ਸ਼ਹਿਨਾਜ਼ ਹੁਸੈਨ ਦੇ ਘਰੇਲੂ ਨੁਸਖ਼ੇ ਲਿਆਉਣਗੇ ਚਿਹਰੇ ''ਤੇ ਚਮਕ, ਬੇਦਾਗ ਹੋਵੇਗੀ ਚਮੜੀ

10/15/2023 4:59:18 PM

ਚਮਕਦਾਰ ਅਤੇ ਨਿਖਰੀ ਚਮੜੀ ਦਾ ਹੋਣਾ ਹਰ ਔਰਤ ਦਾ ਸੁਫ਼ਨਾ ਹੁੰਦਾ ਹੈ। ਇਸ ਦੇ ਲਈ ਔਰਤਾਂ ਮਹਿੰਗੇ ਬਿਊਟੀ ਸੈਲੂਨ 'ਚ ਜਾਣ ਸਮੇਤ ਕਈ ਕੋਸ਼ਿਸ਼ਾਂ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮਨਚਾਹੇ ਨਤੀਜੇ ਨਾ ਮਿਲਣ 'ਤੇ ਅਕਸਰ ਨਿਰਾਸ਼ਾ ਹੁੰਦੀ ਹੈ। ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਤੁਸੀਂ ਘਰ 'ਚ ਹੀ ਮਨਚਾਹੀ ਚਮੜੀ ਪਾ ਸਕਦੇ ਹੋ।
ਗੇਂਦੇ ਦੇ ਫੁੱਲ
ਇੱਕ ਜਾਂ ਦੋ ਗੇਂਦੇ ਦੇ ਫੁੱਲਾਂ ਵਿੱਚ ਦਹੀਂ ਅਤੇ ਚੰਦਨ ਦਾ ਪਾਊਡਰ ਮਿਲਾਓ। ਇਸ ਨੂੰ ਚਿਹਰੇ 'ਤੇ 20 ਮਿੰਟ ਤੱਕ ਲਗਾ ਕੇ ਰੱਖੋ। ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ। ਮੁਹਾਸੇ ਅਤੇ ਧੱਫੜ ਦੂਰ ਹੋ ਜਾਣਗੇ। ਇਹ ਐਸਟ੍ਰਿੰਜੈਂਟ ਦਾ ਕੰਮ ਕਰੇਗਾ ਅਤੇ ਚਿਹਰੇ ਨੂੰ ਤੇਲ ਮੁਕਤ ਰੱਖੇਗਾ। ਸਕਿਨ ਪੋਰਸ ਵੀ ਬੰਦ ਹੋ ਜਾਣਗੇ। ਇਹ ਮਿਸ਼ਰਨ ਚਮੜੀ ਲਈ ਕਾਰਗਰ ਹੈ।
ਸ਼ਹਿਦ ਅਤੇ ਰੈੱਡ ਵਾਈਨ
ਸ਼ਹਿਦ ਅਤੇ ਦਹੀਂ ਵਿੱਚ ਰੈੱਡ ਵਾਈਨ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। ਫਿਰ ਸਾਦੇ ਪਾਣੀ ਨਾਲ ਧੋਵੋ। ਇਸ ਨਾਲ ਚਮੜੀ ਨਰਮ ਹੋਵੇਗੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਮੀ ਵੀ ਮਿਲੇਗੀ। ਟੈਨਿੰਗ ਦੂਰ ਹੋ ਜਾਵੇਗੀ ਅਤੇ ਚਮੜੀ 'ਤੇ ਚਮਕ ਵਾਪਸ ਆ ਜਾਵੇਗੀ।
ਦੁੱਧ ਅਤੇ ਛਾਣ
ਕੋਸੇ ਦੁੱਧ ਵਿੱਚ ਛਾਣ ਪਾਓ। ਨਹਾਉਣ ਤੋਂ ਪਹਿਲਾਂ ਚਿਹਰੇ, ਗਰਦਨ ਅਤੇ ਪਿੱਠ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਧੋ ਲਓ। ਨਿਯਮਤ ਤੌਰ 'ਤੇ ਲਗਾਉਣ ਨਾਲ ਰੰਗ ਵਧੀਆ ਹੋ ਜਾਵੇਗਾ।
ਐਵੋਕਾਡੋ ਪਲਪ
ਐਲੋਵੇਰਾ ਜੈੱਲ ਨੂੰ ਤਾਜ਼ੇ ਅਤੇ ਕੱਚੇ ਐਵੋਕਾਡੋ ਪਲਪ ਵਿੱਚ ਮਿਲਾ ਕੇ ਇੱਕ ਪੈਕ ਬਣਾਓ। ਚਿਹਰੇ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। ਐਵੋਕਾਡੋ ਵਿੱਚ 20 ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਸ ਕਾਰਨ ਚਮੜੀ 'ਤੇ ਵਧਦੀ ਉਮਰ ਦੇ ਨਿਸ਼ਾਨ ਵੀ ਦੂਰ ਹੋਣ ਲੱਗਦੇ ਹਨ।
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਵਿੱਚ ਬਹੁਤ ਸਾਰੇ ਖਣਿਜ ਹੁੰਦੇ ਹਨ। ਇਸ ਮਾਸਕ ਨੂੰ ਲਗਾਉਣ ਨਾਲ ਚਮੜੀ ਦੀਆਂ ਆਇਲ ਗ੍ਰੰਥੀਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਚਿਹਰਾ ਰੁੱਖਾ ਅਤੇ ਮੁਰਝਾਇਆ ਹੋਇਆ ਨਹੀਂ ਲੱਗਦਾ।
