ਆਖਿਰ ਕਿਉਂ 40 ਦੀ ਉਮਰ ਤੋਂ ਬਾਅਦ ਔਰਤਾਂ ਅਫੇਅਰ ਰੱਖਣਾ ਕਰਦੀਆਂ ਹਨ ਪਸੰਦ
Tuesday, Sep 04, 2018 - 05:09 PM (IST)

ਨਵੀਂ ਦਿੱਲੀ— ਵਿਆਹ ਦਾ ਰਿਸ਼ਤਾ ਪਿਆਰ ਅਤੇ ਵਿਸ਼ਵਾਸ ਦੀ ਡੋਰ ਨਾਲ ਬੱਝਿਆ ਹੁੰਦਾ ਹੈ ਪਰ ਵਿਆਹ ਨੂੰ ਜਦੋਂ ਕਈ ਸਾਲ ਲੰਘ ਜਾਂਦੇ ਹਨ ਤਾਂ ਪਤੀ-ਪਤਨੀ ਦੀ ਇਕ-ਦੂਜੇ 'ਚ ਦਿਲਚਸਪੀ ਨਹੀਂ ਰਹਿੰਦੀ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਐਕਸਟ੍ਰਾ ਮੈਰਿਟਿਅਲ ਅਫੇਅਰ ਲਈ ਸਿਰਫ ਮਰਦ ਜ਼ਿੰਮੇਦਾਰ ਹੁੰਦੇ ਹਨ ਜਦਕਿ ਇਹ ਸੱਚ ਨਹੀਂ ਹੈ। ਅੱਜਕਲ ਐਕਸਟ੍ਰਾ ਮੈਰਿਟਿਅਲ ਅਫੇਅਰ ਦੇ ਮਾਮਲੇ 'ਚ ਔਰਤਾਂ ਵੀ ਪਿੱਛੇ ਨਹੀਂ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ 'ਚ 40 ਸਾਲ ਦੀ ਉਮਰ ਤੋਂ ਜ਼ਿਆਦਾ ਦੀਆਂ ਔਰਤਾਂ ਦੇ ਸਭ ਤੋਂ ਜ਼ਿਆਦਾ ਅਫੇਅਰ ਹੁੰਦੇ ਹਨ। ਅਜਿਹਾ ਸਾਡਾ ਨਹੀਂ ਸਗੋਂ ਰਿਸਰਚ ਦਾ ਕਹਿਣਾ ਹੈ ਚਲੋ ਜਾਣਦੇ ਹਾਂ ਕਿ ਆਖਿਰ ਕਿਉਂ 40 ਦੀ ਉਮਰ ਤੋਂ ਬਾਅਦ ਔਰਤਾਂ ਦੇ ਅਫੇਅਰ ਹੋ ਜਾਂਦੇ ਹਨ।
ਔਰਤਾਂ ਦੇ ਅਫੇਅਰ ਕਰਨ ਦੇ ਕਾਰਨ
1. ਪਤੀ ਦੇ ਸੁਭਾਅ 'ਚ ਬਦਲਾਅ
ਵਿਆਹ ਦੇ ਕੁਝ ਸਮੇਂ ਬਾਅਦ ਪਤੀ ਜਾਬ ਅਤੇ ਬੱਚਿਆਂ ਦੀਆਂ ਜ਼ਿੰਮੇਦਾਰੀਆਂ 'ਚ ਇੰਨਾ ਜ਼ਿਆਦਾ ਰੁਝ ਜਾਂਦਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਰੋਮਾਂਟਿਕ ਨਹੀਂ ਰਹਿ ਪਾਉਂਦਾ। ਇੰਨਾ ਹੀ ਨਹੀਂ, ਇਸ ਦੇ ਕਾਰਨ ਉਹ ਆਪਣੀ ਪਤਨੀ ਨੂੰ ਸਮਾਂ ਵੀ ਨਹੀਂ ਦੇ ਪਾਉਂਦਾ, ਜਿਸ ਕਾਰਨ ਔਰਤਾਂ ਦੂਜੇ ਮਰਦਾਂ ਵੱਲ ਆਕਰਸ਼ਤ ਹੋ ਜਾਂਦੀਆਂ ਹਨ।
2. ਬਹੁਤ ਘੱਟ ਉਮਰ 'ਚ ਵਿਆਹ ਹੋਣਾ
