Beauty Tips: ਅੱਖਾਂ ਹੇਠਾਂ ਪਏ ਕਾਲੇ ਘੇਰਿਆਂ ਨੂੰ ਦੂਰ ਕਰਦੀ ਹੈ ਐਲੋਵੇਰਾ, ਇੰਝ ਕਰੋ ਵਰਤੋਂ

Friday, Apr 23, 2021 - 06:11 PM (IST)

Beauty Tips: ਅੱਖਾਂ ਹੇਠਾਂ ਪਏ ਕਾਲੇ ਘੇਰਿਆਂ ਨੂੰ ਦੂਰ ਕਰਦੀ ਹੈ ਐਲੋਵੇਰਾ, ਇੰਝ ਕਰੋ ਵਰਤੋਂ

ਨਵੀਂ ਦਿੱਲੀ - ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਨ ’ਚ ਧੂੜ-ਪਸੀਨੇ ਅਤੇ ਗੰਦਗੀ ਦੇ ਕਾਰਨ ਚਮੜੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਐਲੋਵੇਰਾ ਦੀ ਵਰਤੋਂ ਕਰਨੀ ਚਾਹੀਦੀ ਹੈ। ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਐਲੋਵੇਰਾ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਚਮੜੀ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਇਸ ਨੂੰ ਪਹਿਲਾਂ ਤੋਂ ਵਧੇਰੇ ਜਵਾਨ ਵੀ ਬਣਾਉਂਦਾ ਹੈ। ਐਲੋਵੇਰਾ ਦੀ ਸੁਹੱਪਣ ਦੇ ਨਿਖਾਰ ਲਈ ਹਰਬਲ ਕਾਸਮੈਟਿਕਸ ਜਿਵੇਂ ਐਲੋਵੇਰਾ ਜੈੱਲ, ਸੋਪ, ਸ਼ੈਂਪੂ ਆਦਿ ‘ਚ ਵੀ ਵਰਤੋਂ ਕੀਤੀ ਜਾਂਦੀ ਹੈ। 

PunjabKesari

1. ਚਮੜੀ ‘ਚ ਨਮੀ
ਐਲੋਵੇਰਾ ਦੇ ਗੁੱਦੇ ਨੂੰ ਚਮੜੀ ‘ਤੇ ਲਗਾਉਣ ਨਾਲ ਚਮੜੀ ‘ਚ ਨਮੀ ਵਧਦੀ ਹੈ। ਇਸ ਤਰ੍ਹਾਂ ਚਮੜੀ ਦਾ ਲਚਕੀਲਾਪਨ ਵਧਣ ਨਾਲ ਉਹ ਹੋਰ ਵੀ ਖੂਬਸੂਰਤ ਲੱਗਦੀ ਹੈ।

2. ਚਿਹਰੇ ਦੀ ਰੰਗਤ ਨਿਖਾਰੇ
ਐਲੋਵੇਰਾ ਦਾ ਰਸ ਚਮੜੀ ਦੇ ਅੰਦਰ ਤੱਕ ਸਮਾ ਕੇ ਇਸ ਦੀ ਰੰਗਤ ਨੂੰ ਨਿਖਾਰਦਾ ਹੈ। 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼

3. ਝੁਲਸੀ ਚਮੜੀ ਨੂੰ ਠੰਡਕ ਪ੍ਰਦਾਨ ਕਰੇ
ਐਲੋਵੇਰਾ ਇਕ ਕੁਦਰਤੀ ਸਨਸਕ੍ਰੀਨ ਹੈ, ਜੋ ਗਰਮੀਆਂ ‘ਚ ਝੁਲਸੀ ਚਮੜੀ ਨੂੰ ਠੰਡਕ ਪ੍ਰਦਾਨ ਕਰਦਾ ਹੈ । 

