ਲਾੜ੍ਹੀਆਂ ਨੂੰ ਰਾਇਲ ਲੁੱਕ ਦੇ ਰਹੇ ਹਨ ਹੈਵੀ ਜ਼ਰੀ ਵਰਕ ਵਾਲੇ ‘ਲਹਿੰਗਾ ਚੋਲੀ’

Tuesday, Sep 15, 2026 - 09:47 AM (IST)

ਲਾੜ੍ਹੀਆਂ ਨੂੰ ਰਾਇਲ ਲੁੱਕ ਦੇ ਰਹੇ ਹਨ ਹੈਵੀ ਜ਼ਰੀ ਵਰਕ ਵਾਲੇ ‘ਲਹਿੰਗਾ ਚੋਲੀ’

ਵੈੱਬ ਡੈਸਕ- ਲਹਿੰਗਾ-ਚੋਲੀ ਹਮੇਸ਼ਾ ਤੋਂ ਲਾੜ੍ਹੀ (ਬ੍ਰਾਈਡਲ) ਦੀ ਪਹਿਲੀ ਪਸੰਦ ਰਹੀ ਹੈ। ਇਹੋ ਕਾਰਨ ਹੈ ਕਿ ਵਿਆਹਾਂ ’ਚ ਉਨ੍ਹਾਂ ਨੂੰ ਸਭ ਤੋਂ ਵੱਧ ਲਹਿੰਗਾ-ਚੋਲੀ ਵਿਚ ਹੀ ਦੇਖਿਆ ਜਾ ਸਕਦਾ ਹੈ। ਸਿਰਫ਼ ਵਿਆਹ ਹੀ ਨਹੀਂ, ਸਗੋਂ ਮੰਗਣੀ, ਮਹਿੰਦੀ, ਰਿਸੈਪਸ਼ਨ ਆਦਿ ਵਿਚ ਵੀ ਜ਼ਿਆਦਾਤਰ ਲਾੜ੍ਹੀਆਂ ਲਹਿੰਗਾ-ਚੋਲੀ ਪਹਿਨਣਾ ਹੀ ਪਸੰਦ ਕਰ ਰਹੀਆਂ ਹਨ। ਲਹਿੰਗਾ-ਚੋਲੀ ਵਿਚ ਕਈ ਤਰ੍ਹਾਂ ਦੇ ਡਿਜ਼ਾਈਨ ਦੇਖੇ ਜਾ ਸਕਦੇ ਹਨ ਪਰ ਜੇਕਰ ਵਰਕ ਦੀ ਗੱਲ ਕਰੀਏ ਤਾਂ ਜ਼ਰੀ ਵਰਕ ਵਾਲੇ ਲਹਿੰਗਾ-ਚੋਲੀ ਹਮੇਸ਼ਾ ਤੋਂ ਲਾੜ੍ਹੀ ਦੀ ਪਹਿਲੀ ਪਸੰਦ ਰਹੇ ਹਨ।

ਇਹ ਲਾੜ੍ਹੀ ਨੂੰ ਰਾਇਲ ਲੁੱਕ ਦਿੰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਅਟ੍ਰੈਕਟਿਵ, ਖੂਬਸੂਰਤ ਅਤੇ ਸਟਾਈਲਿਸ਼ ਦਿਖਾਉਂਦੇ ਹਨ। ਇਹੋ ਕਾਰਨ ਹੈ ਕਿ ਇਸ ਵਰਕ ਦੇ ਲਹਿੰਗਿਆਂ ਦੀ ਡਿਮਾਂਡ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਅਤੇ ਜ਼ਿਆਦਾਤਰ ਲਾੜ੍ਹੀਆਂ ਨੂੰ ਜ਼ਰੀ ਵਰਕ ਵਾਲੇ ਲਹਿੰਗਾ-ਚੋਲੀ ਸਟਾਈਲ ਵਿਚ ਦੇਖਿਆ ਜਾ ਸਕਦਾ ਹੈ। ਪਹਿਲਾਂ ਜਿੱਥੇ ਲਾੜ੍ਹੀਆਂ ਸਿਰਫ਼ ਲਾਲ ਅਤੇ ਮੈਰੂਨ ਰੰਗ ਤੱਕ ਹੀ ਸੀਮਤ ਰਹਿੰਦੀਆਂ ਸਨ, ਹੁਣ ਰੰਗਾਂ ਦੇ ਆਪਸ਼ਨ ਬਹੁਤ ਵਧ ਗਏ ਹਨ।

