Beauty Tips: ਦਾਗ, ਧੱਬੇ ਤੇ ਪਿੰਪਲਸ ਨੂੰ ਦੂਰ ਕਰਨ ਲਈ ਸੋਣ ਤੋਂ ਪਹਿਲਾਂ ਚਿਹਰੇ ’ਤੇ ਜ਼ਰੂਰ ਲਗਾਓ ਇਹ ‘ਫੇਸਪੈਕ’
Monday, Jun 14, 2021 - 01:00 PM (IST)
ਜਲੰਧਰ (ਬਿਊਰੋ) - ਸਾਡੇ ਚਿਹਰੇ ਦੀ ਚਮੜੀ ਬਹੁਤ ਜ਼ਿਆਦਾ ਨਾਜ਼ੁਕ ਹੁੰਦੀ ਹੈ, ਜਿਸ ਕਰਕੇ ਉਸ ਦਾ ਖ਼ਿਆਲ ਸਹੀ ਢੰਗ ਨਾਲ ਰੱਖਣਾ ਜ਼ਰੂਰੀ ਹੁੰਦਾ ਹੈ। ਗ਼ਲਤ ਪ੍ਰੋਡਕਟ ਇਸਤੇਮਾਲ ਕਰਨ ਨਾਲ ਚਮੜੀ ਨਾਲ ਜੁੜੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਚਿਹਰੇ ’ਤੇ ਦਾਗ ਧੱਬੇ, ਪਿੰਪਲਸ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਸਾਨੂੰ ਆਪਣੇ ਚਿਹਰੇ ਦੀ ਚਮੜੀ ਦਾ ਧਿਆਨ ਰੱਖਣ ਲਈ ਕੁਝ ਘਰੇਲੂ ਫੇਸਪੈਕ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਅਸੀਂ ਆਪਣੇ ਚਿਹਰੇ ਨੂੰ ਲੰਬੇ ਸਮੇਂ ਤੱਕ ਜਵਾਨ ਬਣਾ ਕੇ ਰੱਖ ਸਕਦੇ ਹਾਂ। ਇਸੇ ਲਈ ਅੱਜ ਅੱਜ ਅਸੀਂ ਤੁਹਾਨੂੰ ਉਨ੍ਹਾਂ ਫੇਸਪੈਕ ਦੇ ਬਾਰੇ ਦੱਸਾਂਗੇ, ਜੋ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਆਪਣੇ ਚਿਹਰੇ ’ਤੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਚਿਹਰਾ ਸੁੰਦਰ ਅਤੇ ਜਵਾਨ ਰਹੇ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ
ਸ਼ਹਿਦ ਅਤੇ ਨਿੰਬੂ
ਇੱਕ ਕਟੋਰੀ ਵਿੱਚ 1 ਚਮਚ ਸ਼ਹਿਦ ਵਿੱਚ ਅੱਧਾ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤੁਸੀਂ ਚਾਹੋ ਤਾਂ ਇਸ ਵਿੱਚ ਜੈਤੂਨ ਦਾ ਤੇਲ ਮਿਲਾ ਸਕਦੇ ਹੋ। ਇਸ ਤਿਆਰ ਕੀਤੇ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਤੇ 15 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ ਵਿੱਚ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ। ਇਸ ਵਿੱਚ ਮੌਜੂਦ ਐਂਟੀ ਏਜਿੰਗ ਅਤੇ ਪੋਸ਼ਕ ਤੱਤ ਡੈੱਡ ਚਮੜੀ ਨੂੰ ਸਾਫ਼ ਕਰਦਾ ਹੈ ਅਤੇ ਢਿੱਲੀ ਪਈ ਚਮੜੀ ਨੂੰ ਟਾਈਟ ਕਰਦਾ ਹੈ, ਜਿਸ ਨਾਲ ਅਸੀਂ ਸਮੇਂ ਤੋਂ ਪਹਿਲਾਂ ਬੁੱਢੇ ਨਹੀਂ ਹੁੰਦੇ ।
ਪੜ੍ਹੋ ਇਹ ਵੀ ਖ਼ਬਰ - Health Tips: ‘ਲੀਵਰ’ ’ਚ ਦਰਦ ਦੇ ਇਨ੍ਹਾਂ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦੂਰ ਕਰਨ ਲਈ ਅਪਣਾਓ ਘਰੇਲੂ ਨੁਸਖ਼ੇ
ਵਿਟਾਮਿਨ-ਈ ਕੈਪਸੂਲ ਅਤੇ ਗੁਲਾਬ ਜਲ
ਇਸ ਦਾ ਫੇਸਪੈਕ ਤਿਆਰ ਕਰਨ ਲਈ ਇੱਕ ਕਟੋਰੀ ਵਿੱਚ 1 ਵਿਟਾਮਿਨ ਈ ਕੈਪਸੂਲ, 1 ਚਮਚ ਗੁਲਾਬਜਲ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਫੇਸਪੈਕ ਨੂੰ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਚਿਹਰੇ ’ਤੇ ਲਗਾ ਕੇ ਰੱਖੋ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਸਾਫ਼ ਕਰ ਲਓ। ਗੁਲਾਬ ਜਲ ਚਮੜੀ ਵਿੱਚ ਮੌਜੂਦ ਗੰਦਗੀ ਨੂੰ ਸਾਫ਼ ਕਰਕੇ ਫਰੈਸ਼ ਅਤੇ ਠੰਡਕ ਪਹੁੰਚਾਉਣ ਦੀ ਮਦਦ ਕਰਦਾ ਹੈ ਅਤੇ ਵਿਟਾਮਿਨ-ਈ ਕੈਪਸੂਲ ਚਿਹਰੇ ਤੇ ਪਏ ਦਾਗ ਧੱਬੇ , ਕਿੱਲ ਮੁਹਾਂਸੇ , ਝੁਰੜੀਆਂ ਨੂੰ ਘੱਟ ਕਰਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ
ਮਲਾਈ ਅਤੇ ਗੁਲਾਬ ਜਲ
ਇੱਕ ਕਟੋਰੀ ਵਿੱਚ 1 ਚਮਚ ਮਲਾਈ ਅੱਧਾ ਚਮਚ ਗੁਲਾਬਜਲ ਚੰਗੀ ਤਰ੍ਹਾਂ ਮਿਲਾਓ। ਇਸ ਫੇਸਪੈਕ ਨੂੰ ਚਿਹਰੇ ਅਤੇ ਗਰਦਨ ਤੇ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨੂੰ 20 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ ਵਿੱਚ ਗੁਣਗੁਣੇ ਪਾਣੀ ਨਾਲ ਸਾਫ਼ ਕਰ ਲਓ। ਮਲਾਈ ਚਮੜੀ ਨੂੰ ਗਹਿਰਾਈ ਤੱਕ ਪੋਸ਼ਣ ਦੇਣ ਦੇ ਨਾਲ ਨਵੀਂ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਗੁਲਾਬ ਜਲ ਡੈੱਡ ਸਕਿਨ ਸੈਲਸ ਨੂੰ ਸਾਫ਼ ਕਰਦਾ ਹੈ ਅਤੇ ਬੇਦਾਗ ਚਮੜੀ ਦਿਲਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਢਿੱਡ ਫੁੱਲਣ, ਗੈਸ ਅਤੇ ਬਦਹਜ਼ਮੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