ਮੋਗਾ ਜ਼ਿਲ੍ਹੇ ''ਚ ਰੂਹ ਕੰਬਾਊ ਹਾਦਸਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਇਆ ਟਿੱਪਰ ਚਾਲਕ

Sunday, Jun 15, 2025 - 04:55 PM (IST)

ਮੋਗਾ ਜ਼ਿਲ੍ਹੇ ''ਚ ਰੂਹ ਕੰਬਾਊ ਹਾਦਸਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਇਆ ਟਿੱਪਰ ਚਾਲਕ

ਮੋਗਾ (ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ 'ਚ ਨਹਿਰ ਕੋਲ ਬਣੀ ਕਾਲੋਨੀ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਹੁਸ਼ਿਆਰਪੁਰ ਤੋਂ ਰੇਤ ਲੈ ਕੇ ਆਇਆ ਟਿੱਪਰ 11 ਹਜ਼ਾਰ ਵੋਲਟੇਜ ਦੀ ਬਿਜਲੀ ਦੇ ਹੇਠਾਂ ਲਟਕਦੀ ਤਾਰ ਦੀ ਲਪੇਟ 'ਚ ਆ ਗਿਆ। ਇਸ ਹਾਦਸੇ ਦੌਰਾਨ ਟਿੱਪਰ ਚਾਲਕ ਜਸਵਿੰਦਰ ਸਿੰਘ ਵਾਸੀ ਪਿੰਡ ਛਨੀਆ, ਜ਼ਿਲ੍ਹਾ ਹੁਸ਼ਿਆਰਪੁਰ ਦੀ ਮੌਕੇ 'ਤੇ ਹੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ, ਖੇਤ 'ਚ ਚਲਾ ਰਿਹਾ ਸੀ ਟਰੈਕਟਰ

ਜਾਣਕਾਰੀ ਮੁਤਾਬਕ ਅਗਰਵਾਲ ਕਾਲੋਨੀ 'ਚ ਇਕ ਇਮਾਰਤ ਬਣ ਰਹੀ ਹੈ ਅਤੇ ਇਸ ਇਮਾਰਤ ਦੇ ਨਿਰਮਾਣ ਲਈ ਟਿੱਪਰ 'ਤੇ ਰੇਤ ਮੰਗਵਾਈ ਗਈ ਸੀ। ਕਾਲੋਨੀ 'ਚ 11 ਹਜ਼ਾਰ ਵੋਲਟੇਜ ਦੀਆਂ ਤਾਰਾਂ ਬਹੁਤ ਹੇਠਾਂ ਹੋਣ ਕਾਰਨ ਟਿੱਪਰ ਇਨ੍ਹਾਂ ਤਾਰਾਂ ਨਾਲ ਟਕਰਾ ਗਿਆ ਅਤੇ ਟਿੱਪਰ 'ਚ ਕਰੰਟ ਆ ਗਿਆ।

ਇਹ ਵੀ ਪੜ੍ਹੋ : ਭਾਬੀ ਕਮਲ ਕੌਰ ਕਤਲ ਕੇਸ : ਅੰਮ੍ਰਿਤਸਰ ਤੋਂ ਜਹਾਜ਼ ਚੜ੍ਹ ਵਿਦੇਸ਼ ਭੱਜਿਆ ਅੰਮ੍ਰਿਤਪਾਲ ਮਹਿਰੋਂ (ਵੀਡੀਓ)

ਇਸ ਕਾਰਨ ਟਿੱਪਰ ਚਾਲਕ ਦੀ ਮੌਕੇ 'ਤੇ ਹੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News