Beauty Tips: ਚਿਹਰੇ ਦੇ ਦਾਗ-ਧੱਬਿਆਂ ਤੋਂ ਨਿਜ਼ਾਤ ਪਾਉਣ ਲਈ ਲਗਾਓ ਹੋਮਮੇਡ ਫੇਸਵਾਸ਼, ਜਾਣੋ ਬਣਾਉਣ ਦੀ ਵਿਧੀ

02/24/2021 2:24:51 PM

ਨਵੀਂ ਦਿੱਲੀ: ਫੇਸਵਾਸ਼ ਸਾਡੀ ਸਕਿਨ ਕੇਅਰ ’ਚ ਸਭ ਤੋਂ ਮੁੱਖ ਵਸਤੂ ਹੈ। ਇਸ ਦੀ ਵਰਤੋਂ ਤਾਂ ਵਧੇਰੇ ਕੁੜੀਆਂ ਕਰਦੀਆਂ ਹਨ। ਫੇਸਵਾਸ਼ ਸਾਡੀ ਚਮੜੀ ਲਈ ਵੀ ਜ਼ਰੂਰੀ ਹੈ ਪਰ ਅਜਿਹਾ ਵੀ ਕਈ ਵਾਰ ਦੇਖਿਆ ਜਾਂਦਾ ਹੈ ਕਿ ਕੁੜੀਆਂ ਕਦੇ ਵੀ ਇਕ ਫੇਸਵਾਸ਼ ਦੀ ਵਰਤੋਂ ਨਹੀਂ ਕਰਦੀਆਂ ਹਨ। ਕਦੇ ਉਨ੍ਹਾਂ ਨੂੰ ਫੇਸਵਾਸ਼ ਸੂਟ ਨਹੀਂ ਕਰਦਾ ਅਤੇ ਜੇਕਰ ਕਰਦਾ ਹੈ ਤਾਂ ਉਹ ਮਾਰਕਿਟ ’ਚ ਆਉਣਾ ਬੰਦ ਹੋ ਜਾਂਦਾ ਹੈ। ਖ਼ਾਸ ਕਰਕੇ ਉਹ ਕੁੜੀਆਂ ਜਿਨ੍ਹਾਂ ਨੂੰ ਕਿੱਲ-ਮੁਹਾਸਿਆਂ ਦੀ ਸਮੱਸਿਆ ਰਹਿੰਦੀ ਹੈ ਉਹ ਤਾਂ ਕੋਈ ਇਕ ਫੇਸਵਾਸ਼ ਨਹੀਂ ਰੱਖਦੀਆਂ। ਚੱਲੋ ਅੱਜ ਅਸੀਂ ਤੁਹਾਨੂੰ ਹੋਮਮੇਡ ਫੇਸਵਾਸ਼ ਬਣਾਉਣ ਦੀ ਆਸਾਨ ਵਿਧੀ ਦੱਸਦੇ ਹਾਂ ਜਿਸ ਨਾਲ ਤੁਹਾਡੇ ਚਿਹਰੇ ’ਤੇ ਨਾ ਤਾਂ ਨੁਕਸਾਨ ਹੋਵੇਗਾ ਅਤੇ ਨਾ ਹੀ ਕਿੱਲ-ਮੁਹਾਸਿਆਂ ਦੀ ਸਮੱਸਿਆ ਹੋਵੇਗੀ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ

PunjabKesariਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ

1. ਪਹਿਲਾ ਫੇਸਵਾਸ਼ (ਦੁੱਧ-ਸ਼ਹਿਦ ਨਾਲ ਤਿਆਰ ਫੇਸਵਾਸ਼) 
ਇਸ ਲਈ ਤੁਹਾਨੂੰ ਚਾਹੀਦਾ ਹੈ

ਸਭ ਤੋਂ ਪਹਿਲਾਂ ਦੋ ਟੀ ਸਪੂਨ ਕੱਚਾ ਦੁੱਧ ਲੈ ਕੇ ਇਸ ’ਚ ਸ਼ਹਿਦ ਮਿਕਸ ਕਰੋ। 
ਮਿਕਸ ਕਰਨ ਤੋਂ ਬਾਅਦ 5 ਮਿੰਟ ਤੱਕ ਤੁਸੀਂ ਇਸ ਨੂੰ ਚਿਹਰੇ ਤੇ ਲਗਾ ਲਓ। 
ਹੁਣ ਤੁਸੀਂ ਇਸ ਨਾਲ ਹਲਕੇ ਹੱਥਾਂ ਦੀ ਮਾਲਿਸ਼ ਕਰੋ। 
ਨੋਟ: ਇਹ ਖ਼ਾਸ ਸੈਂਸੀਟਿਵ ਚਮੜੀ ਲਈ ਹੈ। ਇਸ ਨਾਲ ਤੁਹਾਨੂੰ ਖ਼ੁਦ ਹੀ ਨਿਖਾਰ ਅਤੇ ਚਿਹਰੇ ’ਤੇ ਬਦਲਾਅ ਨਜ਼ਰ ਆਵੇਗਾ। ਇਸ ਨੂੰ ਬਣਾ ਕੇ ਰੱਖਣ ਦੀ ਜ਼ਰੂਰਤ ਨਹੀਂ ਸਗੋਂ ਤੁਸੀਂ ਇਸ ਨੂੰ ਤਾਜ਼ਾ ਬਣਾਓ ਅਤੇ ਨਾਲ ਹੀ ਲਗਾ ਲਓ। 

PunjabKesari
2. ਦੂਜਾ ਫੇਸਵਾਸ਼ (ਟਮਾਟਰ ਦਾ ਫੇਸਵਾਸ਼)
ਇਸ ਲਈ ਤੁਹਾਨੂੰ ਚਾਹੀਦਾ ਹੈ 

ਦੋ ਟੇਬਲ ਸਪੂਨ ਟਮਾਟਰ ਦਾ ਪਲਪ
ਹੁਣ ਇਸ ’ਚ ਤੁਸੀਂ ਦੁੱਧ ਅਤੇ ਇਕ ਟੀ ਸਪੂਨ ਨਿੰਬੂ ਦਾ ਰਸ ਮਿਕਸ ਕਰੋ।
ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। 
ਇਸ ਨੂੰ ਜ਼ਿਆਦਾ ਪਤਲਾ ਨਾ ਕਰੋ।
ਹੁਣ ਤੁਸੀਂ ਇਸ ਨੂੰ ਚਿਹਰੇ ’ਤੇ ਲਗਾ ਲਓ।
ਇਹ ਫੇਸਵਾਸ਼ ਬਿਹਤਰ ਹੈ ਕਿਉਂਕਿ ਇਸ ਨਾਲ ਨਾ ਸਿਰਫ ਚਿਹਰਾ ਸਾਫ਼ ਹੁੰਦਾ ਹੈ ਸਗੋਂ ਇਹ ਇਕ ਤਰ੍ਹਾਂ ਨਾਲ ਕਲੀਂਜ਼ਰ ਦਾ ਕੰਮ ਵੀ ਕਰਦਾ ਹੈ।

PunjabKesari
3. ਤੀਜਾ ਫੇਸਵਾਸ਼ (ਦਹੀਂ-ਸ਼ਹਿਦ ਨਾਲ ਤਿਆਰ ਫੇਸਵਾਸ਼)
ਇਸ ਲਈ ਤੁਹਾਨੂੰ ਚਾਹੀਦਾ ਹੈ

ਇਕ ਕੌਲੀ ’ਚ ਦੋ ਚਮਚੇ ਦਹੀਂ ਲਓ।
ਇਸ ’ਚ ਤੁਸੀਂ ਇਕ ਚਮਚਾ ਸ਼ਹਿਦ ਮਿਲਾ ਲਓ।
ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
ਇਸ ਦਾ ਪੇਸਟ ਬਣਾ ਲਓ।
ਫਿਰ ਇਸ ਨੂੰ ਚਿਹਰੇ ’ਤੇ ਲਗਾਓ। 
ਹਲਕੇ ਹੱਥਾਂ ਨਾਲ 5 ਤੋਂ 10 ਮਿੰਟ ਤੱਕ ਮਾਲਿਸ਼ ਕਰੋ।
ਘਰ ’ਚ ਬਣੇ ਫੇਸਵਾਸ਼ ਦੀ ਵਰਤੋਂ ਤੁਸੀਂ ਇਕ ਵਾਰ ਕਰਕੇ ਤਾਂ ਦੇਖੋ ਤੁਹਾਨੂੰ ਆਪਣੇ ਚਿਹਰੇ ’ਤੇ ਬਦਲਾਅ ਨਜ਼ਰ ਆਵੇਗਾ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News