Beauty Tips: ਝੁਰੜੀਆਂ ਤੋਂ ਨਿਜ਼ਾਤ ਦਿਵਾਏਗਾ ਅੰਬ ਨਾਲ ਬਣਿਆ ਫੇਸਪੈਕ

07/16/2022 4:11:20 PM

ਨਵੀਂ ਦਿੱਲੀ: ਗਰਮੀਆਂ ਦਾ ਮੌਸਮ ਆਉਂਦੇ ਹੀ ਜੀਅ ਭਰ ਕੇ ਅੰਬ ਖਾਣ ਨੂੰ ਮਿਲਦੇ ਹਨ। ਸਿਹਤ ਦੇ ਨਾਲ-ਨਾਲ ਅੰਬ ਚਿਹਰੇ ਦੀ ਸੁੰਦਰਤਾ ਨੂੰ ਵੀ ਨਿਖਾਰਦਾ ਹੈ। ਇਸ ’ਚ ਵਿਟਾਮਿਨ-ਸੀ ਦੀ ਮਾਤਰਾ ਹੁੰਦੀ ਹੈ ਜੋ ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ। ਵਾਲ਼ਾਂ ’ਚ ਕੰਡੀਸ਼ਨਰ ਕਰਨਾ ਹੋਵੇ ਜਾਂ ਚਿਹਰੇ ਦੀਆਂ ਝੁਰੜੀਆਂ ਹਟਾਉਣੀਆਂ ਹੋਣ ਦੋਵਾਂ ਹੀ ਕੰਮਾਂ ’ਚ ਅੰਬ ਬੇਹੱਦ ਮਦਦਗਾਰ ਸਾਬਿਤ ਹੁੰਦਾ ਹੈ ਤਾਂ ਚੱਲੋ ਜਾਣਦੇ ਹਾਂ ਫ਼ਲਾਂ ਦਾ ਰਾਜਾ ਅੰਬ ਚਿਹਰੇ ਦੀ ਖ਼ੂਬਸੂਰਤੀ ’ਚ ਕਿੰਝ ਲਗਾਉਂਦਾ ਹੈ ਚਾਰ ਚੰਨ...
ਚਿਹਰੇ ਦੀਆਂ ਝੁਰੜੀਆਂ ਲਈ
ਇਸ ਨੂੰ ਤਿਆਰ ਕਰਨ ਲਈ ਅੰਬ ਦੇ ਗੂਦੇ ’ਚ ਆਂਡੇ ਦਾ ਚਿੱਟਾ ਹਿੱਸਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਪੈਕ ਨੂੰ ਚਿਹਰੇ ’ਤੇ 30 ਮਿੰਟ ਤੱਕ ਲਗਾ ਕੇ ਛੱਡ ਦਿਓ। ਇਸ ਤੋਂ ਬਾਅਦ ਸੁੱਕਣ ’ਤੇ ਧੋ ਲਓ। ਹਫ਼ਤੇ ’ਚ ਇਕ ਵਾਰ ਇਸ ਪੈਕ ਦੀ ਵਰਤੋਂ ਜ਼ਰੂਰ ਕਰੋ।
ਚਿਹਰੇ ਨੂੰ ਦੇਵੇ ਠੰਡਕ
ਅੰਬ ਦੇ ਗੂਦੇ ’ਚ ਬਦਾਮਾਂ ਦਾ ਪਾਊਡਰ ਅਤੇ ਦੁੱਧ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ’ਤੇ ਲਗਾਓ ਅਤੇ ਸੁੱਕਣ ਦਿਓ। ਫਿਰ ਠੰਡੇ ਪਾਣੀ ਨਾਲ ਧੋ ਲਓ। ਰੋਜ਼ਾਨਾ ਇਸ ਫੇਸ ਪੈਕ ਨੂੰ ਲਗਾਉਣ ਨਾਲ ਚਿਹਰੇ ਨੂੰ ਠੰਡਕ ਮਿਲੇਗੀ। ਨਾਲ ਹੀ ਚਿਹਰੇ ਦੀ ਰੌਣਕ ਵੀ ਵਾਪਸ ਆਵੇਗੀ। 

