Beauty Tips: ਨਹੁੰਆਂ ਨੂੰ ਵਾਰ-ਵਾਰ ਟੁੱਟਣ ਤੋਂ ਬਚਾਉਣ ਲਈ ਅਪਣਾਓ ਇਹ ਨੁਸਖ਼ੇ

01/15/2021 4:29:22 PM

ਨਵੀਂ ਦਿੱਲੀ- ਨਹੁੰਆਂ ‘ਚ ਜ਼ਿਆਦਾਤਰ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਕਿ ਉਹ ਛੇਤੀ ਵਧਦੇ ਨਹੀਂ,ਸਗੋਂ ਟੁੱਟ ਜਾਂਦੇ ਹਨ। ਨਹੁੰਆਂ ਦਾ ਥੋੜ੍ਹਾ ਵੱਧ ਕੇ ਟੁੱਟ ਜਾਣਾ ਉਨ੍ਹਾਂ ਕੁਡ਼ੀਆਂ ਲਈ ਸਮੱਸਿਆ ਬਣ ਜਾਂਦਾ ਹੈ। ਜੋ ਨਹੁੰ ਵਧਾ ਕੇ ਉਨ੍ਹਾਂ ਨੂੰ ਆਪਣੀ ਸੁੰਦਰਤਾ ਦਾ ਹਿੱਸਾ ਬਣਾਉਣਾ ਚਾਹੁੰਦੀਆਂ ਹਨ। ਇਸ ਸਮੱਸਿਆ ਦਾ ਵਧੇਰੇ ਸਬੰਧ ਹੁੰਦਾ ਹੈ ਖਾਣ-ਪੀਣ ਨਾਲ। ਭੋਜਨ ‘ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਕਮੀ ਨਾਲ ਨਹੁੰ ਨਹੀਂ ਵਧਦੇ। ਜੇਕਰ ਕੁੱਝ ਵੱਧ ਵੀ ਜਾਂਦੇ ਹਨ ਤਾਂ ਛੇਤੀ ਟੁੱਟ ਜਾਂਦੇ ਹਨ। ਇਸ ਲਈ ਸਭ ਤੋਂ ਪਹਿਲਾਂ ਸੰਤੁਲਿਤ ਭੋਜਨ ਦੀ ਵਰਤੋਂ ਕਰੋ, ਜਿਸ ‘ਚ ਸੋਇਆਬੀਨ, ਦਾਲਾਂ, ਪਨੀਰ, ਦਹੀਂ ਅਤੇ ਦੁੱਧ ਆਦਿ ਪ੍ਰੋਟੀਨ ਦੇ ਚੰਗੇ ਸਰੋਤ ਹੋਣ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਹੱਥਾਂ ਨੂੰ ਖੂਬਸੂਰਤ ਬਣਾਉਣ ਲਈ ਨਹੁੰਆਂ ਦਾ ਖ਼ਾਸ ਰੋਲ ਹੁੰਦਾ ਹੈ। ਨਹੁੰ ਲੰਬੇ ਅਤੇ ਸਾਫ-ਸੁਥਰੇ ਹੋਣ ਤਾਂ ਉਸ ‘ਤੇ ਕੀਤਾ ਗਿਆ ਨੇਲਆਰਟ ਵੀ ਓਨਾ ਹੀ ਸੋਹਣਾ ਲੱਗਦਾ ਹੈ। ਕਈ ਵਾਰ ਕੁੱਝ ਕੁੜੀਆਂ ਇਸ ਨੂੰ ਵਧਾਉਣ ਦੀ ਕੋਸ਼ਿਸ਼ ਤਾਂ ਕਰਦੀਆਂ ਹੀ ਹਨ ਪਰ ਇਹ ਕਮਜ਼ੋਰੀ ਜਾਂ ਫਿਰ ਪੂਰੀ ਦੇਖਭਾਲ ਨਾ ਕਰਨ ਦੀ ਵਜ੍ਹਾ ਨਾਲ ਟੁੱਟਣ ਲੱਗਦੇ ਹਨ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਸ ਨੂੰ ਲੰਬਾ ਅਤੇ ਮਜ਼ਬੂਤ ਬਣਾਉਣ ਲਈ ਕੁੱਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਹੱਥ ਵੀ ਖੂਬਸੂਰਤ ਲੱਗਣਗੇ।

