ਬੱਚਿਆਂ ਨੂੰ ਠੰਡ-ਜ਼ੁਕਾਮ ਤੋਂ ਬਚਾਉਣਾ ਹੈ ਤਾਂ ਖੁਆਓ ਬੇਸਨ ਦਾ ਸ਼ੀਰਾ, ਜਾਣੋ ਬਣਾਉਣ ਦੀ ਵਿਧੀ

08/12/2020 3:32:29 PM

ਜਲੰਧਰ : ਮਾਨਸੂਨ ਦੇ ਮੌਸਮ ਵਿਚ ਬੱਚਿਆਂ ਨੂੰ ਠੰਡ-ਜ਼ੁਕਾਮ ਅਤੇ ਵਾਇਰਲ ਤੋਂ ਬਚਾਉਣ ਲਈ ਉਨ੍ਹਾਂ ਦੀ ਡਾਈਟ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਬੱਚਿਆਂ ਅਜਿਹੀਆਂ ਚੀਜਾਂ ਖੁਆਉਣੀਆਂ ਚਾਹੀਦੀਆਂ ਹਨ, ਜਿਸ ਨਾਲ ਇਮਿਊਨਿਟੀ ਮਜਬੂਤ ਹੋਣ ਵਿਚ ਮਦਦ ਮਿਲ ਸਕੇ। ਅਜਿਹੇ ਵਿਚ ਬੇਸਨ ਨਾਲ ਤਿਆਰ ਸ਼ੀਰਾ ਨੂੰ ਇਸ ਮੌਸਮ ਵਿਚ ਖ਼ਾਣਾ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਪੋਸ਼ਕ ਤੱਤਾਂ ਨਾਲ ਠੰਡ-ਜ਼ੁਕਾਮ, ਖੰਘ ਅਤੇ ਇੰਫੈਕਸ਼ਨ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ। ਖ਼ਾਣ ਵਿਚ ਸੁਆਦੀ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣ ਵਿਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਬੇਸਨ ਦਾ ਸ਼ੀਰਾ ਬਣਾਉਣ ਦੀ ਰੈਸਿਪੀ . . .

ਸਮੱਗਰੀ

  • ਬੇਸਨ - 3 ਚਮਚ
  • ਦੇਸੀ ਘਿਓ - 1 ਵੱਡਾ ਚਮਚ
  • ਇਲਾਇਚੀ - 1 (ਪੀਸੀ ਹੋਈ)
  • ਸ਼ੱਕਰ - 2 ਚਮਚ
  • ਦੁੱਧ - 1.1/2 ਕੱਪ
  • ਹਲਦੀ - ਚੁਟਕੀਭਰ

ਵਿਧੀ

  • ਸਭ ਤੋਂ ਪਹਿਲਾਂ ਇਕ ਪੈਨ ਵਿਚ ਘਿਓ ਗਰਮ ਕਰੋ।
  • ਹੁਣ ਇਸ ਵਿਚ ਬੇਸਨ ਪਾ ਕੇ ਘੱਟ ਗੈਸ 'ਤੇ ਹਲਕਾ ਭੂਰਾ ਹੋਣ ਤੱਕ ਪਕਾਓ।
  • ਹੁਣ ਇਸ ਵਿਚ ਗੁੜ, ਹਲਦੀ ਅਤੇ ਇਲਾਚੀ ਪਾਊਡਰ ਪਾ ਕੇ ਮਿਕਸ ਕਰੋ।
  • ਹੁਣ ਲਗਾਤਾਰ ਹਿਲਾਉਂਦੇ ਹੋਏ ਇਸ ਵਿਚ ਦੁੱਧ ਮਿਲਾਓ।


ਤੁਹਾਡਾ ਬੇਸਨ ਦਾ ਸ਼ੀਰਾ ਬਣ ਕੇ ਤਿਆਰ ਹੈ। ਇਸ ਨੂੰ ਸਰਵਿੰਗ ਡਿਸ਼ ਵਿਚ ਪਾ ਕੇ ਜਾਂ ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਵਿਚ ਮਿਲਾ ਕੇ ਬੱਚੇ ਨੂੰ ਪਿਲਾਓ ਅਤੇ ਖ਼ੁਦ ਵੀ ਪੀਓ।


cherry

Content Editor

Related News