ਡਾਂਟ-ਫਟਕਾਰ ਨਾਲ ਬੱਚੇ ਹੁੰਦੇ ਹਨ ਅਵਸਾਦ ਦਾ ਸ਼ਿਕਾਰ!
Thursday, Sep 28, 2023 - 05:36 PM (IST)

ਜਲੰਧਰ- ਬੱਚਿਆਂ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ। ਅਸੀਂ ਬਚਪਨ ’ਚ ਬੱਚਿਆਂ ਨੂੰ ਜੋ ਸਿਖਾਉਂਦੇ ਹਾਂ, ਉਹ ਉਨ੍ਹਾਂ ਦੇ ਦਿਮਾਗ ’ਚ ਬੈਠ ਜਾਂਦਾ ਹੈ ਪਰ ਮਾਤਾ-ਪਿਤਾ ਉਨ੍ਹਾਂ ਤੋਂ ਆਸ ਲਗਾ ਕੇ ਬੈਠੇ ਰਹਿੰਦੇ ਹਨ ਕਿ ਬੱਚੇ ਉਨ੍ਹਾਂ ਦੀ ਗੱਲ ਸੁਣਨ। ਕਈ ਵਾਰ ਉਨ੍ਹਾਂ ਦੀਆਂ ਗੱਲਾਂ ਨੂੰ ਅਣਦੇਖੀ ਕਰ ਦਿੰਦੇ ਹਨ, ਤਾਂ ਉਹ ਬੱਚਿਆਂ ਨੂੰ ਝਿੜਕਣ-ਫਟਕਾਰਨ ਲੱਗਦੇ ਹਨ। ਨੌਨਿਹਾਲਾਂ ਦਾ ਮਨ ਬਹੁਤ ਹੀ ਨਾਜ਼ੁਕ ਹੁੰਦਾ ਹੈ। ਝਿੜਕ-ਫਟਕਾਰ ਉਨ੍ਹਾਂ ਦੇ ਮਨ ’ਤੇ ਉਲਟ ਅਸਰ ਪਾਉਂਦੀ ਹੈ। ਇਸਦੇ ਨਾਲ ਹੀ ਇਹ ਡਰ ਉਨ੍ਹਾਂ ’ਚ ਅਵਸਾਦ ਦਾ ਨਿਓਤਾ ਵੀ ਦੇ ਦਿੰਦਾ ਹੈ। ਅਜਿਹੇ ’ਚ ਡਾਕਟਰਾਂ ਨੇ ਸੁਝਾਅ ਦਿੱਤਾ ਹੈ ਕਿ ਉਹ ਨੌਨਿਹਾਲਾਂ ਨੂੰ ਲੈ ਕੇ ਸਾਵਧਾਨੀ ਵਰਤਦੇ ਹੋਏ ਉਨ੍ਹਾਂ ’ਤੇ ਵਿਸ਼ੇਸ਼ ਧਿਆਨ ਦਿਓ।
ਜ਼ਿਕਰਯੋਗ ਹੈ ਕਿ ਮਾਤਾ-ਪਿਤਾ ਦਾ ਗੁੱਸਾ ਬੱਚਿਆਂ ’ਚ ਡਰ ਪੈਦਾ ਕਰਦਾ ਹੈ। ਛੋਟੀ ਉਮਰ ’ਚ ਬੱਚੇ ਦਾ ਦਿਮਾਗ ਬਹੁਤ ਨਾਜ਼ੁਕ ਹੁੰਦਾ ਹੈ। ਕੋਈ ਵੀ ਕਾਰਨ ਉਨ੍ਹਾਂ ਨੂੰ ਤੁਰੰਤ ਰੁਲਾ ਦਿੰਦਾ ਹੈ। ਨਾਲ ਹੀ ਜਦੋਂ ਅਸੀਂ ਉਨ੍ਹਾਂ ’ਤੇ ਗੁੱਸਾ ਹੁੰਦੇ ਹੋਏ ਚੀਕਦੇ ਹਨ ਤਾਂ ਉਹ ਸਾਡੇ ਤੋਂ ਡਰਨ ਲੱਗਦੇ ਹਨ। ਇਸ ਵਜ੍ਹਾ ਨਾਲ ਉਹ ਸਾਡੇ ਨੇੜੇ ਆਉਣ ਤੋਂ ਵੀ ਡਰਦੇ ਹਨ।
ਇਹ ਵੀ ਪੜ੍ਹੋ : ਸਿਹਤਮੰਦ ਸਰੀਰ ਹੀ ਨਹੀਂ ਸਗੋਂ ਸੁੰਦਰ ਸਰੀਰ ਵੀ ਪ੍ਰਦਾਨ ਕਰਦਾ ਹੈ ਯੋਗਾ : ਸ਼ਹਿਨਾਜ਼ ਹੁਸੈਨ
ਸਕੂਲ ਦਾ ਮਾਹੌਲ ਮਹੱਤਵਪੂਰਣ
