ਚੀਨ ਨੇ ਬਣਾਇਆ ਸਭ ਤੋਂ ਉੱਚਾ ਪੁਲ

Thursday, Jan 05, 2017 - 03:28 PM (IST)

 ਚੀਨ ਨੇ ਬਣਾਇਆ ਸਭ ਤੋਂ ਉੱਚਾ ਪੁਲ

ਮੁੰਬਈ—ਦੁਨੀਆ ਭਰ ''ਚ ਕਈ ਉੱਚੇ ਅਤੇ ਖਤਰਨਾਕ ਪੁਲ ਬਣੇ ਹੁੰਦੇ ਹਨ। ਜ਼ਿਆਦਾਤਰ ਖਤਰਨਾਕ ਪੁਲ ਚੀਨ ''ਚ ਦੇਖਣ ਨੂੰ ਮਿਲਦੇ ਹਨ। ਚੀਨ ਕਈ ਖਤਰਨਾਕ ਅਤੇ ਉੱਚੇ ਪੁਲਾਂ ਦਾ ਨਿਰਮਾਣ ਕਰ ਰਿਹਾ ਹੈ। ਇਸ ਬਾਰ ਵੀ ਚੀਨ ਨੇ ਸਭ ਤੋਂ ਉੱਚੇ ਅਤੇ ਖਤਰਨਾਕ ਪੁਲ ਬਣਾਇਆ ਹੈ। ਚੀਨ ਨੇ 565 ਮੀਟਰ ਦੇ ਪੁਲ ਦਾ ਨਿਰਮਾਣ ਕੀਤਾ ਹੈ। ਨਿਝੁ ਨਦੀ ਦੇ ਘਾਟੀ ਉੱਪਰ ਬਣਿਆ ਇਹ ਪੁਲ ਦੱਖਣੀ-ਪੱਛਮੀ ਪਹਾੜੀ ਪ੍ਰਾਤਾਂ ਯੁਨਾਨ ਅਤੇ ਗੁਈਝੂ ਨੂੰ ਜੋੜਦਾ ਹੈ। ਇਸ ਪੁਲ ਦਾ ਨਿਰਮਾਣ ਸਾਲ 2013 ''ਚ ਸ਼ੂਰੂ  ਹੋਇਆ ਸੀ ਜੋ ਕਿ ਸਤੰਬਰ 2016 ਤੱਕ ਚੱਲਿਆ।  ਇਸ ਪੁਲ ਨੂੰ ਤਿਆਰ ਕਰਨ ''ਚ ਤਕਰੀਬਨ 10 ਅਰਬ ਰੁਪਏ ਦੀ ਲਾਗਤ ਆਈ। ਧਰਤੀ ਤੋਂ ਇਸ ਪੁਲ ਦੀ ਦੂਰੀ  200 ਮੰਜਿਲ ਇਮਾਰਤ ਜਿੰਨ੍ਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੱਧ ਚੀਨ ਦੇ ਹੂਬੇਈ ਪ੍ਰਾਤ ''ਚ ਬਣਿਆ ਸੀ ਸੀ. ਡੂ ਰਿਵਰ ਬ੍ਰਿਜ ਦਾ ਸਭ ਤੋਂ ਉੱਚਾ ਪੁਲ ਹੋਇਆ ਕਰਦਾ ਸੀ। ਹੁਣ ਬੈਇਪਾਨਜਿਯਾਂਗ ਪੁਲ ਦੁਨੀਆ ''ਚ ਸਭ ਤੋਂ ਉੱਚਾ ਪੁਲ ਬਣ ਗਿਆ ਹੈ। ਚੀਨ ਨੇ ਪਹਿਲਾਂ ਵੀ ਕਈ ਪੁਲ ਤਿਆਰ ਕੀਤੇ ਹਨ। ਚੀਨ ਦੇ ਲੋਕ ਬਹੁਤ ਸਮੇਂ ਤੋਂ ਇਸ ਪੁਲ ਨੂੰ ਬਣਨ ਦਾ ਇੰਤਜਾਰ ਕਰ ਰਹੇ ਸਨ। ਇਹ ਪੁਲ ਹੁਣ ਆਮ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਹੈ।


Related News