ਮੋਨੋਕ੍ਰੋਮ ਲੌਂਗ ਸਕਰਟ ਸੈੱਟ ਮੁਟਿਆਰਾਂ ਨੂੰ ਦੇ ਰਹੇ ਮਾਡਰਨ ਲੁੱਕ

Saturday, Oct 10, 2026 - 09:33 AM (IST)

ਮੋਨੋਕ੍ਰੋਮ ਲੌਂਗ ਸਕਰਟ ਸੈੱਟ ਮੁਟਿਆਰਾਂ ਨੂੰ ਦੇ ਰਹੇ ਮਾਡਰਨ ਲੁੱਕ

ਵੈੱਬ ਡੈਸਕ- ਫੈਸ਼ਨ ਭਾਵੇਂ ਇੰਡੀਅਨ ਹੋਵੇ, ਵੈਸਟਰਨ ਹੋਵੇ ਜਾਂ ਇੰਡੋ-ਵੈਸਟਰਨ, ਔਰਤਾਂ ਹਮੇਸ਼ਾ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਸਟਾਈਲਿਸ਼, ਅਟ੍ਰੈਕਟਿਵ ਅਤੇ ਟ੍ਰੈਂਡੀ ਦਿਖਾਏ। ਇਹੋ ਕਾਰਨ ਹੈ ਕਿ ਫੈਸ਼ਨ ਕਦੇ ਖਤਮ ਨਹੀਂ ਹੁੰਦਾ, ਬੱਸ ਨਵੇਂ ਡਿਜ਼ਾਈਨ ਅਤੇ ਟ੍ਰੈਂਡ ਨਾਲ ਡਰੈੱਸ ਦੀ ਲੁੱਕ ’ਚ ਬਦਲਾਅ ਆਉਂਦਾ ਰਹਿੰਦਾ ਹੈ।

ਬੀਤੇ ਕੁਝ ਸਾਲਾਂ ਤੋਂ ਕੋ-ਆਰਡ ਸੈੱਟ ਕਾਫ਼ੀ ਟ੍ਰੈਂਡ ’ਚ ਰਹੇ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕੋ-ਆਰਡ ਸੈੱਟਾਂ ’ਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ’ਚ ਪ੍ਰਿੰਟਿਡ, ਪਲੇਨ, ਐਂਬ੍ਰਾਇਡਰਡ ਤਰ੍ਹਾਂ ਦੇ ਕੋ-ਆਰਡ ਸੈੱਟ ਸ਼ਾਮਲ ਹਨ। ਕੋ-ਆਰਡ ਸੈੱਟ ’ਚ ਉਨ੍ਹਾਂ ਨੂੰ ਜ਼ਿਆਦਾਤਰ ਸ਼ਰਟ ਅਤੇ ਪਲਾਜ਼ੋ ਸੈੱਟ ’ਚ ਦੇਖਿਆ ਜਾਂਦਾ ਹੈ। ਉੱਥੇ ਹੀ, ਇਸੇ ਤਰ੍ਹਾਂ ਸਕਰਟ ਸੈੱਟ, ਪਲਾਜ਼ੋ ਸੈੱਟ, ਫਲੇਅਰ ਸੈੱਟ, ਥ੍ਰੀ-ਪੀਸ ਸੈੱਟ, ਟੂ-ਪੀਸ ਸੈੱਟ ਵਰਗੀਆਂ ਕਈ ਵੈਰਾਇਟੀ ਦੇਖੀਆਂ ਜਾ ਸਕਦੀਆਂ ਹਨ। ਇਹ ਪ੍ਰਿੰਟਿਡ, ਪਲੇਨ, ਡੁਅਲ ਕਲਰ, ਮਲਟੀ ਕਲਰ ਵਰਗੇ ਕਈ ਡਿਜ਼ਾਈਨ ਅਤੇ ਸ਼ੇਡਜ਼ ’ਚ ਉਪਲਬਧ ਰਹਿੰਦੇ ਹਨ।

ਉੱਥੇ ਹੀ, ਜੇਕਰ ਮੋਨੋਕ੍ਰੋਮ ਲੌਂਗ ਸਕਰਟ ਸੈੱਟ ਭਾਵ ਲੌਂਗ ਸਕਰਟ ਕੋ-ਆਰਡ ਸੈੱਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਇਹ ਮੁਟਿਆਰਾਂ ਦੇ ਫੇਵਰੇਟ ਬਣੇ ਹੋਏ ਹਨ। ਮੁਟਿਆਰਾਂ ਇਨ੍ਹਾਂ ਨੂੰ ਖਾਸ ਮੌਕਿਆਂ ’ਤੇ ਪਹਿਨਣਾ ਵੱਧ ਪਸੰਦ ਕਰ ਰਹੀਆਂ ਹਨ, ਕਿਉਂਕਿ ਇਹ ਉਨ੍ਹਾਂ ਨੂੰ ਰਾਇਲ ਅਤੇ ਕਲਾਸੀ ਲੁੱਕ ਦਿੰਦੇ ਹਨ, ਨਾਲ ਹੀ ਇਹ ਕਾਫ਼ੀ ਟ੍ਰੈਂਡੀ ਲੱਗਦੇ ਹਨ ਅਤੇ ਮੁਟਿਆਰਾਂ ਨੂੰ ਮਾਡਰਨ, ਅਟ੍ਰੈਕਟਿਵ ਅਤੇ ਸਟਾਈਲਿਸ਼ ਲੁੱਕ ਦਿੰਦੇ ਹਨ। ਮੋਨੋਕ੍ਰੋਮ ਲੌਂਗ ਸਕਰਟ ਕੋ-ਆਰਡ ਸੈੱਟ ’ਚ ਇਕ ਹੀ ਰੰਗ ਦਾ ਟਾਪ ਅਤੇ ਲੌਂਗ ਸਕਰਟ ਹੁੰਦੀ ਹੈ। ਇਨ੍ਹਾਂ ’ਚ ਸਕਰਟ ਲੰਬੀ ਰਹਿੰਦੀ ਹੈ, ਖਾਸ ਕਰ ਕੇ ਬਾਡੀਕਾਨ ਟਾਈਪ ਸਕਰਟ ਦੇਖੀ ਜਾ ਸਕਦੀ ਹੈ।