PunjabKesari

ਨਾਰੀਅਲ ਤੇਲ — ਟੁੱਟਦੇ ਹੋਏ ਨਹੁੰਆਂ ਨੂੰ ਮਜ਼ਬੂਤ ਕਰਨ ਲਈ ਨਾਰੀਅਲ ਦਾ ਤੇਲ ਕਾਫ਼ੀ ਫ਼ਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਲਈ ਨਾਰੀਅਲ ਤੇਲ ਨੂੰ ਹਲਕਾ ਕੋਸਾ ਕਰ ਲਓ ਅਤੇ ਫਿਰ ਆਪਣੇ ਨਹੁੰਆਂ ਨੂੰ ਇਸ ਤੇਲ ‘ਚ 5 ਮਿੰਟ ਤੱਕ ਡੁਬਾਓ। ਇਸ ਉਪਾਅ ਨੂੰ ਦਿਨ ‘ਚ 2 ਵਾਰ ਕਰੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ।

ਐਪਲ ਸਾਈਡਰ ਵਿਨੇਗਰ — ਇਸ ਨਾਲ ਤੁਸੀਂ ਟੁੱਟਦੇ ਹੋਏ ਨਹੁੰਆਂ ਤੋਂ ਬੇਹੱਦ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਇਸ ਲਈ ਐਪਲ ਸਾਈਡਰ ਵਿਨੇਗਰ ਨੂੰ ਪਾਣੀ ‘ਚ ਮਿਲਾਓ ਅਤੇ ਇਸ ‘ਚ ਨਹੁੰਆਂ ਨੂੰ ਕੁਝ ਮਿੰਟਾਂ ਲਈ ਡੁੱਬੋ ਕੇ ਰੱਖੋ। ਇਸ ਉਪਾਅ ਨੂੰ ਦਿਨ ‘ਚ ਕਈ ਵਾਰ ਕਰੋ। ਇਸ ਨਾਲ ਨਹੁੰਆਂ ‘ਚ ਨਿਖਾਰ ਵੀ ਕਾਫ਼ੀ ਆਵੇਗਾ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ

ਵਿਟਾਮਿਨ ਈ ਦੇ ਕੈਪਸੂਲ — ਨਹੁੰਆਂ ਨੂੰ ਮਜ਼ਬੂਤ ਬਣਾਉਣ ਲਈ ਵਿਟਾਮਿਨ ਈ ਦੇ ਕੈਪਸੂਲ ਨੂੰ ਤੋੜ ਕੇ ਇਸ ‘ਚੋਂ ਤੇਲ ਕੱਢ ਲਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨਾਲ ਆਪਣੇ ਨਹੁੰਆਂ ਦੀ 10 ਮਿੰਟ ਤੱਕ ਮਸਾਜ ਕਰੋ। ਇਸ ਨੂੰ ਲਗਾਤਾਰ 2 ਤੋਂ 3 ਹਫਤਿਆਂ ਤੱਕ ਕਰਨ ਨਾਲ ਤੁਹਾਡੇ ਨਹੁੰ ਟੁੱਟਣੇ ਬੰਦ ਹੋ ਜਾਣਗੇ ਅਤੇ ਇਸ ਦੀ ਲੰਬਾਈ ਵੀ ਵਧੇਗੀ।

ਟੀ ਟ੍ਰੀ ਆਇਲ — ਟੀ ਟ੍ਰੀ ਆਇਲ ‘ਚ ਵਿਟਾਮਿਨ ਈ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਨਹੁੰਆਂ ਨੂੰ ਟੁੱਟਣ ਤੋਂ ਬਚਾਉਂਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News