ਅਕਸਰ ਪੇਰੇਂਟਸ ਲੜਕੀਆਂ ਦਾ ਘੱਟ ਉਮਰ 'ਚ ਹੀ ਵਿਆਹ ਕਰ ਦਿੰਦੇ ਹਨ। ਇਸ ਵਜ੍ਹਾ ਨਾਲ ਜ਼ਿੰਦਗੀ ਦੇ ਅਗਲੇ ਪੜਾਅ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕਾਫੀ ਕੁਝ ਮਿਸ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਉਹ ਐਕਸਟ੍ਰਾ ਮੈਰਿਟਲ ਅਫੇਅਰ ਵੱਲ ਕਦਮ ਵਧਾਉਣ ਲੱਗਦੀਆਂ ਹਨ।
3. ਕਿਸੇ ਵੱਲ ਆਕਰਸ਼ਤ ਹੋਣਾ
ਕਿਸੇ ਸਮਾਰਟ ਅਤੇ ਟਾਲ ਵਿਅਕਤੀ ਨੂੰ ਦੇਖ ਕੇ ਔਰਤ ਉਨ੍ਹਾਂ ਵਲ ਜਲਦੀ ਆਕਰਸ਼ਤ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਸਗੋਂ ਅਜਿਹੇ 'ਚ ਉਨ੍ਹਾਂ ਨੂੰ ਆਪਣੇ ਪਾਰਟਨਰ ਦੀਆਂ ਖੂਬੀਆਂ ਦਿਖਾਈ ਨਹੀਂ ਦਿੰਦੀਆਂ ਸਗੋਂ ਦੂਜਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਚੰਗੀਆਂ ਲੱਗਣ ਲੱਗਦੀਆਂ ਹਨ।
4. ਬੱਚੇ ਹੋਣ ਤੋਂ ਬਾਅਦ
ਕਿਸੇ ਵੀ ਕਪਲ ਦੇ ਪੇਰੇਂਟਸ ਬਣਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ। ਖਾਸ ਕਰਕੇ ਔਰਤਾਂ ਦੀ। ਮਾਂ ਬਣਨ ਦੇ ਬਾਅਦ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਤੀ ਦਾ ਇੰਟਰਸਟ ਉਨ੍ਹਾਂ 'ਚ ਨਹੀਂ ਰਿਹਾ। ਅਜਿਹੇ 'ਚ ਜੇਕਰ ਕੋਈ ਉਨ੍ਹਾਂ ਦੀ ਤਾਰੀਫ ਕਰਦਾ ਹੈ ਤਾਂ ਉਹ ਉਨ੍ਹਾਂ ਵੱਲ ਆਕਰਸ਼ਤ ਹੋ ਜਾਂਦੀਆਂ ਹਨ।
5. ਘਰੇਲੂ ਸਮੱਸਿਆਵਾਂ
ਘਰ 'ਚ ਰੋਜ਼ਾਨਾ ਦੀ ਕਿਚ-ਕਿਚ ਵੀ ਪਤਨੀ ਦੇ ਅਫੇਅਰ ਦਾ ਕਾਰਨ ਬਣ ਸਕਦੀ ਹੈ। ਔਰਤਾਂ ਘਰੇਲੂ ਪ੍ਰੇਸ਼ਾਨੀਆਂ ਦੀ ਵਜ੍ਹਾ ਨਾਲ ਵੀ ਤਣਾਅ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀਆਂ। ਅਜਿਹੇ 'ਚ ਉਹ ਤਣਾਅ ਨੂੰ ਦੂਰ ਕਰਨ ਅਤੇ ਮਾਨਸਿਕ ਸ਼ਾਂਤੀ ਪਾਉਣ ਲਈ ਬਾਹਰ ਪਿਆਰ ਦੀ ਤਲਾਸ਼ ਕਰਨ ਲੱਗਦੀਆਂ ਹਨ।