ਮੌਜੂਦਾ ਸਮੇਂ ਵਿਚ ਰਾਣੀ ਪਿੰਕ, ਵਾਈਨ ਕਲਰ, ਐਮਰਾਲਡ ਗ੍ਰੀਨ, ਰਾਇਲ ਬਲੂ ਦੇ ਨਾਲ-ਨਾਲ ਆਈਵਰੀ, ਗੋਲਡਨ ਅਤੇ ਪੇਸਟਲ ਸ਼ੇਡਸ ਦੇ ਲਹਿੰਗੇ ਵੀ ਬਹੁਤ ਟ੍ਰੈਂਡ ਵਿਚ ਹਨ। ਰਾਇਲ ਲੁੱਕ ਲਈ ਡੀਪ ਕਲਰਸ ’ਤੇ ਗੋਲਡਨ ਜ਼ਰੀ ਦਾ ਕੰਮ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਹੈਵੀ ਜ਼ਰੀ ਵਰਕ ਲਹਿੰਗਾ-ਚੋਲੀ ਕਈ ਤਰ੍ਹਾਂ ਦੇ ਡਿਜ਼ਾਈਨਾਂ ਵਿਚ ਆਉਂਦੇ ਹਨ। ਕੁਝ ਲਹਿੰਗੇ ਆਲ-ਓਵਰ ਫੁਲਕਾਰੀ ਵਰਕ ਵਿਚ ਆਉਂਦੇ ਹਨ ਤੇ ਕੁਝ ਵਿਚ ਸਿਰਫ਼ ਘੇਰੇ ਦੇ ਹੈਵੀ ਬਾਰਡਰ ’ਤੇ ਕੰਮ ਕੀਤਾ ਗਿਆ ਹੁੰਦਾ ਹੈ।

PunjabKesari

ਚੋਲੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਚੋਲੀ ਦੀਆਂ ਸਲੀਵਜ਼ ਅਤੇ ਨੈੱਕਲਾਈਨ ’ਤੇ ਜ਼ਰੀ ਵਰਕ ਹੁੰਦਾ ਹੈ, ਪਰ ਕਈ ਲਾੜ੍ਹੀਆਂ ਫੁੱਲ ਹੈਵੀ ਲੁੱਕ ਲਈ ਪੂਰੀ ਚੋਲੀ ’ਤੇ ਹੀ ਜ਼ਰੀ ਵਰਕ ਪਸੰਦ ਕਰਦੀਆਂ ਹਨ। ਲਹਿੰਗੇ ਦੇ ਹੇਠਲੇ ਹਿੱਸੇ ਵਿਚ ਡੋਲੀ, ਹਾਥੀ, ਮੋਰ ਅਤੇ ਮੁਗਲ ਪੈਟਰਨ ਦੀ ਮੋਟਿਫ ਵਾਲੀ ਜ਼ਰੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ।

ਲਹਿੰਗੇ ਦੇ ਨਾਲ ਦੁਪੱਟੇ ’ਤੇ ਵੀ ਚਾਰੇ ਪਾਸੇ ਜ਼ਰੀ ਦਾ ਬਾਰਡਰ ਦੇਖਿਆ ਜਾ ਸਕਦਾ ਹੈ। ਪਹਿਲਾਂ ਸਿੰਗਲ ਹੈਵੀ ਦੁਪੱਟਾ ਚੱਲਦਾ ਸੀ ਪਰ ਹੁਣ ਡਬਲ ਦੁਪੱਟਾ ਟ੍ਰੈਂਡ ਸਭ ਤੋਂ ਜ਼ਿਆਦਾ ਡਿਮਾਂਡ ਵਿਚ ਹੈ। ਇਕ ਦੁਪੱਟਾ ਸਿਰ ’ਤੇ ਲਿਆ ਜਾਂਦਾ ਹੈ ਅਤੇ ਦੂਜਾ ਸਾੜ੍ਹੀ ਵਾਂਗ ਡ੍ਰੇਪ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿਚ ਸਾਫ਼ਟ ਨੈੱਟ, ਆਰਗੈਂਜ਼ਾ ਅਤੇ ਸ਼ੀਅਰ ਫੈਬਰਿਕ ’ਤੇ ਹਲਕੀਆਂ ਬੂਟੀਆਂ ਅਤੇ ਹੈਵੀ ਬਾਰਡਰ ਵਾਲੇ ਦੁਪੱਟੇ ਟ੍ਰੈਂਡ ਕਰ ਰਹੇ ਹਨ, ਜੋ ਪੂਰੀ ਲੁੱਕ ਨੂੰ ਹੋਰ ਵੀ ਰਾਇਲ ਬਣਾ ਦਿੰਦੇ ਹਨ।

ਸਿਰਫ਼ ਆਮ ਮੁਟਿਆਰਾਂ ਹੀ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਆਪਣੇ ਵਿਆਹ ਅਤੇ ਫੋਟੋਸ਼ੂਟ ਦੌਰਾਨ ਇਸ ਤਰ੍ਹਾਂ ਦੇ ਹੈਵੀ ਵਰਕ ਵਾਲੇ ਲਹਿੰਗਾ-ਚੋਲੀ ਵਿਚ ਦੇਖਿਆ ਜਾ ਸਕਦਾ ਹੈ। ਕਈ ਅਦਾਕਾਰਾਂ ਨੇ ਆਪਣੇ ਵਿਆਹ ਵਿਚ ਜ਼ਰੀ ਵਰਕ ਵਾਲੇ ਲਹਿੰਗੇ ਪਹਿਨ ਕੇ ਇਸ ਟ੍ਰੈਂਡ ਨੂੰ ਹੋਰ ਵੀ ਪਾਪੂਲਰ ਬਣਾ ਦਿੱਤਾ ਹੈ।


author

DIsha

Content Editor

Related News