ਹਾਫ਼ ਸ਼ੋਲਡਰ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਅਤੇ ਗਲੈਮਰਸ ਲੁੱਕ

Friday, Oct 09, 2026 - 09:38 AM (IST)

ਹਾਫ਼ ਸ਼ੋਲਡਰ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਅਤੇ ਗਲੈਮਰਸ ਲੁੱਕ

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਹਾਫ਼ ਸ਼ੋਲਡਰ ਡਰੈੱਸ ਦਾ ਕ੍ਰੇਜ਼ ਪਿਛਲੇ ਕੁਝ ਸਾਲਾਂ ’ਚ ਤੇਜ਼ੀ ਨਾਲ ਵਧਿਆ ਹੈ। ਇਹ ਇਕ ਅਜਿਹਾ ਡਿਜ਼ਾਈਨ ਹੈ ਜੋ ਹਰ ਔਰਤ ਨੂੰ ਸਟਾਈਲਿਸ਼, ਅਟ੍ਰੈਕਟਿਵ ਅਤੇ ਮਾਡਰਨ ਲੁੱਕ ਦਿੰਦਾ ਹੈ। ਇਹੋ ਵਜ੍ਹਾ ਹੈ ਕਿ ਔਰਤਾਂ ਇਸ ਨੂੰ ਹਰ ਖਾਸ ਮੌਕੇ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਇਸ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਇਹ ਸਿੰਪਲ ਲੁੱਕ ਨੂੰ ਵੀ ਟ੍ਰੈਂਡੀ ਅਤੇ ਐਲੀਗੈਂਟ ਬਣਾ ਦਿੰਦੀ ਹੈ। ਹਾਫ਼ ਸ਼ੋਲਡਰ ਡਰੈੱਸ ’ਚ ਅੱਜ ਕਈ ਤਰ੍ਹਾਂ ਦੇ ਕੱਟ ਅਤੇ ਪੈਟਰਨ ਦੇਖੇ ਜਾ ਸਕਦੇ ਹਨ। ਇਸ ’ਚ ਵਨ ਸ਼ੋਲਡਰ, ਆਫ ਸ਼ੋਲਡਰ, ਕੋਲਡ ਸ਼ੋਲਡਰ, ਬੋਟ ਨੈੱਕ ਅਤੇ ਸਲੀਵਲੈੱਸ ਕੱਟ ਕਾਫ਼ੀ ਟ੍ਰੈਂਡ ’ਚ ਹਨ। ਕੁਝ ਡਰੈੱਸਾਂ’ਚ ਰਫਲ ਵਰਕ, ਫ੍ਰਿਲ, ਲੈਸ, ਸਮੋਕਡ ਪੈਟਰਨ, ਬਾਡੀਕੌਨ ਫਿੱਟ ਅਤੇ ਫੋਲਡਿਡ ਨੈੱਕਲਾਈਨ ਵਰਗੇ ਡਿਜ਼ਾਈਨਰ ਐਲੀਮੈਂਟ ਜੋੜੇ ਜਾਂਦੇ ਹਨ ਜੋ ਲੁੱਕ ਨੂੰ ਹੋਰ ਵੀ ਕਲਾਸੀ ਬਣਾ ਦਿੰਦੇ ਹਨ।

ਸਿੰਪਲ ਹਾਫ਼ ਸ਼ੋਲਡਰ ਟਾਪ ਤੋਂ ਲੈ ਕੇ ਹੈਵੀ ਵਰਕ ਵਾਲੀ ਪਾਰਟੀ ਵੀਅਰ ਗਾਊਨ ਤੱਕ, ਹਰ ਵੈਰਾਇਟੀ ’ਚ ਇਹ ਡਿਜ਼ਾਈਨ ਉਪਲਬਧ ਹੈ। ਪਹਿਲਾਂ ਇਹ ਡਿਜ਼ਾਈਨ ਸਿਰਫ਼ ਵੈਸਟਰਨ ਵੀਅਰ ਤੱਕ ਸੀਮਤ ਸੀ, ਪਰ ਹੁਣ ਇੰਡੀਅਨ ਵੀਅਰ ’ਚ ਵੀ ਇਸ ਦਾ ਜਲਵਾ ਹੈ। ਸਾੜ੍ਹੀ ਨਾਲ ਆਫ ਸ਼ੋਲਡਰ ਬਲਾਊਜ਼, ਲਹਿੰਗੇ ਦੇ ਨਾਲ ਹਾਫ਼ ਸ਼ੋਲਡਰ ਚੋਲੀ ਦਾ ਟ੍ਰੈਂਡ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਬਾਲੀਵੁੱਡ ਅਦਾਕਾਰਾਂ ਵੀ ਆਪਣੇ ਵਿਆਹ ਅਤੇ ਪਾਰਟੀ ਲੁੱਕ ’ਚ ਇਸ ਤਰ੍ਹਾਂ ਦੇ ਡਿਜ਼ਾਈਨਰ ਲਹਿੰਗੇ ਅਤੇ ਬਲਾਊਜ਼ ਨੂੰ ਸਟਾਈਲ ਕਰਦੀਆਂ ਨਜ਼ਰ ਆਉਂਦੀਆਂ ਹਨ। ਵੈਸਟਰਨ ਵੀਅਰ ’ਚ ਤਾਂ ਇਸ ਦੇ ਅਣਗਿਣਤ ਬਦਲ ਹਨ। ਔਰਤਾਂ ਅਤੇ ਮੁਟਿਆਰਾਂ ਸਿੰਪਲ ਆਫ ਸ਼ੋਲਡਰ ਟਾਪ, ਟੀ-ਸ਼ਰਟ ਤੋਂ ਲੈ ਕੇ ਲੌਂਗ ਬਾਡੀਕੋਨ ਡਰੈੱਸ, ਲੌਂਗ ਗਾਊਨ, ਮਿਡੀ ਡਰੈੱਸ, ਫਰਾਕ ਸਟਾਈਲ ਅਤੇ ਸਕਰਟ ਡਰੈੱਸ ਤੱਕ ’ਚ ਹਾਫ਼ ਸ਼ੋਲਡਰ ਲੁੱਕ ਨੂੰ ਅਪਣਾ ਰਹੀਆਂ ਹਨ।

