ਗਾਜਰ ਦਾ ਹਲਵਾ

Wednesday, Jan 11, 2017 - 10:43 AM (IST)

 ਗਾਜਰ ਦਾ ਹਲਵਾ

ਜਲੰਧਰ— ਸਰਦੀਆਂ ਦੇ ਮੌਸਮ ''ਚ ਲੋਕ ਗਾਜਰ ਖਾਣਾ ਬਹੁਤ ਪਸੰਦ ਕਰਦੇ ਹਨ। ਜ਼ਿਆਦਾ ਤਰ ਲੋਕ ਤਿਉਹਾਰ ਦੇ ਦਿਨਾਂ ''ਚ ਗਾਜਰ ਦਾ ਹਲਵਾ ਬਣਾਉਦੇ ਹਨ । ਇਹ ਖਾਣ ''ਚ ਬਹੁਤ ਹੀ ਸਵਾਦ ਹੁੰਦਾ ਹੈ । ਇਸ ਦੇ ਨਾਲ ਹੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਵਿਧੀ।
ਸਮੱਗਰੀ
- 1 ਕਿਲੋ ਗਾਜਰ
- 100 ਮਿ.ਲੀ ਘਿਓ
- 250 ਗ੍ਰਾਮ ਚੀਨੀ
- 300 ਗ੍ਰਾਮ ਖੋਆ
- 1/2 ਚਮਚ ਵੱਡੀ ਇਲਾਇਚੀ
- 15 ਗ੍ਰਾਮ ਕਿਸ਼ਮਿਸ਼
- 50 ਗ੍ਰਾਮ ਬਾਦਾਮ
- 50 ਗ੍ਰਾਮ ਕਾਜੂ
ਵਿਧੀ
1. ਸਭ ਤੋਂ ਪਹਿਲਾਂ ਗਾਜਰਾਂ ਨੂੰ ਕੱਦੂਕਸ ਕਰ ਕੇ ਇੱਕ ਕੌਲੀ ''ਚ ਪਾ ਲਓ।
2. ਹੁਣ ਇੱਕ ਪੈਨ ''ਚ ਘਿਓ ਗਰਮ ਕਰੋ। ਹੁਣ ਉਸ ''ਚ ਕੱਦੂਕਸ ਕੀਤੀਆਂ ਹੋਈਆਂ ਗਾਜਰਾਂ ਪਾ ਦਿਓ।
3. ਹੁਣ ਇਸ ਨੂੰ 15-20 ਮਿੰਟ ਦੇ ਲਈ ਪਕਾਓ।
4. ਹੁਣ ਉਸ ''ਚ ਚੀਨੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ ਤਾਂਕਿ ਚੀਨੀ ਮਿਕਸ ਹੋ ਜਾਵੇ। ਬਾਅਦ ''ਚ ਖੋਆ ਪਾ ਕੇ  ਚੰਗੀ ਤਰ੍ਹਾਂ ਨਾਲ ਹਿਲਾਓ।
5. ਬਾਅਦ ''ਚ ਵੱਡੀ ਇਲਾਇਚੀ, ਕਿਸ਼ਮਿਸ਼ , ਬਾਦਾਮ ਅਤੇ ਕਾਜੂ ਪਾ ਕੇ ਅਤੇ 5-7 ਮਿੰਟ ਤੱਕ ਪਕਾਓ।


Related News