PunjabKesari

ਕੁਝ ਸਕਰਟ ’ਚ ਕੱਟ ਡਿਜ਼ਾਈਨ, ਸਲਿਟ ਡਿਜ਼ਾਈਨ, ਬਟਨ ਡਿਟੇਲਿੰਗ ਵੀ ਦੇਖੀ ਜਾ ਸਕਦੀ ਹੈ। ਉੱਥੇ ਹੀ, ਟਾਪ ’ਚ ਫੁੱਲ ਸਲੀਵਜ਼, ਹਾਫ਼ ਸਲੀਵਜ਼, ਸਲੀਵਲੈੱਸ, ਕ੍ਰਾਪ ਡਿਜ਼ਾਈਨ ਅਤੇ ਤਰ੍ਹਾਂ-ਤਰ੍ਹਾਂ ਦੀ ਨੈੱਕਲਾਈਨ ਜਿਵੇਂ ਰਾਊਂਡ ਨੈੱਕ, ਸਵੀਟਹਾਰਟ ਨੈੱਕ, ਕਾਊਲ ਨੈੱਕ ਆਦਿ ਕਾਫ਼ੀ ਟ੍ਰੈਂਡ ’ਚ ਹਨ। ਰੰਗਾਂ ਦੀ ਗੱਲ ਕਰੀਏ ਤਾਂ ਬਲੈਕ, ਵ੍ਹਾਈਟ, ਬ੍ਰਾਊਨ ਤੋਂ ਲੈ ਕੇ ਲਾਈਟ ਸ਼ੇਡਜ਼ ਜਿਵੇਂ ਪਿੰਕ, ਯੈਲੋ, ਪੀਚ ਵਰਗੇ ਸ਼ੇਡਜ਼ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ। ਇਨ੍ਹਾਂ ਨੂੰ ਪਾਰਟੀ ਆਦਿ ’ਚ ਪਹਿਨਿਆ ਜਾ ਰਿਹਾ ਹੈ। ਮੋਨੋਕ੍ਰੋਮ ਹੋਣ ਕਾਰਨ ਦੂਰੋਂ ਇਹ ਵਨ-ਪੀਸ ਲੌਂਗ ਡਰੈੱਸ ਵਰਗੀ ਦਿਸਦੀ ਹੈ, ਪਰ ਅਸਲ ’ਚ ਇਹ ਟੂ-ਪੀਸ ਹੁੰਦੀ ਹੈ, ਇਸ ਲਈ ਮੁਟਿਆਰਾਂ ਇਨ੍ਹਾਂ ਨੂੰ ਮਿਕਸ-ਮੈਚ ਕਰ ਕੇ ਹੋਰ ਟਾਪ ਜਾਂ ਬਾਟਮ ਨਾਲ ਸਟਾਈਲ ਕਰ ਕੇ ਨਵੀਂ ਲੁੱਕ ਵੀ ਦੇ ਸਕਦੀਆਂ ਹਨ। ਇਹ ਸੈੱਟ ਮੁਟਿਆਰਾਂ ਨੂੰ ਹਰ ਮੌਕੇ ’ਤੇ ਐਲੀਗੈਂਟ ਲੁੱਕ ਦਿੰਦੇ ਹਨ।

ਇਸ ਦੇ ਨਾਲ ਫੁੱਟਵੀਅਰ ’ਚ ਹਾਈ ਹੀਲਜ਼, ਪੁਆਇੰਟਿਡ ਹੀਲਜ਼ ਜਾਂ ਪਲੇਟਫਾਰਮ ਹੀਲਜ਼ ਕਾਫ਼ੀ ਜੱਚਦੀਆਂ ਹਨ। ਜਿਊਲਰੀ ’ਚ ਲਾਈਟ ਜਿਊਲਰੀ ਜਿਵੇਂ ਡਾਇਮੰਡ ਨੈੱਕਲੇਸ, ਬ੍ਰੈਸਲੇਟ, ਡਾਇਮੰਡ ਰਿੰਗ ਇਸ ਦੇ ਨਾਲ ਪਰਫੈਕਟ ਲੱਗਦੀ ਹੈ। ਹੇਅਰਸਟਾਈਲ ’ਚ ਓਪਨ ਹੇਅਰ ਤੋਂ ਲੈ ਕੇ ਮੈਸੀ ਬਨ, ਹਾਫ਼ ਬਨ ਇਸ ਲੁੱਕ ’ਤੇ ਬਹੁਤ ਸੋਹਣਾ ਲੱਗਦਾ ਹੈ। ਇਸ ਦੇ ਨਾਲ ਹੀ ਇਕ ਛੋਟਾ ਕਲੱਚ ਮੁਟਿਆਰਾਂ ਦੀ ਇਸ ਲੁੱਕ ਨੂੰ ਕੰਪਲੀਟ ਕਰਦਾ ਹੈ।


author

DIsha

Content Editor

Related News