ਰੰਗ ਦੀ ਗੱਲ ਕਰੀਏ ਤਾਂ ਸਿੰਗਲ ਕਲਰ ’ਚ ਬਲੈਕ, ਰੈੱਡ, ਵਾਈਨ, ਰਾਇਲ ਬਲੂ, ਬੇਜ ਅਤੇ ਵ੍ਹਾਈਟ ਵਰਗੇ ਡੀਪ ਸ਼ੇਡਜ਼ ਪਾਰਟੀ ਵੀਅਰ ’ਚ ਸਭ ਤੋਂ ਜ਼ਿਆਦਾ ਸਟਾਈਲਿਸ਼ ਲੱਗਦੇ ਹਨ। ਉੱਥੇ ਹੀ, ਪ੍ਰਿੰਟਿਡ ਆਫ ਸ਼ੋਲਡਰ ਫਰਾਕ ਅਤੇ ਮਿਡੀ ਡਰੈੱਸ ’ਚ ਫਲੋਰਲ ਪ੍ਰਿੰਟ, ਪੋਲਕਾ ਡੌਟ ਅਤੇ ਐਬਸਟ੍ਰੈਕਟ ਪ੍ਰਿੰਟ ਯੰਗ ਗਰਲਜ਼ ’ਤੇ ਬੇਹੱਦ ਕਿਊਟ ਅਤੇ ਫ੍ਰੈੱਸ਼ ਲੱਗਦੇ ਹਨ। ਟਾਪਸ ਨੂੰ ਜੀਨਸ, ਸਕਰਟ, ਸ਼ਾਰਟਸ ਅਤੇ ਪਲਾਜ਼ੋ ਦੇ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਹਾਫ਼ ਸ਼ੋਲਡਰ ਡਰੈੱਸ ਦੇ ਨਾਲ ਸਟਾਈਲਿੰਗ ਬਹੁਤ ਮਾਅਨੇ ਰੱਖਦੀ ਹੈ। ਇਸ ਡਰੈੱਸ ਦੇ ਨਾਲ ਜ਼ਿਆਦਾਤਰ ਔਰਤਾਂ ਓਪਨ ਹੇਅਰ ਲੁੱਕ ਕੈਰੀ ਕਰਦੀਆਂ ਹਨ, ਜੋ ਕਾਫ਼ੀ ਅਟ੍ਰੈਕਟਿਵ ਲੱਗਦਾ ਹੈ। ਕੁਝ ਮੁਟਿਆਰਾਂ ਫ੍ਰੰਟ ਤੋਂ ਫਲਿੱਕਸ ਕੱਢ ਕੇ ਮੈਸੀ ਬਨ ਵੀ ਪਸੰਦ ਕਰਦੀਆਂ ਹਨ। ਸ਼ਾਰਟ ਡਰੈੱਸ ਦੇ ਨਾਲ ਕੈਪ ਜਾਂ ਹੈਟ ਵੀ ਟ੍ਰੈਂਡੀ ਲੱਗਦਾ ਹੈ।

ਜਿਊਲਰੀ ’ਚ ਵੈਸਟਰਨ ਲੁੱਕ ’ਚ ਲਾਈਟ ਡਾਇਮੰਡ ਪੈਂਡੈਂਟ, ਚੋਕਰ ਨੈੱਕਲੇਸ ਅਤੇ ਹੂਪਸ ਈਅਰਰਿੰਗਜ਼ ਪਰਫੈਕਟ ਹਨ, ਉੱਥੇ ਹੀ ਇੰਡੀਅਨ ਲੁੱਕ ’ਚ ਹਾਫ਼ ਸ਼ੋਲਡਰ ਬਲਾਊਜ਼ ਵਿਦ ਸਾੜ੍ਹੀ ਜਾਂ ਲਹਿੰਗਾ-ਚੋਲੀ ਦੇ ਨਾਲ ਹੈਵੀ ਚੋਕਰ ਸੈੱਟ ਅਤੇ ਮਾਂਗ ਟਿੱਕਾ ਰਾਇਲ ਲੁੱਕ ਦਿੰਦਾ ਹੈ। ਹੀਲਜ਼ ਅਤੇ ਸਟ੍ਰੈਪੀ ਸੈਂਡਲ ਦੇ ਨਾਲ ਇਹ ਆਊਟਫਿੱਟ ਹਰ ਪਾਰਟੀ ਲਈ ਪਰਫੈਕਟ ਹੈ।


author

DIsha

Content Editor

Related News