Beauty Tips: ਨਿੰਬੂ ਸਣੇ ਇਨ੍ਹਾਂ ਘਰੇਲੂ ਵਸਤੂਆਂ ਨਾਲ ਪਾਓ ਆਇਲੀ ਸਕਿਨ ਤੋਂ ਨਿਜ਼ਾਤ

06/18/2021 3:01:01 PM

ਨਵੀਂ ਦਿੱਲੀ- ਹਰ ਕਿਸੇ ਸ਼ਖਸ ਦੀ ਚਮੜੀ ਵੱਖੋ-ਵੱਖਰੇ ਤਰੀਕੇ ਦੀ ਹੁੰਦੀ ਹੈ। ਇਸ ਲਈ ਇਨ੍ਹਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਵੀ ਵੱਖਰੀਆਂ ਹੁੰਦੀਆਂ ਹਨ। ਕਿਸੇ ਵੀ ਬਿਊਟੀ ਪ੍ਰੋਡਕਟ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਚਮੜੀ ਕਿਸ ਤਰ੍ਹਾਂ ਦੀ ਹੈ। ਚਮੜੀ ਤਿੰਨ ਤਰ੍ਹਾਂ ਦੀ ਹੁੰਦੀ ਹੈ- ਤੇਲ ਵਾਲੀ, ਖੁਸ਼ਕ ਅਤੇ ਸਾਧਾਰਨ। ਤੇਲ ਵਾਲੀ ਚਮੜੀ 'ਤੇ ਜ਼ਿਆਦਾ ਦੇਰ ਤੱਕ ਮੇਅਕੱਪ ਨਹੀਂ ਟਿੱਕਦਾ, ਜਿਸ ਕਰਕੇ ਕੁੜੀਆਂ ਬਹੁਤ ਪਰੇਸ਼ਾਨ ਹੁੰਦੀਆਂ ਹਨ। ਇਸ ਤਰ੍ਹਾਂ ਦੀ ਚਮੜੀ 'ਤੇ ਮੁਹਾਸੇ ਜ਼ਿਆਦਾ ਹੁੰਦੇ ਹਨ। ਅਜਿਹੀ ਹਾਲਤ 'ਚ ਤੁਸੀਂ ਘਰੇਲੂ ਤਰੀਕੇ ਆਪਣਾ ਕੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 

PunjabKesari

ਗਲਿਸਰੀਨ ਅਤੇ ਗੁਲਾਬਜਲ
ਗਲਿਸਰੀਨ ਅਤੇ ਗੁਲਾਬ ਜਲ ਦੇ ਇਸਤੇਮਾਲ ਨਾਲ ਤੇਲ ਵਾਲੀ ਚਮੜੀ ਤੋਂ ਹਮੇਸ਼ਾ ਲਈ ਛੁਟਕਾਰਾ ਮਿਲਦਾ ਹੈ। ਗਲਿਸਰੀਨ ਅਤੇ ਗੁਲਾਬ ਜਲ ਨੂੰ ਮਿਲਾ ਕੇ ਚਿਹਰੇ 'ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਚਿਹਰੇ ਦਾ ਤੇਲ ਨਿਕਲ ਜਾਵੇਗਾ ਅਤੇ ਚਿਹਰੇ ਦੀ ਚਮਕ ਬਰਕਰਾਕ ਰਹੇਗੀ। 

PunjabKesari

ਨਿੰਬੂ
ਨਿੰਬੂ ਆਇਲੀ ਚਮੜੀ ਲਈ ਸਭ ਤੋਂ ਵਧੀਆ ਹੈ। ਨਿੰਬੂ ਦਾ ਰਸ ਨਿਕਾਲ ਕੇ ਚਿਹਰੇ 'ਤੇ ਲਗਾਓ। ਇਸ ਨੂੰ ਅੱਧਾ ਘੰਟਾ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ। ਫਿਰ ਚਿਹਰਾ ਸਾਫ ਕਰ ਲਓ। ਇਸ ਨਾਲ ਤੁਹਾਡੀ ਚਮੜੀ ਤੇਲ ਤੋਂ ਮੁਕਤ ਹੋ ਜਾਵੇਗੀ।

ਆਟੇ ਦਾ ਚੌਕਰ, ਵੇਸਣ ਅਤੇ ਹਲਦੀ
ਦਹੀਂ, ਆਟੇ ਦਾ ਚੌਕਰ, ਵੇਸਣ ਅਤੇ ਹਲਦੀ ਸਾਡੀ ਚਮੜੀ ਲਈ ਬਹੁਤ ਵਧੀਆ ਹੈ। ਦਹੀਂ 'ਚ ਆਟੇ ਦਾ ਚੌਕਰ, ਵੇਸਣ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਹਲਕੇ-ਹਲਕੇ ਹੱਥਾਂ ਨਾਲ ਲਗਾ ਕੇ 3-4 ਮਿੰਟਾਂ ਤੱਕ ਮਸਾਜ ਕਰੋ। ਫਿਰ ਬਾਅਦ 'ਚ ਪਾਣੀ ਨਾਲ ਚਿਹਰਾ ਧੋ ਲਓ।

PunjabKesari

ਸੂਜੀ ਅਤੇ ਦੁੱਧ
ਤੇਲ ਵਾਲੀ ਚਮੜੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇਲ ਵਾਲੀ ਚਮੜੀ ਦੀ ਦੇਖਭਾਲ ਲਈ ਗਰਮ ਦੁੱਧ 'ਚ ਸੂਜੀ ਮਿਲਾਕੇ ਇਸ ਦਾ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਫਿਰ ਚਿਹਰੇ ਨੂੰ ਧੋ ਲਓ। ਇਹ ਪੇਸਟ ਸਕਰਬ ਦਾ ਕੰਮ ਕਰਦਾ ਹੈ।


Aarti dhillon

Content Editor

Related News