Beauty Tips: ਚਿਹਰੇ ਨੂੰ ਕੁਦਰਤੀ ਤੌਰ ''ਤੇ ਖੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਇੰਝ ਕਰੋ ਆਲੂ ਨਾਲ ਬਲੀਚ

Thursday, Sep 09, 2021 - 03:53 PM (IST)

Beauty Tips: ਚਿਹਰੇ ਨੂੰ ਕੁਦਰਤੀ ਤੌਰ ''ਤੇ ਖੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਇੰਝ ਕਰੋ ਆਲੂ ਨਾਲ ਬਲੀਚ

ਨਵੀਂ ਦਿੱਲੀ- ਚਿਹਰੇ ਦੇ ਅਣਚਾਹੇ ਵਾਲ ਲੁਕਾਉਣੇ ਹੋਣ ਜਾਂ ਫਿਰ ਕਿਸੇ ਪਾਰਟੀ, ਫੰਕਸ਼ਨ 'ਚ ਖਾਸ ਦਿੱਸਣਾ ਹੋਵੇ ਤਾਂ ਸਾਰੀਆਂ ਔਰਤਾਂ ਹਮੇਸ਼ਾ ਬਲੀਚ ਕਰਨੀ ਪਸੰਦ ਕਰਦੀਆਂ ਹਨ। ਬਾਜ਼ਾਰ 'ਚ ਮਿਲਣ ਵਾਲੀ ਬਲੀਚ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਿਹਰੇ 'ਤੇ ਦਾਗ-ਧੱਬੇ ਪੈਣ ਦਾ ਡਰ ਬਣਿਆ ਰਹਿੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਆਲੂ ਦੀ ਮਦਦ ਨਾਲ ਚਿਹਰਾ ਬਲੀਚ ਕਰਨ ਦੇ ਸਭ ਤੋਂ ਸੌਖੇ ਢੱਗ ਬਾਰੇ ਦੱਸਣ ਜਾ ਰਹੇ ਹਾਂ। ਇਸ ਦੇ ਇਸਤੇਮਾਲ ਨਾਲ ਤੁਹਾਨੂੰ ਬਾਜ਼ਾਰੀ ਬਲੀਚ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਤੁਹਾਡਾ ਚਿਹਰਾ ਕੁਦਰਤੀ ਤੌਰ ’ਤੇ ਚਮਕਦਾਰ ਹੋ ਜਾਵੇਗਾ। ਆਓ ਹੁਣ ਜਾਣਦੇ ਹਾਂ ਆਲੂ ਨਾਲ ਬਲੀਚ ਕਰਨ ਦਾ ਤਰੀਕਾ...
ਬਲੀਚ ਬਣਾਉਣ ਦੀ ਸਮੱਗਰੀ
ਆਲੂ-1 (ਵੱਡੇ ਸਾਈਜ਼ ਦਾ) 
ਸ਼ਹਿਦ-1 ਟੀ ਸਪੂਨ
ਕੱਚਾ ਦੁੱਧ- 1 ਟੇਬਲ ਸਪੂਨ
ਹਲਦੀ-ਚੁਟਕੀ ਭਰ

Beauty Tips: ਰੰਗ ਗੋਰਾ ਕਰਨ ਲਈ ਪਪੀਤੇ ਅਤੇ ਨਿੰਬੂ ਸਣੇ ਇਹ ਟਿਪਸ ਆਉਣਗੇ ਤੁਹਾਡੇ ਕੰਮ
ਬਲੀਚ ਬਣਾਉਣ ਦਾ ਤਰੀਕਾ
. ਸਭ ਤੋਂ ਪਹਿਲਾਂ ਆਲੂ ਨੂੰ ਕੱਦੂਕਸ ਕਰੋ।
. ਹੁਣ ਉਸ ਨੂੰ ਇਕ ਕੌਲੀ 'ਚ ਪਾਓ।
. ਉਸ 'ਚ ਬਾਕੀ ਦੀਆਂ ਸਭ ਚੀਜ਼ਾਂ ਪਾ ਕੇ ਮਿਕਸ ਬਲੀਚ ਤਿਆਰ ਕਰੋ।

Beauty Tips : ਚਿਹਰੇ ਦੀਆਂ ਝੁਰੜੀਆਂ ਨੂੰ ਖ਼ਤਮ ਅਤੇ ਕਿੱਲ ਮੁਹਾਸੇ ਦੂਰ ਕਰਨ ਦੇ ਜਾਣੋ  ਤਰੀਕੇ
ਕਿੰਝ ਕਰੋ ਵਰਤੋਂ?
ਤਿਆਰ ਬਲੀਚ ਨੂੰ ਚਿਹਰੇ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ।
. ਉਸ ਦੇ ਬਾਅਦ ਚਿਹਰੇ ਨੂੰ ਕੋਸੇ ਜਾਂ ਤਾਜ਼ੇ ਪਾਣੀ ਨਾਲ ਧੋ ਲਓ। 
. ਤੁਸੀਂ ਇਸ ਨੂੰ 1 ਤੋਂ 2 ਦਿਨ ਦੇ ਬਾਅਦ ਲਗਾ ਸਕਦੀ ਹੋ। 
ਬਲੀਚ ਲਗਾਉਣ ਦੇ ਫਾਇਦੇ
ਆਲੂ 'ਚ ਮੌਜੂਦ ਐਂਟੀ-ਆਕਸੀਡੈਂਟ ਤੱਤ ਚਿਹਰੇ ਦੀ ਰੰਗਤ ਨਿਖਾਰਨ ਦੇ ਨਾਲ-ਨਾਲ ਡਾਰਕ ਸਰਕਲ ਅਤੇ ਪਿਗਮੇਂਟੇਸ਼ਨ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਇਸ ਦੇ ਨਾਲ ਹੀ ਚਿਹਰੇ ਦੇ ਸਾਰੇ ਦਾਗ-ਧੱਬੇ, ਛਾਈਆਂ ਦੂਰ ਹੋਣ ਨਾਲ ਤੁਹਾਡਾ ਚਿਹਰਾ ਕੁਦਰਤੀ ਗਲੋਅ ਕਰੇਗਾ।


author

Aarti dhillon

Content Editor

Related News