''LFW 2018 '' ਰੈਂਪ ''ਤੇ ਨਜ਼ਰ ਆਇਆ ਬਾਲੀਵੁੱਡ ਸਿਤਾਰਿਆਂ ਦਾ ਜਲਵਾ

Sunday, Feb 04, 2018 - 04:59 PM (IST)

''LFW 2018 '' ਰੈਂਪ ''ਤੇ ਨਜ਼ਰ ਆਇਆ ਬਾਲੀਵੁੱਡ ਸਿਤਾਰਿਆਂ ਦਾ ਜਲਵਾ

ਮੁੰਬਈ— ਮੁੰਬਈ 'ਚ ਚੱਲ ਰਹੇ ਫੈਸ਼ਨ ਵੀਕ ਦੇ ਤੀਜੇ ਦਿਨ ਦੀ ਸ਼ੁਰੂਆਤ ਡ੍ਰਾਮੈਟਿਕ ਤਰੀਕੇ ਨਾਲ ਹੋਈ। ਲੇਬਲ ਬਲੋਨੀ ਦੇ ਡਿਜ਼ਾਈਨਰ ਅਕਸ਼ਤ ਬੰਸਲ ਲਈ ਅਦਾਕਾਰਾ ਪ੍ਰਿਯੰਕਾ ਬੋਸ ਨੇ ਬਲੈਕ ਆਊਟਫਿਟ ਵਿਚ ਰੈਂਪ ਵਾਕ ਕੀਤੀ। ਉਨ੍ਹਾਂ ਦੀ ਕੁਲੈਕਸ਼ਨ ਮਰੀਨ ਲਾਈਫ ਤੋਂ ਪ੍ਰੇਰਿਤ ਸੀ।
ਲੇਬਲ ਜ਼ੈੱਡ ਦੇ ਡਿਜ਼ਾਈਨਰ ਮੋਨਿਕਾ ਅਤੇ ਕਰਿਸ਼ਮਾ ਲਈ ਅਦਾਕਾਰਾ ਕਲਿਕ ਕੋਚਲਿਨ ਰੈਂਪ 'ਤੇ ਉਤਰੀ। ਉਸਨੇ ਆਫ-ਸ਼ੋਲਡਰ ਗੋਲਡਨ ਲਹਿੰਗਾ ਪਹਿਨਿਆ ਸੀ। ਲੇਬਲ ਵਾਰਿਸਾ ਦੇ ਡਿਜ਼ਾਈਨਰ ਰਾਹੁਲ ਐਂਡ ਸ਼ਿਖਾ ਦੀ ਕੁਲੈਕਸ਼ਨ ਵਿਚ ਇੰਡੀਅਨ ਅਤੇ ਵੈਸਟਰਨ ਦਾ ਮੇਲ ਦੇਖਣ ਨੂੰ ਮਿਲਿਆ।

PunjabKesari
ਦਿ ਸ਼ੋਅਰੂਮ ਐਡਿਟ ਲਈ ਸਟੇਜ ਦੀ ਥਾਂ ਸਟਾਲ ਪ੍ਰਦਰਸ਼ਿਤ ਹੋਏ। ਲੇਬਲ ਓਸਾ ਦੇ ਡਿਜ਼ਾਈਨਰ ਆਦਰਸ਼ ਲਈ ਅਦਾਕਾਰਾ ਹਿਨਾ ਖਾਨ, ਡਿਜ਼ਾਈਨਰ ਪੂਜਾ ਸ਼ਰਾਫ ਲਈ ਅਦਾਕਾਰਾ ਨਿਮਰਤ ਕੌਰ, ਡਿਜ਼ਾਈਨਰ ਰਿਸ਼ੀ ਅਤੇ ਸੌਜੀਤ ਲਈ ਅਦਾਕਾਰਾ ਸਾਗਰਿਕ ਘਾਟਗੇ ਅਤੇ ਡਿਜ਼ਾਈਨਰ ਮਹਿਮਾ ਮਹਾਜਨ ਲਈ ਸੁਰਵੀਨ ਚਾਵਲਾ ਨੇ ਰੈਂਪ ਵਾਕ ਕੀਤੀ।
ਫੇਮਸ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦਿ ਵੁਲਮਾਰਕ ਕੰਪਨੀ ਨੂੰ ਪ੍ਰੈਜ਼ੈਂਟ ਕੀਤਾ, ਜਿਸਦੀ ਸ਼ੋਅ ਸਟਾਪਰ ਅਦਾਕਾਰਾ ਯਾਮੀ ਗੌਤਮ ਰਹੀ। ਯਾਮੀ ਨੇ ਬਲੈਕ ਅਤੇ ਸਿਲਵਰ ਕਲਰ ਦੀ ਐਂਬ੍ਰਾਇਡਰੀ ਸਾੜ੍ਹੀ ਵੀਅਰ ਕੀਤੀ।

PunjabKesari
ਸ਼ੋਅ ਦੀ ਕਲੋਜ਼ਿੰਗ ਡਿਜ਼ਾਈਨਰ ਤਰੁਣ ਤਹਿਲਿਆਨੀ ਨੇ ਕੀਤੀ, ਜਿਸਦੇ ਲਈ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਸ਼ਿਮਰੀ ਲਹਿੰਗਾ-ਚੋਲੀ ਪਹਿਨ ਕੇ ਰੈਂਪ 'ਤੇ ਉਤਰੀ।
ਲੇਬਲ ਕਾ-ਸ਼ਾ ਦੀ ਡਿਜ਼ਾਈਨਰ ਕਰਿਸ਼ਮਾ ਸ਼ਾਹਾਨੀ ਖਾਨ ਦੀ ਕੁਲੈਕਸ਼ਨ ਦਾ ਨਾਂ 'Love Story' ਸੀ, ਜਿਸਦੀ ਸ਼ੋਅ ਸਟਾਪਰ ਆਸਟਰੇਲੀਅਨ ਮਾਸਟਰ ਸ਼ੈੱਫ, ਸਾਰਾ ਟੋਡ ਰਹੀ। ਲੇਬਲ431-88 ਦੀ ਡਿਜ਼ਾਈਨਰ ਸ਼ਵੇਤਾ ਕਪੂਰ ਨੇ ਗੋਲਡਨ, ਬਲੈਕ, ਰੈੱਡ, ਵ੍ਹਾਈਟ, ਗ੍ਰੀਨ ਆਦਿ ਰੰਗਾਂ ਦਾ ਬਾਖੂਬੀ ਇਸਤੇਮਾਲ ਕੀਤਾ।
ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਫਿਲਮਮੇਕਰ ਕਰਨ ਜੌਹਰ ਨੇ ਬਲੈਕ ਆਊਟਫਿਟਸ ਵਿਚ ਲੇਬਲ ਫਾਲਗੁਨੀ ਐਂਡ ਸ਼ੇਨ ਪੀਕਾਕ ਲਈ ਰੈਂਪ ਵਾਕ ਕੀਤੀ।


Related News