Beauty Tips: ਮੁਲਤਾਨੀ ਮਿੱਟੀ ਨਾਲ ਬਣਾਓ ਕੁਦਰਤੀ ਬਲੀਚ, ਬਿਨਾਂ ਕੈਮੀਕਲ ਲਗਾਏ ਚਿਹਰੇ ’ਤੇ ਆਵੇਗੀ ਚਮਕ

05/14/2021 3:45:42 PM

ਨਵੀਂ ਦਿੱਲੀ: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਬਲੀਚ ਬਹੁਤ ਫ਼ਾਇਦੇਮੰਦ ਹੈ ਇਸ ਨੂੰ ਫੇਸ਼ੀਅਲ ਤੋਂ ਪਹਿਲੇ ਲਗਾਇਆ ਜਾਂਦਾ ਹੈ। ਇਸ ਨਾਲ ਸਕਿਨ ’ਤੇ ਜਮ੍ਹਾ ਗੰਦਗੀ ਸਾਫ਼ ਹੋ ਕੇ ਚਿਹਰੇ ’ਤੇ ਚਮਕ ਆਉਂਦੀ ਹੈ। ਨਾਲ ਹੀ ਅਣਚਾਹੇ ਵਾਲ਼ ਲੁੱਕ ਜਾਂਦੇ ਹਨ ਪਰ ਜ਼ਿਆਦਾਤਰ ਬਲੀਚ ’ਚ ਕੈਮੀਕਲ ਹੋਣ ਕਾਰਨ ਸਕਿਨ ਨੂੰ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ 2 ਖ਼ਾਸ ਹੋਮਮੇਡ ਬਲੀਚਾਂ ਬਾਰੇ ’ਚ ਦੱਸਣ ਜਾ ਰਹੇ ਹਨ। ਇਸ ਨੂੰ ਬਣਾਉਣ ਲਈ ਸਾਮਾਨ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਅਜਿਹੇ ’ਚ ਤੁਸੀਂ ਕੁਝ ਮਿੰਟਾਂ ’ਚ ਆਪਣੇ ਚਿਹਰੇ ’ਤੇ ਚਮਕ ਪਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਨ੍ਹਾਂ ਹੋਮਮੇਡ ਬਲੀਚ ਨੂੰ ਬਣਾਉਣ ਦਾ ਤਾਰੀਕਾ...

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
1. ਡਰਾਈ ਸਕਿਨ ਲਈ ਬਲੀਚ
ਹਮੇਸ਼ਾ ਲੜਕੀਆਂ ਨੂੰ ਡਰਾਈ ਸਕਿਨ ਦੀ ਸਮੱਸਿਆ ਹੁੰਦੀ ਹੈ ਅਜਿਹੇ ’ਚ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਮੁਲਤਾਨੀ ਮਿੱਟੀ ’ਚ ਕੁਝ ਚੀਜ਼ਾਂ ਮਿਲਾ ਕੇ ਬਲੀਚ ਬਣਾ ਸਕਦੇ ਹੋ। 
ਇੰਝ ਬਣਾਓ ਅਤੇ ਲਗਾਓ ਬਲੀਚ
ਇਸ ਲਈ ਇਕ ਕੌਲੀ ’ਚ 1-1 ਵੱਡਾ ਚਮਚਾ ਮੁਲਤਾਨੀ ਮਿੱਟੀ, ਸ਼ਹਿਦ ਅਤੇ ਚੁਟਕੀ ਭਰ ਹਲਦੀ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ’ਤੇ 15-20 ਮਿੰਟ ਤੱਕ ਚਿਹਰੇ ’ਤੇ ਲਗਾਓ। ਬਾਅਦ ’ਚ ਪਾਣੀ ਨਾਲ ਧੋ ਲਓ ਅਤੇ ਫਿਰ ਚਿਹਰੇ ਨੂੰ ਸਾਫ਼ ਕਰਕੇ ਮਾਇਸਚੁਰਾਈਜ਼ਰ ਕ੍ਰੀਮ ਜਾਂ ਐਲੋਵੇਰਾ ਜੈੱਲ ਲਗਾ ਲਓ। 
ਫ਼ਾਇਦਾ
ਇਹ ਬਲੀਚ ਸਕਿਨ ’ਚ ਜਮ੍ਹਾ ਗੰਦਗੀ ਨੂੰ ਡੂੰਘਾਈ ਤੋਂ ਸਾਫ਼ ਕਰੇਗੀ। ਡਰਾਈ ਸਕਿਨ ਦੀ ਸਮੱਸਿਆ ਦੂਰ ਹੋ ਕੇ ਲੰਬੇ ਸਮੇਂ ਤੱਕ ਸਕਿਨ ’ਚ ਨਮੀ ਬਰਕਰਾਰ ਰਹੇਗੀ। ਉਹ ਬਲੀਚ ਚਿਹਰੇ ’ਤੇ ਪਏ ਦਾਗ-ਧੱਬੇ, ਕਿੱਲ-ਮੁਹਾਸੇ, ਸਨਟੈਨ ਨੂੰ ਦੂਰ ਕਰਨ ਦੇ ਨਾਲ ਏਜਿੰਗ ਮਾਰਕਸ ਅਤੇ ਛਾਈਆਂ ਨੂੰ ਸਾਫ਼ ਕਰੇਗੀ। 