4. ਅੱਖਾਂ ਦਾ ਕਾਲਾਪਨ
ਹਰ ਰੋਜ਼ ਐਲੋਵੇਰਾ ਜੈੱਲ ਨੂੰ ਅੱਖਾਂ ਦੇ ਹੇਠਾਂ ਲਗਾਇਆ ਜਾਵੇ ਤਾਂ ਅੱਖਾਂ ਦਾ ਕਾਲਾਪਨ ਦੂਰ ਹੁੰਦਾ ਹੈ । 

PunjabKesari

5. ਚਮੜੀ ਨੂੰ ਮੁਲਾਇਮ ਬਣਾਵੇ
ਚਮੜੀ ਨੂੰ ਕਸਾਅਦਾਰ ਅਤੇ ਤੰਦਰੁਸਤ ਬਣਾਉਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰਨੀ ਚਾਹੀਦੀ ਹੈ। ਐਲੋਵੇਰਾ ਜੈੱਲ ‘ਚ ਵਿਟਾਮਿਨ-ਈ ਦਾ ਕੈਪਸੂਲ ਤੋੜ ਕੇ ਮਿਲਾ ਕੇ ਲਗਾਉਣ ਨਾਲ ਮਨਚਾਹੇ ਨਤੀਜੇ ਮਿਲਦੇ ਹਨ। ਇਸ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ 

6. ਚਮਕਦਾਰ ਚਮੜੀ
ਐਲੋਵੇਰਾ ਜੂਸ ਪੀਣ ਨਾਲ ਚਮੜੀ ਅੰਦਰੋਂ ਚਮਕਦਾਰ ਅਤੇ ਗੋਰੀ ਬਣਦੀ ਹੈ ਅਤੇ ਵਧਦੀ ਉਮਰ ਦੇ ਅਸਰ ਤੋਂ ਵੀ ਬਚੀ ਰਹਿੰਦੀ ਹੈ। ਸਾਧਾਰਨ ਚਮੜੀ ‘ਚ ਨਿਖਾਰ ਲਿਆਉਣ ਲਈ 1 ਚੱਮਚ ਐਲੋਵੇਰਾ ਦੇ ਗੁੱਦੇ ‘ਚ ਵੇਸਣ, ਦਹੀਂ ਅਤੇ ਸੰਤਰੇ ਦੇ ਛਿਲਕੇ ਦਾ ਪਾਊਡਰ ਮਿਲਾ ਸੰਘਣਾ ਲੇਪ ਬਣਾਓ। ਅੱਧੇ ਘੰਟੇ ਲਈ ਚਿਹਰੇ ‘ਤੇ ਲਗਾਉਣ ਮਗਰੋਂ ਠੰਡੇ ਪਾਣੀ ਨਾਲ ਧੋਵੋ। ਹਫਤੇ ‘ਚ 2 ਵਾਰ ਇਹ ਪੈਕ ਲਗਾਓ। 

PunjabKesari

7. ਚਿਕਨਾਹਟ ਵਾਲੀ ਚਮੜੀ
ਚਿਕਨਾਹਟ ਵਾਲੀ ਚਮੜੀ ਹੋਣ ਦੀ ਸਥਿਤੀ ‘ਚ ਐਲੋਵੇਰਾ ਦੀਆਂ ਪੱਤੀਆਂ ਨੂੰ ਥੋੜ੍ਹੀ ਦੇਰ ਉਬਾਲ ਲਵੋ ਅਤੇ ਪਾਣੀ ‘ਚੋਂ ਕੱਢ ਕੇ ਠੰਡਾ ਹੋਣ ਦਿਓ । ਇਨ੍ਹਾਂ ਨੂੰ ਮਿਕਸਰ ‘ਚ ਪਾ ਕੇ ਇਨ੍ਹਾਂ ‘ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਪੇਸਟ ਬਣਾ ਲਵੋ । ਇਸ ਪੈਕ ਨੂੰ 15 ਮਿੰਟ ਤੱਕ ਚਿਹਰੇ ‘ਤੇ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਦਿਓ । ਇਸ ਪੈਕ ਨੂੰ ਹਫਤੇ ‘ਚ ਦੋ ਵਾਰ ਲਗਾਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News