Beauty Tips : ਚਿਹਰੇ ਦੀਆਂ ਛਾਈਆਂ ਨੂੰ ਦੂਰ ਕਰਨ ਲਈ ਇੰਝ ਲਗਾਓ ''ਮੁਲਤਾਨੀ ਮਿੱਟੀ''
Saturday, Apr 02, 2022 - 03:29 PM (IST)

ਨਵੀਂ ਦਿੱਲੀ- ਪਹਿਲੇ ਸਮੇਂ 'ਚ ਔਰਤਾਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਰਸੋਈ 'ਚ ਮੋਜੂਦ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਸਨ ਇਨ੍ਹਾਂ 'ਚੋਂ ਹੀ ਇਕ ਹੈ ਮੁਲਤਾਨੀ ਮਿੱਟੀ। ਇਸ 'ਚ ਐਲੂਮੀਨੀਅਮ ਸਿਲਿਕੇਟ ਹੁੰਦਾ ਹੈ ਜੋ ਚਮੜੀ ਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਮੁਲਤਾਨੀ ਮਿੱਟੀ ਨਾਲ ਚਮੜੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਹ ਹਰ ਤਰ੍ਹਾਂ ਦੀ ਚਮੜੀ 'ਤੇ ਸੂਟ ਕਰਦੀ ਹੈ।
1. ਤੇਲ ਵਾਲੀ ਚਮੜੀ
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਚਿਹਰੇ 'ਤੇ ਲਗਾਉਣ ਨਾਲ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਮੁਲਾਇਮ ਚਮੜੀ
ਬਾਦਾਮ ਦਾ ਪੇਸਟ, ਮੁਲਤਾਨੀ ਮਿੱਟੀ ਅਤੇ ਦੁੱਧ ਨੂੰ ਮਿਲਾ ਕੇ ਪੈਕ ਤਿਆਰ ਕਰ ਲਓ ਇਸ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ।
3. ਚਮਕਦਾਰ ਚਮੜੀ
2 ਚਮਚੇ ਮੁਲਤਾਨੀ ਮਿੱਟੀ 'ਚ ਟਮਾਟਰ ਦਾ ਰਸ ਅਤੇ ਚੰਦਨ ਦਾ ਪਾਊਡਰ ਮਿਲਾ ਕੇ ਮਿਕਸ ਕਰੋ। ਇਸ ਪੈਕ ਨੂੰ ਚਿਹਰੇ 'ਤੇ ਲਗਾਓ। 10 ਮਿੰਟ ਲਗਾ ਕੇ ਰੱਖਣ ਨਾਲ ਬਾਅਦ 'ਚ ਪਾਣੀ ਨਾਲ ਚਿਹਰਾ ਧੋ ਲਓ।
4. ਦਾਗ ਧੱਬੇ
1 ਚਮਚਾ ਮੁਲਤਾਨੀ ਮਿੱਟੀ, ਪੁਦੀਨੇ ਦਾ ਪਾਊਡਰ ਅਤੇ ਦਹੀਂ ਮਿਕਸ ਕਰਕੇ ਦਾਗ ਧੱਬਿਆਂ 'ਤੇ ਲਗਾਓ।
5. ਡਰਾਈ ਚਮੜੀ
ਅੱਧਾ ਚਮਚਾ ਮੁਲਤਾਨੀ ਮਿੱਟੀ, 1 ਚਮਚਾ ਦਹੀਂ ਅਤੇ 1 ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਧੋ ਲਓ।
6. ਛਾਈਆਂ
ਮੁਲਤਾਨੀ ਮਿੱਟੀ, ਘਿਸੀ ਹੋਈ ਗਾਜਰ ਅਤੇ 1 ਚਮਚਾ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਓ।