ਬਦਬੂ ਤਾਂ ਅਪਣਾਓ ਇਹ ਆਸਾਨ ਤਰੀਕੇ

04/24/2017 11:46:59 AM

ਮੁੰਬਈ— ਗਰਮੀਆਂ ਸ਼ੁਰੂ ਹੁੰਦੇ ਹੀ ਪਸੀਨੇ ਦੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਅਸੀ ਡਿਓ ਅਤੇ ਸੈਂਟ ਦੀ ਮਦਦ ਲੈਂਦੇ ਹਨ ਪਰ ਗਰਮੀਆਂ ਦੀ ਇਕ ਵੱਡੀ ਇਹ ਵੀ ਪਰੇਸ਼ਾਨੀ ਹੈ ਕਿ ਜੁੱਤੀਆਂ ''ਚੋ ਆਉਣ ਵਾਲੀ ਬਦਬੂ। ਦਫਤਰ ਜਾਂ ਘਰ ''ਚ ਜੁੱਤੀਆਂ ''ਚੋ ਬਾਹਰ ਨਿਕਲਦੇ ਹੀ ਕੋਲ ਬੈਠੇ ਸਾਰੇ ਲੋਕਾਂ ਦੇ ਕੰਨ ਬੰਦ ਹੋ ਜਾਂਦੇ ਹਨ। ਕਈ ਵਾਰ ਇਸਦੇ ਚੱਲਦੇ ਸ਼ਰਮਿੰਦਗੀ ਵੀ ਝਲਣੀ ਪੈਂਦੀ ਹੈ। ਆਮਤੌਰ ''ਤੇ ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਪੈਰਾਂ ''ਚ ਪਰਸੀਨਾ ਸੁੱਕ ਜਾਂਦਾ ਹੈ। ਸਾਡੇ ਸਾਰਿਆਂ ਦੀ ਚਮੜੀ ਉੱਪਰ ਬੈਕਟੀਰੀਆਂ ਤਾਂ ਰਹਿੰਦਾ ਹੀ ਹੈ ਅਤੇ ਜਦੋਂ ਇਹ ਪਸੀਨਾ ਬੈਕਟੀਰੀਆਂ ਦੇ ਸੰਪਰਕ ''ਚ ਆਉਂਦਾ ਹੈ ਤਾਂ ਪੈਰਾਂ ''ਚੋ ਬਦਬੂ ਆਉਣ ਲੱਗਦੀ ਹੈ। 
ਬਜ਼ਾਰਾਂ ''ਚੋ ਪੈਰਾਂ ਦੀ ਬਦਬੂ ਦੂਰ ਕਰਨ ਲਈ ਕੋਈ ਕਾਰਗਰ ਉਪਾਅ ਨਹੀਂ ਹੈ ਪਰ ਬਹੁਤ ਸਾਰੇ ਘਰੇਲੂ ਤਰੀਕੇ ਜ਼ਰੂਰ ਹਨ। ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਆਪਣੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। 
1. ਬੇਕਿੰਗ ਸੋਡਾ 
ਪੈਰਾਂ ਦੀ ਬਦਬੂ ਨੂੰ ਦੂਰ ਕਰਨ ਦੇ ਲਈ ਇਹ ਬਹੁਤ ਹੀ ਵਧੀਆ ਤਰੀਕਾ ਹੈ। ਇਹ ਪਸੀਨੇ ਦੇ ਐੱਚ. ਪੀ. ਪੱਧਰ ਨੂੰ ਸਥਿਰ ਰੱਖਦਾ ਹੈ ਅਤੇ ਬੈਕਟੀਰੀਆ ਨੂੰ ਕੰਟਰੋਲ ਕਰਨ ''ਚ ਮਦਦਗਾਰ ਹੁੰਦਾ ਹੈ। ਹਲਕੇ ਕੋਸੇ ਪਾਣੀ ''ਚ ਬੇਕਿੰਗ ਸੋਡਾ ਮਿਲਾ ਲਓ। ਇਸ ''ਚ ਆਪਣੇ ਪੈਰਾਂ ਨੂੰ 15 ਤੋਂ 20 ਮਿੰਟਾਂ ਦੇ ਲਈ ਪਾ ਕੇ ਰੱਖੋ। ਕੁੱਝ ਹਫਤਿਆਂ ਤੱਕ ਇਸੇ ਤਰ੍ਹਾਂ ਕਰਨ ਨਾਲ ਫਾਇਦਾ ਹੋਵੇਗਾ। 