PunjabKesari
2. ਆਇਲੀ ਸਕਿਨ ਲਈ
ਤੁਸੀਂ ਮੁਲਤਾਨੀ ਮਿੱਟੀ ’ਚ ਨਿੰਬੂ, ਸ਼ਹਿਦ ਅਤੇ ਆਲੂ ਦਾ ਰਸ ਮਿਲਾ ਕੇ ਬਲੀਚ ਬਣਾ ਸਕਦੇ ਹੋ। ਇਹ ਚਿਹਰੇ ਦੀ ਕੋਮਲਤਾ ਨਾਲ ਸਫ਼ਾਈ ਕਰੇਗੀ। ਅਜਿਹੇ ’ਚ ਤੁਹਾਨੂੰ ਸਾਫ਼, ਨਿਖਰੀ, ਮੁਲਾਇਮ ਅਤੇ ਜਵਾਨ ਸਕਿਨ ਮਿਲੇਗੀ। 
ਇੰਝ ਬਣਾਓ ਅਤੇ ਲਗਾਓ ਬਲੀਚ
ਇਸ ਲਈ ਇਕ ਕੌਲੀ ’ਚ 1 ਵੱਡਾ ਚਮਚਾ ਮੁਲਤਾਨੀ ਮਿੱਟੀ, 1 ਛੋਟਾ ਚਮਚਾ ਨਿੰਬੂ ਦਾ ਰਸ, 1-1 ਵੱਡਾ ਚਮਚਾ ਆਲੂ ਦਾ ਰਸ ਅਤੇ ਸ਼ਹਿਦ ਮਿਲਾਓ। ਤੁਹਾਡੀ ਹੋਮਮੇਡ ਬਲੀਚ ਬਣ ਕੇ ਤਿਆਰ ਹੈ। ਇਸ ਨੂੰ ਲਗਾਉਣ ਤੋਂ ਪਹਿਲੇ 10 ਮਿੰਟ ਤੱਕ ਵੱਖਰਾ ਰੱਖ ਦਿਓ। ਬਾਅਦ ’ਚ ਚਿਹਰੇ ਨੂੰ ਪਾਣੀ ਨਾਲ ਧੋ ਲਓ। ਫਿਰ ਇਸ ਨੂੰ ਬਲੀਚ ਨੂੰ 10-15 ਮਿੰਟ ਤੱਕ ਚਿਹਰੇ ਅਤੇ ਗਰਦਨ ’ਤੇ ਲਗਾਓ। ਬਾਅਦ ’ਚ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਫਿਰ ਚਿਹਰਾ ਸਾਫ਼ ਕਰਕੇ ਕ੍ਰੀਮ ਜਾਂ ਐਲੋਵੇਰਾ ਜੈੱਲ ਲਗਾਓ। ਤੁਸੀਂ ਇਸ ਨੂੰ ਹੱਥਾਂ ਅਤੇ ਪੈਰਾਂ ’ਤੇ ਵੀ ਲਗਾ ਸਕਦੇ ਹੋ। 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਫ਼ਾਇਦਾ
ਇਸ ਨਾਲ ਸਕਿਨ ’ਚ ਜਮ੍ਹਾ ਵਾਧੂ ਆਇਲ ਸਾਫ਼ ਹੋਵੇਗਾ। ਸਨਟੈਨ ਨਾਲ ਖਰਾਬ ਹੋਈ ਸਕਿਨ ਨੂੰ ਪੋਸ਼ਣ ਮਿਲਣ ਨਾਲ ਚਿਹਰੇ ’ਤੇ ਗੋਲਡਨ ਗਲੋਅ ਆਵੇਗਾ। ਸਕਿਨ ਦੀ ਡੂੰਘਾਈ ਨਾਲ ਸਫ਼ਾਈ ਹੋਵੇਗੀ। ਅਜਿਹੇ ’ਚ ਚਿਹਰਾ ਸਾਫ਼, ਨਿਖਰਿਆ ਅਤੇ ਜਵਾਨ ਨਜ਼ਰ ਆਵੇਗਾ। 
ਨੋਟ- ਉਂਝ ਤਾਂ ਇਹ ਦੋਵੇਂ ਬਲੀਚਾਂ ਕੁਦਰਤੀ ਚੀਜ਼ਾਂ ਨਾਲ ਤਿਆਰ ਕੀਤੀਆਂ ਗਈਆਂ ਹਨ। ਅਜਿਹੇ ’ਚ ਇਨ੍ਹਾਂ ਨਾਲ ਕੋਈ ਨੁਕਸਾਨ ਹੋਣ ਦਾ ਖ਼ਤਰਾ ਨਹੀਂ ਹੈ ਪਰ ਫਿਰ ਵੀ ਤੁਹਾਨੂੰ ਬਲੀਚ ਲਗਾਉਣ ’ਤੇ ਸਕਿਨ ’ਤੇ ਜਲਨ ਜਾਂ ਖਾਰਸ਼ ਮਹਿਸੂਸ ਹੋਵੇ ਤਾਂ ਇਸ ਨੂੰ ਤੁਰੰਤ ਉਤਾਰ ਦਿਓ। 


Aarti dhillon

Content Editor

Related News