Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ
Wednesday, Feb 10, 2021 - 05:53 PM (IST)
ਜਲੰਧਰ (ਬਿਊਰੋ) - ਥ੍ਰੈਡਿੰਗ ਇੱਕ ਅਜਿਹਾ ਬਿਊਟੀ ਟ੍ਰੀਟਮੈਂਟ ਹੈ, ਜਿਸ ਨੂੰ ਅੱਜ ਕੱਲ ਦੀ ਹਰੇਕ ਕੁੜੀ ਅਤੇ ਜਨਾਨੀ ਜ਼ਰੂਰ ਕਰਵਾਉਂਦੀ ਹੈ। ਥ੍ਰੈਡਿੰਗ ਕਰਵਾਉਣ ਨਾਲ ਸਿਰਫ਼ ਆਈਬ੍ਰੋ ਨੂੰ ਹੀ ਬਿਹਤਰੀਨ ਸ਼ੇਪ ਨਹੀਂ ਮਿਲਦੀ ਸਗੋਂ ਇਸ ਨਾਲ ਚਿਹਰਾ ਹੋਰ ਜ਼ਿਆਦਾ ਖ਼ੂਬਸੂਰਤ ਵਿਖਾਈ ਦੇਣ ਲੱਗ ਜਾਂਦਾ ਹੈ। ਇਸ ਨੂੰ ਕਰਵਾਉਂਦੇ ਸਮੇਂ ਥੋੜ੍ਹਾ ਦਰਦ ਜ਼ਰੂਰ ਹੁੰਦਾ ਹੈ ਪਰ ਕੁਝ ਦੇਰ ਬਾਅਦ ਸਭ ਠੀਕ ਹੋ ਜਾਂਦਾ ਹੈ। ਕਈ ਜਨਾਨੀਆਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ। ਥ੍ਰੈਡਿੰਗ ਕਰਾਉਣ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਲਾਲ ਹੋ ਜਾਂਦਾ ਹੈ। ਜੇ ਤੁਸੀਂ ਆਪਣੀ ਚਮੜੀ ਦਾ ਸਹੀ ਤਰ੍ਹਾਂ ਨਾਲ ਖ਼ਿਆਲ ਰੱਖਣਾ ਚਾਹੁੰਦੇ ਹੋ ਤਾਂ ਥ੍ਰੈਡਿੰਗ ਕਰਵਾਉਣ ਮਗਰੋਂ ਕੁਝ ਚੀਜ਼ਾਂ ਤੋਂ ਪ੍ਰਹੇਜ਼ ਕਰੋ। ਇਹ ਚੀਜ਼ਾਂ ਕਿਹੜੀਆਂ ਹਨ, ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ...
ਨਾ ਕਰਵਾਓ ਬਲੀਚ
ਥ੍ਰੈਡਿੰਗ ਕਰਵਾਉਣ ਤੋਂ ਬਾਅਦ ਨਾ ਬਲੀਚ ਕਰਵਾਓ ਅਤੇ ਨਾ ਅਜਿਹੇ ਕਿਸੇ ਬਿਊਟੀ ਪ੍ਰੋਡਕਟ ਦੀ ਵਰਤੋਂ ਕਰੋ, ਜਿਨ੍ਹਾਂ ਵਿੱਚ ਬਲੀਚ ਦੀ ਵਰਤੋਂ ਹੋਈ ਹੋਵੇ। ਇਸ ਨਾਲ ਤੁਹਾਨੂੰ ਇਚਿੰਗ ਅਤੇ ਇਰੀਟੇਸ਼ਨ ਹੋ ਸਕਦੀ ਹੈ ਅਤੇ ਜਦ ਤੁਸੀਂ ਖਾਰਿਸ਼ ਕਰਦੇ ਹੋ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਵੀ ਥਾਇਰਾਇਡ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਜਾਣੋ ਕੀ ਖਾਈਏ ਅਤੇ ਕੀ ਨਾਂਹ
ਆਈਬ੍ਰੋ ਨੂੰ ਵਾਰ-ਵਾਰ ਹੱਥ ਨਾ ਲਗਾਓ
ਥ੍ਰੈਡਿੰਗ ਕਰਾਉਣ ਤੋਂ ਬਾਅਦ ਆਪਣੇ ਆਈਬ੍ਰੋ ਨੂੰ ਵਾਰ-ਵਾਰ ਹੱਥ ਨਾ ਲਗਾਓ। ਦਰਅਸਲ, ਥ੍ਰੈਡਿੰਗ ਕਰਵਾਉਣ ਤੋਂ ਬਾਅਦ ਤੁਹਾਡੀ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਜਦ ਤੁਸੀਂ ਵਾਰ-ਵਾਰ ਚਮੜੀ ਨੂੰ ਹੱਥ ਲਗਾਉਂਦੇ ਹੋ ਤਾਂ ਚਮੜੀ ਦੇ ਅੰਦਰ ਧੂੜ-ਮਿੱਟੀ ਅਤੇ ਗੰਦਗੀ ਚਲੀ ਜਾਂਦੀ ਹੈ, ਜਿਸ ਕਾਰਨ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਭੁੱਲ ਜਾਓ ਐਕਸਫੋਲੀਏਸ਼ਨ
ਇਹ ਸੱਚ ਹੈ ਕਿ ਚਮੜੀ ਨੂੰ ਐਕਸਫੋਲੀਏਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਅਜਿਹਾ ਕਰਨ ਦੀ ਭੁੱਲ ਨਾ ਕਰੋ। ਇਸ ਨਾਲ ਤੁਹਾਡੀ ਚਮੜੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਿਹਤਰ ਹੋਵੇਗਾ ਕਿ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਤੁਸੀਂ ਚਮੜੀ ਨੂੰ ਠੰਢਕ ਪ੍ਰਦਾਨ ਕਰਨ ਲਈ ਬਰਫ, ਐਲੋਵੇਰਾ ਜੈਲ ਅਤੇ ਗੁਲਾਬ ਜਲ ਆਦਿ ਦੀ ਵਰਤੋਂ ਕਰੋ।
Health tips : ਹੋਮਿਓਪੈਥਿਕ ਦਵਾਈਆਂ ਲੈਣ ਵਾਲੇ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ
ਧੁੱਪ ਵਿੱਚ ਨਿਕਲਣਾ
ਥ੍ਰੈਡਿੰਗ ਕਰਵਾਉਣ ਦੇ ਤੁਰੰਤ ਬਾਅਦ ਧੁੱਪ ਤੋਂ ਬਚਣਾ ਚਾਹੀਦਾ ਹੈ। ਜਦ ਤੁਸੀਂ ਥ੍ਰੈਡਿੰਗ ਦੇ ਤੁਰੰਤ ਬਾਅਦ ਧੁੱਪ ਵਿੱਚ ਨਿਕਲਦੇ ਹੋ ਤਾਂ ਇਸ ਨਾਲ ਸੂਰਜ ਦੀਆਂ ਹਾਨੀਕਾਰਕ ਅਲਟਰਾ ਵਾਇਲੈਟ ਕਿਰਨਾਂ ਨਾਲ ਚਮੜੀ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਹਨ। ਜੇ ਤੁਹਾਨੂੰ ਧੁੱਪ ਵਿੱਚ ਨਿਕਲਣਾ ਹੀ ਹੈ ਤਾਂ ਘੱਟ ਤੋਂ ਘੱਟ ਦੋ ਘੰਟੇ ਦਾ ਗੈਪ ਜ਼ਰੂਰ ਰੱਖੋ।
ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