ਬਾਲ ਰੋਗ ਮਾਹਿਰ ਡਾ. ਸਦਾਵਰਤੇ ਨੇ ਦੱਸਿਆ ਕਿ ਬੱਚੇ ਜਦੋਂ 7 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੁੰਦੇ ਹਨ ਤਾਂ ਉਹ ਅਸਲੀ ਦੁਨੀਆ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ। ਬੱਚੇ ਸੱਚ ਅਤੇ ਝੂਠ ਦੇ ਅਸਲੀ ਜ਼ਿੰਦਗੀ ’ਚ ਘਟਣ ਵਾਲੀਆਂ ਚੀਜ਼ਾਂ ਤੋਂ ਵੱਧ ਡਰਦੇ ਹਨ। ਉਹ ਆਮਤੌਰ ’ਤੇ 5 ਸਾਲ ਤੋਂ ਵੱਧ ਉਮਰ ’ਚ ਮਨੁੱਖੀ ਇਸ਼ਾਰਿਆਂ ਨੂੰ ਪੂਰੀ ਤਰ੍ਹਾਂ ਨਾਲ ਸਮਝਣਾ ਸ਼ੁਰੂ ਕਰ ਦਿੰਦੇ ਹਨ। ਉਹ ਕਿਸੇ ਦੇ ਬੁਰੇ ਜਾਂ ਖੁਸ਼ ਰਵੱਈਏ ਨਾਲ ਆਸਾਨੀ ਨਾਲ ਪ੍ਰਭਾਵਿਤ ਹੋ ਜਾਂਦੇ ਹਨ। 14 ਤੋਂ 19 ਸਾਲ ਦੀ ਉਮਰ ਦੇ ਬੱਚੇ ਆਪਣੇ ਸਕੂਲ ਅਤੇ ਦੋਸਤਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਜਾਂਦੇ ਹਨ ਅਤੇ ਸਕੂਲ ਦਾ ਮਾਹੌਲ ਵੀ ਉਨ੍ਹਾਂ ਲਈ ਅਹਿਮ ਹੁੰਦਾ ਹੈ। ਸਕੂਲੀ ਸਿੱਖਿਆ, ਦੋਸਤ ਅਤੇ ਸਿੱਖਿਅਕ ਵੀ ਉਨ੍ਹਾਂ ਦੇ ਡਰ ਦਾ ਇਕ ਕਾਰਨ ਹਨ।
ਇੰਝ ਦੂਰ ਕਰੋ ਬੱਚਿਆਂ ਦੇ ਮਨ ਤੋਂ ਡਰ
ਬੱਚਿਆਂ ਨੂੰ ਜਿਥੇ ਡਰ ਲੱਗਦਾ ਹੋਵੇ, ਉਥੇ ਮਾਤਾ-ਪਿਤਾ ਨੂੰ ਕਦੇ ਵੀ ਉਸ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਹੈ। ਬੱਚਿਆਂ ਨੂੰ ਝਿੜਕਣ-ਫਟਕਾਰਨ ਦੀ ਬਜਾਏ ਉਨ੍ਹਾਂ ਨੂੰ ਸਮਝਾਓ ਅਤੇ ਗੱਲ ਕਰਨ ਦੀ ਕੋਸ਼ਿਸ਼ ਕਰੇ। ਨਾਲ ਹੀ ਬੱਚਿਆਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਭਾਵਨਾਵਾਂ ਪ੍ਰਗਟ ਕਰਨ ਲਈ ਕਹੇ। ਕਈ ਵਾਰ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਦੂਰ ਰੱਖੋ, ਤਾਂਕਿ ਉਹ ਘਰ ’ਚ ਹੋਰ ਰਿਸ਼ਤੇਦਾਰਾਂ ਦੇ ਨਾਲ ਵੀ ਸੁਰੱਖਿਅਤ ਮਹਿਸੂਸ ਕਰ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