Beauty Tips:ਚਿਹਰੇ ਨੂੰ ਚਮਕਦਾਰ ਬਣਾਉਣ ਲਈ ਲਗਾਓ ਇਮਲੀ ਨਾਲ ਬਣਿਆ ਫੇਸਪੈਕ

Wednesday, Dec 23, 2020 - 03:13 PM (IST)

Beauty Tips:ਚਿਹਰੇ ਨੂੰ ਚਮਕਦਾਰ ਬਣਾਉਣ ਲਈ ਲਗਾਓ ਇਮਲੀ ਨਾਲ ਬਣਿਆ ਫੇਸਪੈਕ

ਨਵੀਂ ਦਿੱਲੀ: ਕੁਦਰਤੀ ਨਿਖਾਰ ਨੂੰ ਵਾਪਸ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਟਿਪਸ ਅਪਣਾਉਂਦੇ ਹਨ ਪਰ ਕੈਮੀਕਲ ਯੁਕਤ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੇ ’ਚ ਤੁਸੀਂ ਇਸ ਲਈ ਘਰੇਲੂ ਤਰੀਕੇ ਅਪਣਾ ਸਕਦੇ ਹੋ। ਖੱਟੇ ਮਿੱਠੇ ਸੁਆਦ ਦੇ ਨਾਲ ਖਾਣੇ ਦਾ ਸੁਆਦ ਵਧਾਉਣ ਵਾਲੀ ਇਮਲੀ ਖਾਣ ’ਚ ਬਹੁਤ ਸੁਆਦ ਹੁੰਦੀ ਹੈ। ਉੱਧਰ ਇਸ ’ਚ ਮੌਜੂਦ ਹਾਈਡ੍ਰੋਕਸੀ ਐਸਿਡ ਸਕਿਨ ਦੇ ਡੈੱਡ ਸੈਲਸ ਹਟਾ ਕੇ ਵਾਧੂ ਨਿਖਾਰ ਲਿਆਉਣ ਦਾ ਵੀ ਕੰਮ ਕਰਦੀ ਹੈ। ਇਸ ਨਾਲ ਬਣੇ ਫੇਸਪੈਕ ਦੀ ਵਰਤੋਂ ਕਰਨ ਨਾਲ ਫਾਈਨ ਲਾਇੰਸ ਵੀ ਗਾਇਬ ਹੋ ਜਾਂਦੀ ਹੈ। ਚੱਲੋ ਅੱਜ  ਅਸੀਂ ਤੁਹਾਨੂੰ ਦੱਸਦੇ ਹਾਂ ਇਮਲੀ ਨਾਲ ਬਣੇ ਫੇਸਪੈਕ ਦੇ ਬਾਰੇ ’ਚ...
ਗਲੋਇੰਗ ਸਕਿਨ ਲਈ ਪੈਕ ਬਣਾਉਣ ਲਈ ਸਮੱਗਰੀ
-ਇਮਲੀ ਦਾ ਪਲਪ
-ਚੰਦਨ ਪਾਊਡਰ
-ਗੁਲਾਬ ਜਲ
-ਦਹੀਂ
-ਮੁਲਤਾਨੀ ਮਿੱਟੀ
ਅਪਲਾਈ ਕਰਨ ਦਾ ਤਰੀਕਾ 
ਇਸ ਫੇਸਪੈਕ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਮਲੀ ਦੇ ਪਲਪ ਲੈ ਕੇ ਉਸ ’ਚ ਬਾਕੀ ਸਾਰੀਆਂ ਸਮੱਗਰੀਆਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਤਿਆਰ ਕੀਤੇ ਇਸ ਪੇਸਟ ਨੂੰ ਆਪਣੇ ਚਿਹਰੇ ’ਤੇ 20 ਮਿੰਟ ਤੱਕ ਲਗਾ ਕੇ ਰੱਖੋ। ਫੇਸਪੈਕ ਸੁੱਕਣ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਨਿਯਮਿਤ ਵਰਤੋਂ ਕਰਨ ਨਾਲ ਚਿਹਰੇ ’ਤੇ ਫਰਕ ਦਿੱਸਣ ਲੱਗੇਗਾ।

ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ

PunjabKesari
ਡੈੱਡ ਸਕਿਨ ਲਈ ਪੈਕ ਬਣਾਉਣ ਦੀ ਸਮੱਗਰੀ
-ਇਮਲੀ ਦਾ ਜੂਸ
-ਬੇਕਿੰਗ ਸੋਡਾ
-ਨਿੰਬੂ ਦਾ ਰਸ
-ਬਰਾਊਨ ਸ਼ੂਗਰ
ਅਪਲਾਈ ਕਰਨ ਦਾ ਤਰੀਕਾ
ਇਸ ਪੈਕ ਨੂੰ ਬਣਾਉਣ ਲਈ ਇਮਲੀ ਦੇ ਜੂਸ ’ਚ ਬਰਾਊਨ ਸ਼ੂਗਰ, ਬੇਕਿੰਗ ਸੋਡਾ ਅਤੇ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੇਸਟ ਤਿਆਰ ਕਰੋ। ਹੁਣ ਡੈੱਡ ਸਕਿਨ ਹਟਾਉਣ ਲਈ ਇਸ ਨੂੰ ਆਪਣੀ ਸਕਿਨ ’ਤੇ ਲਗਾਓ ਅਤੇ ਸੁੱਕਣ ’ਤੇ ਪਾਣੀ ਨਾਲ ਧੋ ਲਓ। ਚੰਗਾ ਨਤੀਜਾ ਚਾਹੀਦਾ ਹੈ ਤਾਂ ਹਫਤੇ ’ਚ ਇਕ ਵਾਰ ਇਸ ਪੇਸਟ ਨੂੰ ਜ਼ਰੂਰ ਲਗਾਓ। 

PunjabKesari

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਨੈਚੁਰਲ ਬਲੀਚ ਹੈ ਇਮਲੀ 
ਸਮੱਗਰੀ
-ਇਮਲੀ ਦਾ ਰਸ
-ਨਿੰਬੂ ਦਾ ਰਸ
-ਸ਼ਹਿਦ
ਅਪਲਾਈ ਕਰਨ ਦਾ ਤਰੀਕਾ
ਇਮਲੀ ਨੈਚੁਰਲ ਬਲੀਚ ਦਾ ਵੀ ਕੰਮ ਕਰਦੀ ਹੈ। ਇਸ ਲਈ ਇਮਲੀ ਦੇ ਪਲਪ ’ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਸ਼ਹਿਦ ਪਾ ਕੇ ਮਿਲਾਓ। ਹੁਣ ਇਸ ਨੂੰ ਆਪਣੇ ਚਿਹਰੇ ’ਤੇ 15 ਮਿੰਟ ਲਈ ਲਗਾ ਕੇ ਰੱਖੋ ਅਤੇ ਫਿਰ ਪਾਣੀ ਨਾਲ ਸਾਫ ਕਰ ਲਓ।


author

Aarti dhillon

Content Editor

Related News