Beauty Tips : ਕਾਲੇ ਬੁੱਲ੍ਹ ਹੁਣ ਹੋਣਗੇ ‘ ਗੁਲਾਬੀ’, 2 ਮਿੰਟ ਦੀ ਮਾਲਿਸ਼ ਦਿਖਾਏਗੀ ਕਮਾਲ

Friday, Nov 06, 2020 - 03:05 PM (IST)

ਜਲੰਧਰ (ਬਿਊਰੋ) - ਗੁਲਾਬੀ, ਮੁਲਾਇਮ ਅਤੇ ਖੂਬਸੂਰਤ ਬੁੱਲ੍ਹ ਭਲਾ ਕਿਸ ਨੂੰ ਪਸੰਦ ਨਹੀਂ ਹੁੰਦੇ। ਤੁਹਾਡੀਆਂ ਰੋਜ਼ਾਨਾਂ ਦੀਆਂ ਗਲਤ ਆਦਤਾਂ ਜਿਵੇਂ ਬੁੱਲ੍ਹਾਂ ਨੂੰ ਚਬਾਉਣਾ, ਸਸਤੀ ਲਿਪਸਟਿਕ ਦੀ ਵਰਤੋਂ, ਸਮੋਕਿੰਗ, ਪਾਣੀ ਨਾ ਪੀਣਾ ਆਦਿ ਉਨ੍ਹਾਂ ਨੂੰ ਕਾਲਾ ਬਣਾ ਦਿੰਦੀ ਹੈ। ਇਸ ਦੇ ਬਾਅਦ ਕੁੜੀਆਂ ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਅਜਿਹੇ 'ਚ ਤੁਸੀਂ ਘਰੇਲੂ ਨੁਸਖ਼ੇ ਦੀ ਵਰਤੋਂ ਵੀ ਕਰ ਸਕਦੇ ਹੋ, ਜਿਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਤੁਹਾਨੂੰ ਕਾਲੇ, ਫਟੇ ਬੁੱਲ੍ਹਾਂ ਤੋਂ ਸੌਖੇ ਤਰੀਕੇ ਨਾਲ ਛੁਟਕਾਰਾ ਵੀ ਮਿਲ ਜਾਵੇਗਾ।

ਗੁਲਾਬ ਦੀਆਂ ਪੱਤੀਆਂ
ਗੁਲਾਬ ਦੀਆਂ ਪੱਤੀਆਂ ਨੂੰ ਧੋ ਕੇ ਪੀਸ ਲਓ ਅਤੇ ਉਸ ਦਾ ਜੂਸ ਕੱਢ ਲਓ। ਤੁਸੀਂ ਇਸ ਦਾ ਜੂਸ 10-15 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹੋ। ਹੁਣ ਇਸ 'ਚ 2-3 ਬੂੰਦਾਂ ਨਿੰਬੂ ਦਾ ਰਸ, 1/2 ਚਮਚ ਸ਼ਹਿਦ ਅਤੇ ਥੋੜ੍ਹੀ ਜਿਹੀ ਵੈਸਲੀਨ ਲਗਾਓ। ਜੇਕਰ ਤੁਹਾਡੇ ਕੋਲ ਵੈਸਲੀਨ ਨਹੀਂ ਤਾਂ ਤੁਸੀਂ ਗਲਿਸਰੀਨ ਮਿਲਾ ਸਕਦੇ ਹੋ। ਹੁਣ ਇਸ ਨਾਲ ਬੁੱਲ੍ਹਾਂ 'ਤੇ 5 ਮਿੰਟ ਤੱਕ ਮਾਲਿਸ਼ ਕਰ ਅਤੇ ਫਿਰ ਪਾਣੀ ਨਾਲ ਧੋ ਲਓ। ਇਸ ਨਾਲ ਕਾਲਾਪਨ ਦੂਰ ਹੋਣ ਦੇ ਨਾਲ ਫਟੇ ਬੁੱਲ੍ਹਾਂ ਦੀ ਪ੍ਰੇਸ਼ਾਨੀ ਵੀ ਦੂਰ ਹੋਵੇਗੀ।

PunjabKesari

ਖੰਡ ਦੀ ਕਰੋ ਵਰਤੋਂ
ਸਭ ਤੋਂ ਪਹਿਲਾਂ ਖੰਡ ਨੂੰ ਬਾਰੀਕ ਪੀਸ ਲਓ। ਹੁਣ ਟਮਾਟਰ ਨੂੰ ਅੱਧਾ ਕੱਟ ਕੇ ਉਸ ਦੇ ਉੱਪਰ ਚੀਨੀ ਪਾ ਕੇ ਬੁੱਲ੍ਹਾਂ ਦੀ ਮਾਲਿਸ਼ ਕਰੋ। ਅਜਿਹੇ ਘੱਟੋ-ਘੱਟ 5 ਮਿੰਟ ਤੱਕ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਸਾਫ ਕਰ ਲਓ।

