ਮੁਲਤਾਨੀ ਮਿੱਟੀ ਦੇ ਇਸਤੇਮਾਲ ਨਾਲ ਲਿਆਓ ਚਿਹਰੇ ''ਤੇ ਨਿਖਾਰ

05/27/2017 2:01:17 PM

ਨਵੀਂ ਦਿੱਲੀ— ਪਹਿਲੇ ਸਮੇਂ ''ਚ ਔਰਤਾਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਰਸੋਈ ''ਚ ਮੋਜੂਦ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਹਨ ਇਨ੍ਹਾਂ ''ਚੋਂ ਹੀ ਇਕ ਹੈ ਮੁਲਤਾਨੀ ਮਿੱਟੀ। ਇਸ ''ਚ ਐਲਯੂਮੀਨਿਯਮ ਸਿਲਿਕੇਟ ਹੁੰਦਾ ਹੈ ਜੋ ਚਮੜੀ ਨੂੰ ਫ੍ਰੇਸ਼ ਕਰ ਦਿੰਦਾ ਹੈ। ਮੁਲਤਾਨੀ ਮਿੱਟੀ ਨਾਲ ਚਮੜੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਹਰ ਤਰ੍ਹਾਂ ਦੀ ਚਮੜੀ ''ਤੇ ਸੂਟ ਕਰਦੀ ਹੈ।
1. ਤੇਲ ਵਾਲੀ ਚਮੜੀ
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਚਿਹਰੇ ''ਤੇ ਲਗਾਉਣ ਨਾਲ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਮੁਲਾਅਮ ਚਮੜੀ 
ਬਾਦਾਮ ਦੀ ਪੇਸਟ, ਮੁਲਤਾਨੀ ਮਿੱਟੀ ਅਤੇ ਦੁੱਧ ਨੂੰ ਮਿਲਾਕੇ ਪੈਕ ਤਿਆਰ ਕਰ ਲਓ ਇਸ ਨੂੰ ਚਿਹਰੇ ''ਤੇ ਲਗਾਓ। ਇਸ ਨਾਲ ਚਮੜੀ ਮੁਲਾਅਮ ਹੋ ਜਾਂਦੀ ਹੈ।
3. ਚਮਕਦਾਰ ਚਮੜੀ
2 ਚਮਚ ਮੁਲਤਾਨੀ ਮਿੱਟੀ ''ਚ ਟਮਾਟਰ ਦਾ ਰਸ ਅਤੇ ਚੰਦਨ ਦਾ ਪਾਊਡਰ ਮਿਲਾਕੇ ਮਿਕਸ ਕਰੋ। ਇਸ ਪੈਕ ਨੂੰ ਚਿਹਰੇ ''ਤੇ ਲਗਾਓ। 10 ਮਿੰਟ ਲਗਾ ਕੇ ਰੱਖਣ ਨਾਲ ਬਾਅਦ ''ਚ ਪਾਣੀ ਨਾਲ ਚਿਹਰਾ ਧੋ ਲਓ।
4. ਦਾਗ ਧੱਬੇ
1 ਚਮਚ ਮੁਲਤਾਨੀ ਮਿੱਟੀ,ਪੁਦੀਨੇ ਦਾ ਪਾਊਡਰ ਅਤੇ ਦਹੀ ਮਿਕਸ ਕਰਕੇ ਦਾਗ ਧੱਬਿਆਂ ''ਤੇ ਲਗਾਓ। 
5. ਡਰਾਈ ਚਮੜੀ
ਅੱਧਾ ਚਮਚ ਮੁਲਤਾਨੀ ਮਿੱਟੀ, 1 ਚਮਚ ਦਹੀ ਅਤੇ 1 ਅੰਡੇ ਦਾ ਸਫੇਦ ਭਾਗ ਮਿਲਾਕੇ ਚਿਹਰੇ ''ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਧੋ ਲਓ।
6. ਛਾਈਆਂ
ਮੁਲਤਾਨੀ ਮਿੱਟੀ, ਘਿਸੀ ਹੋਈ ਗਾਜਰ ਅਤੇ 1 ਚਮਚ ਜੈਤੂਨ ਦਾ ਤੇਲ ਮਿਲਾਕੇ ਚਿਹਰੇ ''ਤੇ ਲਗਾਓ। 


Related News