PunjabKesari
ਚਿਹਰੇ ਨੂੰ ਕਰੇ ਸਾਫ਼
ਸੁੱਕੇ ਅੰਬ ਦੇ ਛਿਲਕੇ ਨੂੰ ਪੀਸ ਕੇ ਪਾਊਡਰ ਬਣਾਓ ਅਤੇ ਉਸ ’ਚ ਕਣਕ ਦਾ ਆਟਾ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਇਸ ਪੈਕ ਨੂੰ ਚਿਹਰੇ ’ਤੇ ਲਗਾ ਕੇ ਸੁੱਕਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰਕੇ ਕ੍ਰੀਮ ਲਗਾ ਲਓ। ਅਜਿਹਾ ਕਰਨ ਨਾਲ ਚਿਹਰੇ ਦੀ ਗੰਦਗੀ ਦੂਰ ਹੋ ਜਾਵੇਗੀ ਅਤੇ ਨਿਖਾਰ ਆਵੇਗਾ। 
ਟੈਨਿੰਗ ਕਰੇ ਦੂਰ
ਸਕਿਨ ਟੈਨਿੰਗ ਨੂੰ ਦੂਰ ਕਰਨ ਲਈ 1 ਪੱਕੇ ਅੰਬ ਦੇ ਗੂਦੇ ’ਚ 4 ਚਮਚੇ ਵੇਸਣ, 1 ਪਿਸਿਆ ਅਖਰੋਟ ਅਤੇ 1 ਚਮਚ ਸ਼ਹਿਦ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ 20-30 ਮਿੰਟ ਤੱਕ ਚਿਹਰੇ ’ਤੇ ਲਗਾ ਕੇ ਠੰਡੇ ਪਾਣੀ ਨਾਲ ਧੋ ਲਓ। ਇਸ ਨੂੰ ਹਫ਼ਤੇ ’ਚ 2 ਵਾਰ ਲਗਾਓ। 

PunjabKesari
ਕਿੱਲ-ਮੁਹਾਸਿਆਂ ਲਈ
ਇਸ ਲਈ 1 ਕੱਚਾ ਅੰਬ ਲਓ ਅਤੇ ਇਸ ਨੂੰ ਇਕ ਕੱਪ ਪਾਣੀ ’ਚ ਉਦੋਂ ਤੱਕ ਉਬਾਓ ਜਦੋਂ ਤੱਕ ਪਾਣੀ ਅੱਧਾ ਨਾ ਹੋ ਜਾਵੇ। ਇਸ ਪਾਣੀ ਨੂੰ ਛਾਣ ਕੇ ਕਿੱਲ-ਮੁਹਾਸੇ ਵਾਲੀ ਥਾਂ ’ਤੇ ਲਗਾਓ।   
ਵਾਲ਼ਾਂ ਲਈ ਕੰਡੀਸ਼ਨਰ ਦਾ ਕਰੇ ਕੰਮ
ਅੰਬ ਦੇ ਗੂਦੇ ’ਚ ਥੋੜਾ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ’ਚ ਦੋ ਆਂਡਿਆਂ ਦੀ ਜਰਦੀ ਮਿਲਾ ਕੇ ਗੁੜ੍ਹਾ ਪੇਸਟ ਬਣਾ ਲਓ। ਇਸ ਹੇਅਰ ਮਾਸਕ ਨੂੰ ਵਾਲ਼ਾਂ ’ਤੇ ਅੱਧੇ ਘੰਟੇ ਤੱਕ ਲਗਾਓ ਅਤੇ ਫਿਰ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲ਼ ਮੁਲਾਇਮ ਅਤੇ ਮਜ਼ਬੂਤ ਬਣਨਗੇ। 


Aarti dhillon

Content Editor

Related News