ਪੜ੍ਹੋ ਇਹ ਵੀ ਖ਼ਬਰ - ਇਸ ਦਿਨ ਹੈ ‘ਅਹੋਈ ਅਸ਼ਟਮੀ’ ਦਾ ਵਰਤ, ਜਾਣੋ ਪੂਜਾ ਦਾ ਸ਼ੁੱਭ ਮਹੂਰਤ ਅਤੇ ਮਹੱਤਵ

ਟਮਾਟਰ ਦਾ ਰਸ
ਟਮਾਟਰ ਦੇ ਰਸ 'ਚ ਚੀਨੀ ਮਿਲਾ ਕੇ ਬੁੱਲ੍ਹਾਂ ਦੀ 3-4 ਮਿੰਟ ਤੱਕ ਮਾਲਿਸ਼ ਕਰੋ ਅਤੇ ਫਿਰ ਪਾਣੀ ਨਾਲ ਧੋ ਲਓ।

ਮਲਾਈ
ਮਲਾਈ 'ਚ ਥੋੜ੍ਹਾ ਜਿਹਾ ਗੁਲਾਬ ਜਲ ਅਤੇ 2-3 ਬੂੰਦਾਂ ਸ਼ਹਿਦ ਮਿਕਸ ਕਰਕੇ ਬੁੱਲ੍ਹਾਂ ਦੀ ਮਾਲਿਸ਼ ਕਰਨ ਨਾਲ ਵੀ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ। ਤੁਸੀਂ ਇਸ ਨੂੰ ਲਿਪ ਬਾਮ ਦੀ ਤਰ੍ਹਾਂ ਵੀ ਵਰਤੋਂ ਕਰ ਸਕਦੀ ਹੋ।

ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : ਕੈਨੇਡਾ ''ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

PunjabKesari

ਨਿੰਬੂ ਦਾ ਰਸ
ਨਿੰਬੂ ਨੂੰ ਕੱਟ ਕੇ ਅੱਧੇ ਹਿੱਸੇ ਦੇ ਉੱਪਰ ਚੀਨੀ ਪਾਊਡਰ ਪਾ ਕੇ ਮਾਲਿਸ਼ ਕਰੋ। ਇਸ ਦੇ ਇਲਾਵਾ ਤੁਸੀਂ ਨਿੰਬੂ ਦਾ ਰਸ, ਟਮਾਟਰ ਦਾ ਰਸ ਅਤੇ ਚੀਨੀ ਪਾਊਡਰ ਮਿਕਸ ਕਰਕੇ ਬੁੱਲ੍ਹਾਂ ਦੀ ਮਾਲਿਸ਼ ਕਰੋ। 3-4 ਮਿੰਟ ਮਾਲਿਸ਼ ਕਰਨ ਦੇ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।

ਪੜ੍ਹੋ ਇਹ ਵੀ ਖ਼ਬਰ - ਨਾਲੇ ਪੁੰਨ ਨਾਲੇ ਫ਼ਲੀਆਂ: PAU ਅਧਿਕਾਰੀ ਨੇ ਪਰਾਲੀ ਤੋਂ ਤਿਆਰ ਕੀਤਾ ‘ਸੋਫਾ ਸੈੱਟ’

ਹਰਾ ਧਨੀਆ
ਹਰਾ ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਧੋ ਕੇ ਉਸ ਦਾ ਜੂਸ ਕੱਢ ਲਓ। ਹੁਣ ਇਸ 'ਚ ਥੋੜ੍ਹਾ ਜਿਹਾ ਨਾਰੀਅਲ ਤੇਲ, ਵੈਸਲੀਨ ਅਤੇ ਗਲਿਸਰੀਨ ਨੂੰ ਮਿਲਾਓ। ਹੁਣ ਇਸ ਨੂੰ ਲਿਪ ਬਾਮ ਦੀ ਤਰ੍ਹਾਂ ਵਰਤੋਂ ਕਰੋ। ਤੁਸੀਂ ਇਸ ਨੂੰ ਫਰਿੱਜ਼ 'ਚ ਸਟੋਰ ਕਰਕੇ ਰੱਖ ਸਕਦੇ ਹੋ। ਇਸ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਆਪਣੀ ਖ਼ੁਰਾਕ ''ਚ ਜ਼ਰੂਰ ਸ਼ਾਮਲ ਕਰੋ ‘ਸੁੱਕਾ ਨਾਰੀਅਲ’, ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰੇਗਾ ਇਲਾਜ

ਕੈਸਟਰ ਆਇਲ
ਦਿਨ ਭਰ 'ਚ 2-3 ਵਾਰ ਕੈਸਟਰ ਆਇਲ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ ਅਤੇ ਉਹ ਮੁਲਾਇਨ ਅਤੇ ਗੁਲਾਬੀ ਵੀ ਹੋਣਗੇ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

PunjabKesari


rajwinder kaur

Content Editor

Related News