Beauty Tips : ਖ਼ੂਬਸੂਰਤ ਅਤੇ ਜਵਾਨ ਦਿਸਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅਪਣਾਓ ਇਹ ਨੁਸਖ਼ੇ

09/25/2020 4:53:08 PM

ਜਲੰਧਰ (ਬਿਊਰੋ) - ਕੁੜੀਆਂ ਦਿਨ-ਭਰ ਖੂਬਸੂਰਤ ਦਿਖਾਈ ਦੇਣ ਲਈ ਕੁਝ ਨਾ ਕੁਝ ਕਰਦੀਆਂ ਹੀ ਰਹਿੰਦੀਆਂ ਹਨ। ਸਿਰ ਤੋਂ ਲੈ ਕੇ ਹੱਥਾਂ-ਪੈਰਾਂ ਤੱਕ ਦੀ ਖੂਬਸੂਰਤੀ ਨੂੰ ਦਿਖਾਉਣ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ। ਦਿਨ ਦੇ ਸਮੇਂ ਕੀਤਾ ਮੇਕਅੱਪ ਰਾਤ ਦੇ ਸਮੇਂ ਸਾਫ ਨਾ ਕਰਨ ’ਤੇ ਇਹ ਚਮੜੀ ਨੂੰ ਨੁਕਸਾਨ ਪਹੁੰਚਾਉਣ ਲੱਗਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਚਮੜੀ ਲੰਬੇ ਸਮੇਂ ਤੱਕ ਜਵਾਨ ਦਿਖਾਈ ਦੇਵੇ ਤਾਂ ਰਾਤ ਨੂੰ ਕੁਦਰਤੀ ਤਰੀਕੇ ਨਾਲ ਚਮੜੀ, ਹੱਥਾਂ-ਪੈਰਾਂ ਦੀ ਸਾਫ-ਸਫਾਈ ਕਰੋ। ਇਸੇ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਬਿਊਟੀ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨੂੰ ਇਸਤੇਮਾਲ ਕਰਕੇ ਤੁਸੀਂ ਜਵਾਨ ਅਤੇ ਖੂਬਸੂਰਤ ਦਿਖਾਈ ਦੇ ਸਕਦੇ ਹੋ।

1. ਚਮੜੀ ਨੂੰ ਕਰੋ ਸਾਫ
ਮੇਕਅੱਪ ਸਾਫ ਨਾ ਕਰਨ ਦੇ ਕਾਰਨ ਬਹੁਤ ਸਾਰੀਆਂ ਕੁੜੀਆਂ ਦੀ ਚਮੜੀ ਖਰਾਬ ਹੋ ਜਾਂਦੀ ਹੈ। ਜੇਕਰ ਤੁਸੀਂ ਸਵੇਰੇ ਮੇਕਅੱਪ ਕਰਦੇ ਹੋ ਤਾਂ ਸ਼ਾਮ ਨੂੰ ਇਸ ਨੂੰ ਸਾਫ ਜ਼ਰੂਰ ਕਰੋ। ਨਾਈਟ ਕਰੀਮ ਵਿਚ ਕੁਝ ਬੂੰਦੇ ਫੇਸ਼ੀਅਲ ਤੇਲ ਦੀਆਂ ਜਾਂ ਫਿਰ ਕੁਝ ਬੂੰਦਾਂ ਐਵੋਕਾਡੋ ਤੇਲ, ਆਰਗੇਨ ਤੇਲ ਜਾਂ ਵਿਟਾਮਿਨ-ਈ ਤੇਲ ਦੀਆਂ ਲੈ ਕੇ ਚਿਹਰੇ ਦੀ ਮਸਾਜ ਕਰੋ। ਅਜਿਹਾ ਕਰਨ ਨਾਲ ਚਿਹਰਾ ਚਮਕਣ ਲੱਗ ਜਾਵੇਗਾ। 

2. ਝੁਰੜੀਆਂ ਦੀ ਸਮੱਸਿਆ 
ਚਿਹਰੇ ਦੀਆਂ ਝੁਰੜੀਆਂ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸੌਂਣ ਲੱਗੇ ਨਰਮ ਸਰਾਣੇ ਦੀ ਵਰਤੋਂ ਕਰੋ। ਇਸ ਨਾਲ ਨਾ ਸਿਰਫ ਝੁਰੜੀਆਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਸਗੋਂ ਤਣਾਅ ਤੋਂ ਮੁਕਤੀ ਮਿਲਣ ਦੇ ਨਾਲ-ਨਾਲ ਚੰਗੀ ਨੀਂਦ ਆਵੇਗੀ।

3. ਕਾਲੇ ਧੱਬੇ ਹੋਣ ’ਤੇ
ਕਾਲੇ ਧੱਬੇ ਹੋਣ ’ਤੇ ਚਿਹਰੇ ਦੀ ਖੂਬਸੂਰਤੀ ਫਿੱਕੀ ਪੈਣ ਲੱਗਦੀ ਹੈ। ਇਸ ਨੂੰ ਹਟਾਉਣ ਲਈ ਬਦਾਮ ਜਾਂ ਕਾਫ਼ੀ ਦੇ ਤੇਲ ਦੀਆਂ ਕੁਝ ਬੂੰਦਾਂ ਲੈ ਕੇ ਰਿੰਗ ਫਿੰਗਰ ਦੇ ਨਾਲ ਅੱਖਾਂ ਦੀ ਮਸਾਜ ਕਰੋ। 

4. ਮੁਹਾਸਿਆਂ ਤੋਂ ਰਾਹਤ ਪਾਉਣ ਲਈ
ਰਾਤ-ਭਰ ਵਿਚ ਮੁਹਾਸਿਆਂ ਦੇ ਧੱਬੇ ਹਟਾਉਣ ਲਈ ਟੀ-ਟਰੀ ਆਇਲ ਸਭ ਤੋਂ ਵਧੀਆ ਉਪਾਅ ਹੈ। ਇਸ ਲਈ ਕਾਟਨ ਸਵੈਪ 'ਤੇ ਆਇਲ ਲਗਾ ਕੇ ਮੁਹਾਸਿਆਂ ’ਤੇ ਲਗਾਓ। ਇਹ ਬਿਨਾਂ ਕਿਸੇ ਸਾਈਡ ਇਫੈਕਟ ਦੇ ਮੁਹਾਸਿਆਂ ਦੀ ਲਾਲਗੀ ਨੂੰ ਗਾਇਬ ਕਰ ਦੇਵੇਗੀ।

5. ਆਈਬ੍ਰੋ ਅਤੇ ਆਈਲੈਸ਼ ਗਰੋਥ
ਚਿਹਰੇ ਨੂੰ ਖੂਬਸੂਰਤ ਦਿਖਾਉਣ ਲਈ ਆਈਬ੍ਰੋ ਅਤੇ ਆਈਲੈਸ਼ ਦਾ ਸੰਘਣਾ-ਲੰਬਾ ਹੋਣਾ ਬਹੁਤ ਜਰੂਰੀ ਹੈ। ਜੇਕਰ ਤੁਹਾਡੀ ਪਤਲੀ ਆਈਬਰੋ ਚਿਹਰੇ ਦੀ ਖੂਬਸੂਰਤੀ ਨੂੰ ਫਿੱਕਾ ਕਰ ਰਹੀ ਹੈ ਤਾਂ ਇਸ 'ਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਕੈਸਟਰ ਆਇਲ ਨਾਲ ਮਸਾਜ ਕਰੋ। ਆਈਲੈਸ਼ ਤੇ ਤੇਲ ਲਗਾਉਣ ਲਈ Q - tip  ਦੇ ਨਾਲ ਲੈਸ਼ ਲਕੀਰ ਉੱਤੇ ਕੈਸਟਰ ਤੇਲ ਲਗਾਓ


Lalita Mam

Content Editor

Related News