ਸਾਵਧਾਨ! ਗਲੇ ਅਤੇ ਫੇਫੜਿਆਂ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਕਰ ਰਿਹੈ ਸਿੱਧਾ ਦਿਲ ’ਤੇ ਅਟੈਕ
Friday, May 14, 2021 - 10:45 AM (IST)
ਨਵੀਂ ਦਿੱਲੀ-ਕੋਰੋਨਾ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਇਹ ਖ਼ਤਰਨਾਕ ਬਿਮਾਰੀ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਚੁੱਕੀ ਹੈ। ਕੋਰੋਨਾ ਵਾਇਰਸ ਦਾ ਸੰਕਰਮਣ ਨੱਕ, ਗਲ਼ਾ, ਫੇਫੜਿਆਂ ਦੇ ਨਾਲ ਹੀ ਦਿਲ ’ਤੇ ਵੀ ਹਮਲਾ ਕਰ ਰਿਹਾ ਹੈ। ਸੰਕਰਮਣ ਕਾਰਨ ਰੋਗੀਆਂ ਦੀ ਧੜਕਨ ਬੇਕਾਬੂ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿਲ ’ਚ ਦਰਦ ਵੀ ਹੋ ਰਿਹਾ ਹੈ। ਕਾਰਡਿਓਲਾਜੀ ਸੰਸਥਾਨ ਅਤੇ ਹੈਲਟ ਹਸਪਤਾਲ ਦੀ ਐਮਰਜੈਂਸੀ ’ਚ ਇਸ ਤਰ੍ਹਾਂ ਦੀ ਸਮੱਸਿਆਵਾਂ ਲੈ ਕੇ ਕਈ ਰੋਗੀ ਆ ਰਹੇ ਹਨ। ਉਨ੍ਹਾਂ ਨੂੰ ਹਾਰਟ ਅਟੈਕ ਜਿਹਾ ਮਹਿਸੂਸ ਹੋ ਰਿਹਾ ਹੈ। ਅਜਿਹੀ ਸਮੱਸਿਆ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਹੁੰਦੀ ਸੀ। ਹੁਣ ਸਧਾਰਨ ਸੰਕਰਮਿਤਾਂ ’ਚ ਵੀ ਇਹ ਸਮੱਸਿਆ ਹੋਣ ਲੱਗੀ ਹੈ। ਖ਼ੂਨ ਦੇ ਕਲੋਟ ਜੰਮਣ ਨਾਲ ਉਨ੍ਹਾਂ ਦੇ ਦਿਲ ਦੇ ਕਾਰਜ ਕਰਨ ਦੀ ਪ੍ਰਣਾਲੀ ’ਚ ਗੜਬੜੀ ਹੋ ਰਹੀ ਹੈ।
ਇਕ ਕਾਰਡਿਕ ਸਰਜਨ ਨੇ ਦੱਸਿਆ ਕਿ ਐਮਰਜੈਂਸੀ ’ਚ ਕਈ ਮਰੀਜ਼ ਹਾਰਟ ਅਟੈਕ ਦੀ ਸਮੱਸਿਆ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਮਾਇਓਕਾਰਡੀਅਲ ਇਨਫ੍ਰੈਕਸ਼ਨ ਦੀ ਦਿੱਕਤ ਰਹਿੰਦੀ ਹੈ। ਕੋਵਿਡ ਸੰਕਰਮਣ ਹੁੰਦੇ ਹੀ ਖ਼ੂਨ ਦੀਆਂ ਨਾੜੀਆਂ ’ਚ ਕਲੋਟ ਜੰਮਣ ਲੱਗਦੇ ਹਨ। ਇਸ ਕਾਰਨ ਖ਼ੂਨ ਦਾ ਵਹਾਅ ਘੱਟ ਹੋ ਜਾਂਦਾ ਹੈ। ਇਸ ਸਥਿਤੀ ’ਚ ਦਿਲ ਦਾ ਦੌਰਾ ਪੈਂਦਾ ਹੈ। ਇਸ ਤੋਂ ਇਲਾਵਾ ਕਾਰਡੀਟਿਸ ਦੇ ਨਾਲ ਕਈ ਰੋਗੀ ਆ ਰਹੇ ਹਨ। ਇਸ ’ਚ ਪਲਸ ਰੇਟ ਡਿੱਗ ਕੇ 30 ਤਕ ਪਹੁੰਚ ਜਾਂਦਾ ਹੈ। ਐਮਰਜੈਂਸੀ ’ਚ ਤੁਰੰਤ ਪੇਸ ਮੇਕਰ ਪਾਉਣ ਦੀ ਨੌਬਤ ਆਉਂਦੀ ਹੈ। ਇਹ ਸਮੱਸਿਆ ਸੰਕਰਮਣ ਕਾਰਨ ਆ ਰਹੀ ਹੈ। ਆਮ ਪਲਸ ਰੇਟ 60 ਤੋਂ 90 ’ਚ ਰਹਿੰਦੀ ਹੈ।
ਵੱਧ ਰਿਹੈ ਦਿਲ ਦਾ ਆਕਾਰ
ਜੀ.ਐੱਸ.ਵੀ.ਐੱਮ ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ ਦੇ ਪ੍ਰੋ. ਐੱਸ ਦੇ ਗੌਤਮ ਅਨੁਸਾਰ ਕੋਰੋਨਾ ਸੰਕਰਮਣ ਦੇ ਚੱਲਦਿਆਂ ਦਿਲ ਦਾ ਆਕਾਰ ਵੱਧਣ ਲੱਗਾ ਹੈ। ਇਸ ਨੂੰ ਕਾਰਡਿਓਮਾਇਓਪੈਥੀ ਕਹਿੰਦੇ ਹਨ। ਇਸ ’ਚ ਦਿਲ ਦੇ ਪੰਪ ਕਰਨ ਦੀ ਸਮਰੱਥਾ 30 ਤੋਂ 40 ਫ਼ੀਸਦੀ ਤੱਕ ਘੱਟ ਹੋ ਜਾਂਦੀ ਹੈ। ਮਰੀਜ਼ ਦਾ ਸਾਹ ਫੁੱਲਣ ਲੱਗਦਾ ਹੈ। ਦਿਲ ’ਚ ਦਰਦ ਹੁੰਦਾ ਹੈ। ਦਿਲ ਦੀਆਂ ਮਾਸਪੇਸ਼ੀਆਂ ’ਚ ਵੀ ਸੋਜ ਆ ਜਾਂਦੀ ਹੈ।
ਧੜਕਨ ’ਚ ਹੋ ਰਿਹੈ ਉਤਾਰ-ਚੜਾਅ
ਕਾਰਡਿਓਲਾਜੀ ਸੰਸਥਾਨ ਦੇ ਇਕ ਡਾਕਟਰ ਨੇ ਦੱਸਿਆ ਕਿ ਪੋਸਟ ਕੋਵਿਡ ਮਰੀਜ਼ਾਂ ਦੀ ਧੜਕਨ ’ਚ ਕਾਫ਼ੀ ਉਤਾਰ-ਚੜਾਅ ਹੋ ਰਿਹਾ ਹੈ। ਕਿਸੇ ’ਚ ਪਲਸ ਰੇਟ 110 ਤੋਂ ਉੱਪਰ ਪਹੁੰਚ ਜਾਂਦੀ ਹੈ। ਕੁਝ-ਕੁਝ ਰੋਗੀਆਂ ’ਚ 130 ਤੋਂ 140 ਨੇੜੇ ਮਿਲੀ ਹੈ। ਇਸ ਨੂੰ ਟ੍ਰਾਈਕੀ ਕਾਰਡਿਆ ਕਹਿੰਦੇ ਹਨ। ਕੁਝ ਮਰੀਜ਼ਾਂ ਦੀ ਪਲਸ ਰੇਟ 60 ਦੇ ਹੇਠਾਂ ਮਿਲ ਰਹੀ ਹੈ। ਇਸ ਨੂੰ ਬ੍ਰਾਡਿਕਾਰਡਿਆ ਕਹਿੰਦੇ ਹਨ। ਇਸ ’ਚ ਰੋਗੀ ਕਮਜ਼ੋਰੀ, ਘਬਰਾਹਟ, ਤਣਾਅ, ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਕਰ ਰਹੇ ਹਨ।