ਬੱਚਿਆਂ ''ਚ ਦਿਖਣ ਵਾਲੇ ਇਹ ਲੱਛਣ ਕੋਰੋਨਾ ਵੱਲ ਕਰਦੇ ਹਨ ਇਸ਼ਾਰਾ

08/14/2020 3:20:20 PM

ਨਵੀਂ ਦਿੱਲੀ : ਕੋਵਿਡ-19 ਯਾਨੀ ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਲੋਕ ਡਰ ਵਿਚ ਹਨ। ਸਭ ਤੋਂ ਜ਼ਿਆਦਾ ਡਰ ਮਾਪਿਆਂ ਵਿਚ ਆਪਣੇ ਬੱਚਿਆਂ ਨੂੰ ਲੈ ਕੇ ਫੈਲਿਆ ਹੋਇਆ ਹੈ । ਹੁਣ ਤੱਕ ਜਿੰਨੇ ਵੀ ਕੋਰੋਨਾ ਦੇ ਮਰੀਜ਼ ਦੇਖਣ ਨੂੰ ਮਿਲੇ ਹਨ ਜਾਂ ਫਿਰ ਕੋਰੋਨਾ ਦੀ ਵਜ੍ਹਾ ਨਾਲ ਮੌਤ ਦਾ ਸ਼ਿਕਾਰ ਹੋਣ ਵਾਲੇ ਉਹ ਲੋਕ ਹਨ, ਜਿਨ੍ਹਾਂ ਦੀ ਇਮਿਊਨਿਟੀ ਕਮਜੋਰ ਰਹਿੰਦੀ ਹੈ। ਅਜਿਹੇ ਵਿਚ WHO ਅਤੇ ਦੇਸ਼ਭਰ ਦੇ ਡਾਕਟਰਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਦੋਵਾਂ ਦਾ ਖ਼ਾਸ ਧਿਆਨ ਰੱਖਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ। ਜੇਕਰ ਗੱਲ ਕਰੀਏ ਬੱਚਿਆਂ ਦੀ ਤਾਂ ਸ਼ੁਰੂਆਤੀ ਲੱਛਣ ਦਿਖਦੇ ਹੀ ਮਾਲਿਆਂ ਨੂੰ ਤੁਰੰਤ ਬੱਚਿਆਂ ਦਾ ਕੋਵਿਡ-19 ਟੈਸਟ ਕਰਵਾ ਲੈਣਾ ਚਾਹੀਦਾ ਹੈ । ਆਓ ਜਾਣਦੇ ਹਾਂ ਬੱਚਿਆਂ ਵਿਚ ਵਿਖਾਈ ਦੇਣ ਵਾਲੇ ਕੋਵਿਡ-19 ਦੇ ਸ਼ੁਰੂਆਤੀ ਲੱਛਣ. . .

ਛਾਤੀ ਦਾ ਬੰਦ ਹੋਣਾ
ਉਂਝ ਤਾਂ ਨਾਰਮਲ ਫਲੂ ਕਾਰਨ ਵੀ ਬੱਚਿਆਂ ਨੂੰ ਛਾਤੀ ਵਿਚ ਇਨਫੈਕਸ਼ਨ ਹੋ ਜਾਂਦੀ ਹੈ ਪਰ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜੇਕਰ ਬੱਚੇ ਦੀ ਛਾਤੀ ਬਹੁਤ ਜ਼ਿਆਦਾ ਬਲਾਕ ਹੋ ਜਾਵੇ ਜਾਂ ਫਿਰ ਦਵਾਈ ਦੇਣ 'ਤੇ ਵੀ 1-2 ਦਿਨ ਵਿਚ ਆਰਾਮ ਨਾ ਮਿਲੇ ਤਾਂ ਹਸਪਤਾਲ ਜਾ ਕੇ ਟੈਸਟ ਜ਼ਰੂਰ ਕਰਵਾਓ।  

ਲੰਬੇ ਸਮੇਂ ਤੱਕ ਬੁਖਾਰ ਰਹਿਣਾ
ਜੇਕਰ ਬੱਚੇ ਦਾ ਬੁਖਾਰ ਦਵਾਈ ਦੇ ਬਾਵਜੂਦ ਘੱਟ ਨਾ ਹੋ ਰਿਹਾ ਤਾਂ ਤੁਰੰਤ ਉਸ ਦਾ ਟੈਸਟ ਕਰਵਾਓ। ਰੂਕੀ ਹੋਈ ਛਾਤੀ ਫੇਫੜਿਆਂ 'ਤੇ ਬੁਰਾ ਅਸਰ ਪਾ ਸਕਦੀ ਹੈ।  

ਠੰਡ ਮਹਿਸੂਸ ਕਰਣਾ
ਜਦੋਂ ਬੱਚਿਆਂ ਨੂੰ ਬੁਖਾਰ ਮਹਿਸੂਸ ਹੁੰਦਾ ਹੈ ਤਾਂ ਉਨ੍ਹਾਂ ਨੂੰ ਠੰਡ ਲਗਣਾ ਲਾਜ਼ਮੀ ਹੈ ਪਰ ਜ਼ਰੂਰੀ ਨਹੀਂ ਕਿ ਹਰ ਵਾਰ ਬੁਖਾਰ ਵਿਚ ਠੰਡ ਲੱਗੇ। ਜੇਕਰ ਤੁਹਾਡਾ ਬੱਚਾ ਬੁਖਾਰ ਦੌਰਾਨ ਜ਼ਿਆਦਾ ਕੰਬ ਰਿਹਾ ਹੈ ਤਾਂ ਤੁਹਾਨੂੰ ਥੋੜ੍ਹਾ ਧਿਆਨ ਦੇਣ ਦੀ ਜ਼ਰੂਰਤ ਹੈ।  

ਉਲਟੀ ਜਾਂ ਬੇਚੈਨੀ ਹੋਣਾ
ਅੱਜਕੱਲ੍ਹ ਗਰਮੀ ਵਾਲੇ ਮੌਸਮ ਕਾਰਨ ਬੇਚੈਨੀ ਹੋਣਾ ਆਮ ਗੱਲ ਹੈ। ਕੁੱਝ ਲੋਕਾਂ ਨੂੰ ਗਰਮੀ ਕਾਰਨ ਚੱਕਰ ਆਉਂਦੇ ਹਨ ਜਾਂ ਉਲਟੀ ਦੀ ਸ਼ਿਕਾਇਤ ਹੁੰਦੀ ਹੈ ਪਰ ਜੇਕਰ ਤੁਸੀਂ ਬੱਚਿਆਂ ਵਿਚ ਇਨ੍ਹਾਂ ਲੱਛਣਾਂ ਨੂੰ ਵੇਖੋ, ਨਾਲ ਹੀ ਜੇਕਰ ਬੱਚੇ ਨੂੰ ਠੰਡ-ਜ਼ੁਕਾਮ ਅਤੇ ਬੁਖਾਰ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਕੋਲ ਲੈ ਕੇ ਜਾਓ ਅਤੇ ਟੈਸਟ ਕਰਵਾਓ।


cherry

Content Editor

Related News