ਮੂੰਗ ਦੀ ਦਾਲ ਅਤੇ ਟਮਾਟਰ
ਤੇਲਯੁਕਤ ਚਮੜੀ ਲਈ 1 ਚਮਚਾ ਮੂੰਗੀ ਦੀ ਦਾਲ ਨੂੰ ਕੁਝ ਦੇਰ ਪਾਣੀ 'ਚ ਭਿਓ ਕੇ ਪੇਸਟ ਬਣਾ ਲਓ। ਇਸ ਵਿਚ ਮੈਸ਼ ਕੀਤੇ ਟਮਾਟਰ ਪਾਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ ਚਿਹਰੇ 'ਤੇ ਹੌਲੀ-ਹੌਲੀ ਮਾਲਿਸ਼ ਕਰੋ। 20 ਮਿੰਟ ਬਾਅਦ ਚਿਹਰਾ ਧੋ ਲਓ।
ਪੱਕਿਆ ਹੋਇਆ ਪਪੀਤਾ ਅਤੇ ਖੀਰਾ
ਖੀਰੇ ਅਤੇ ਪੱਕੇ ਪਪੀਤੇ ਨੂੰ ਮੈਸ਼ ਕਰੋ। ਇਸ ਨੂੰ ਦਹੀਂ 'ਚ ਮਿਲਾ ਲਓ। ਨਿੰਬੂ ਦਾ ਰਸ ਸ਼ਾਮਲ ਕਰੋ। ਚਿਹਰੇ ਅਤੇ ਗਰਦਨ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਧੋ ਲਓ। ਟੈਨਿੰਗ ਦੂਰ ਹੁੰਦੀ ਹੈ।
ਬਦਾਮਾਂ ਦਾ ਪਾਊਡਰ
2 ਚਮਚਾ ਛਾਣ, 1 ਚਮਚਾ ਬਦਾਮਾਂ ਦਾ ਪਾਊਡਰ, ਸ਼ਹਿਦ, ਦਹੀਂ, ਆਂਡੇ ਦਾ ਸਫੈਦ ਹਿੱਸਾ ਅਤੇ ਗੁਲਾਬ ਜਲ ਮਿਲਾ ਲਓ। ਇਸ ਨੂੰ ਅੱਖਾਂ ਅਤੇ ਬੁੱਲ੍ਹਾਂ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਛੱਡ ਕੇ ਚਿਹਰੇ 'ਤੇ ਲਗਾਓ।
ਐਲੋਵੇਰਾ ਜੈੱਲ ਅਤੇ ਮਿਲਕ ਪਾਊਡਰ
ਖੁਸ਼ਕ ਚਮੜੀ ਲਈ, ਰੈੱਡ ਵਾਈਨ, ਐਲੋਵੇਰਾ ਜੈੱਲ ਅਤੇ ਮਿਲਕ ਪਾਊਡਰ ਨੂੰ ਮਿਲਾਓ। ਇਸ ਨੂੰ ਚਿਹਰੇ 'ਤੇ 20 ਮਿੰਟ ਲਈ ਰੱਖੋ। ਸਾਧਾਰਨ ਚਮੜੀ ਲਈ ਫਲਾਂ ਦਾ ਫੇਸ ਪੈਕ ਲਗਾਓ।
ਫਰੂਟ ਫੇਸਮਾਸਕ
ਤਰਬੂਜ, ਪਪੀਤਾ ਜਾਂ ਅਨਾਰ ਵਰਗਾ ਕੋਈ ਵੀ ਫਲ ਲਓ ਅਤੇ ਇਸ ਦਾ ਜੂਸ ਜਾਂ ਪਲਪ ਕੱਢੋ ਅਤੇ ਆਪਣੀ ਚਮੜੀ ਦੀ ਕਿਸਮ ਅਨੁਸਾਰ ਸ਼ਹਿਦ ਜਾਂ ਨਿੰਬੂ ਰਸ ਦੀਆਂ ਕੁਝ ਬੂੰਦਾਂ ਪਾਓ। ਇਸ ਪੈਕ ਦੀ ਰੋਜ਼ਾਨਾ ਵਰਤੋਂ ਕਰੋ।
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ
ਤੇਲਯੁਕਤ ਚਮੜੀ ਲਈ : ਮੁਲਤਾਨੀ ਮਿੱਟੀ ਨੂੰ ਗੁਲਾਬ ਜਲ ਵਿੱਚ ਮਿਲਾ ਲਓ। ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ।
ਬੇਸਨ
ਬੇਸਨ ਦੀ ਵਰਤੋਂ ਸਦੀਆਂ ਤੋਂ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਰਹੀ ਹੈ। ਸੁੰਦਰਤਾ ਵਧਾਉਣ ਤੋਂ ਇਲਾਵਾ ਇਸ ਦੀ ਵਰਤੋਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਵੀ ਕੀਤੀ ਜਾਂਦੀ ਹੈ। ਇੱਕ ਕਟੋਰੀ ਵਿੱਚ ਹਲਦੀ, ਕੱਚਾ ਦੁੱਧ ਅਤੇ ਬੇਸਨ ਪਾ ਕੇ ਮਿਸ਼ਰਣ ਤਿਆਰ ਕਰੋ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ ਅਤੇ ਕੁਦਰਤੀ ਵਾਤਾਵਰਣ 'ਚ ਸੁੱਕਣ ਦਿਓ। ਸੁੱਕਣ ਤੋਂ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਤੁਸੀਂ ਇਸ ਦੀ ਰੋਜ਼ਾਨਾ ਵਰਤੋਂ ਕਰ ਸਕਦੇ ਹੋ।

ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News