2. ਫਟਕਰੀ
ਫਟਕਰੀ ''ਚ ਐਂਟੀਸੇਪਟਿਕ ਗੁਣ ਪਾਇਆ ਜਾਂਦਾ ਹੈ। ਇਹ ਬੈਕਟੀਰੀਆ ਨੂੰ ਵੱਧਣ ਤੋਂ ਰੋਕਦੀ ਹੈ। ਇਕ ਚਮਚ ਫਟਕਰੀ ਦੇ ਪਾਊਡਰ ਨੂੰ 1 ਮੱਗ ਪਾਣੀ ''ਚ ਪਾ ਕੇ ਪੈਰਾਂ ਨੂੰ ਉਸ ''ਚ ਪਾਓ। ਕੁੱਝ ਹੀ ਦਿਨਾਂ ''ਚ ਇਹ ਬਦਬੂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ। 
3. ਲੈਵੇਂਡਰ ਦਾ ਤੇਲ
ਲੈਵੇਂਡਰ ਦਾ ਤੇਲ ਸਿਰਫ ਇਕ ਚੰਗੀ ਖੁਸ਼ਬੂ ਹੀ ਨਹੀਂ ਦਿੰਦਾ ਬਲਕਿ ਇਹ ਬੈਕਟੀਰੀਆ ਨੂੰ ਮਾਰਣ ''ਚ ਵੀ ਅਸਰਦਾਰ ਹੁੰਦਾ ਹੈ। ਇਸ ਤੇਲ ''ਚ ਅਜਿਹੇ ਗੁਣ ਹੁੰਦੇ ਹਨ ਜੋ ਪੈਰਾਂ ਦੀ ਬਦਬੂ ਦੂਰ ਕਰਨ ''ਚ ਬਹੁਤ ਫਾਇਦੇਮੰਦ ਹੁੰਦੇ ਹਨ। ਹਲਕੇ ਗਰਮ ਪਾਣੀ ''ਚ ਕੁੱਝ ਬੂੰਦਾ ਲੈਵੇਂਡਰ ਤੇਲ ਦੀਆਂ ਪਾ ਕੇ ਪੈਰਾਂ ਨੂੰ ਉਸ ''ਚ ਡੁਬੋ ਕੇ ਰੱਖੋ। ਦਿਨ ''ਚ ਦੋ ਵਾਰ ਇਸ ਦਾ ਇਸਤੇਮਾਲ ਕਰਨ ਨਾਲ ਫਾਇਦਾ ਹੋਵੇਗਾ। 
4. ਅਦਰਕ ਅਤੇ ਸਿਰਕਾ
ਤੁਸੀਂ ਆਪਣੀ ਮਰਜ਼ੀ ਨਾਲ ਪਾਣੀ ''ਚ ਸਿਰਕਾ ਪਾ ਕੇ ਵੀ ਪੈਰ ਧੋ ਸਕਦੇ ਹੋ ਜਾਂ ਫਿਰ ਅਦਰਕ ਦੇ ਰਸ ਨੂੰ ਪੈਰਾਂ ਉੱਪਰ ਮਲ ਸਕਦੇ ਹੋ। ਬਾਅਦ ''ਚ ਕੋਸੇ ਪਾਣੀ ਨਾਲ ਪੈਰਾਂ ਨੂੰ ਧੋ ਲਓ। ਅਜਿਹਾ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ। 
5. ਪੈਰਾਂ ਨੂੰ ਸਾਫ ਰੱਖੋ
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਪੈਰਾਂ ਨੂੰ ਹਮੇਸ਼ਾ ਸਾਫ ਰੱਖੋ ਕਿਉਂਕਿ ਅਜਿਹਾ ਪਾਇਆ ਗਿਆ ਹੈ ਕਿ ਗੰਦੇ ਪੈਰਾਂ ਨਾਲ ਜੁੱਤੀਆਂ ਪਾਉਣ ਨਾਲ ਬਦਬੂ ਆ ਜਾਂਦੀ ਹੈ।  


Related News