Skin Care Tips: ਖ਼ੁਦ ਨੂੰ ਨਿਖਾਰਨ ਲਈ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਬੇਹੱਦ ਜ਼ਰੂਰੀ

Tuesday, Jun 14, 2022 - 05:20 PM (IST)

Skin Care Tips: ਖ਼ੁਦ ਨੂੰ ਨਿਖਾਰਨ ਲਈ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਬੇਹੱਦ ਜ਼ਰੂਰੀ

ਨਵੀਂ ਦਿੱਲੀ- ਹਰ ਜਨਾਨੀ ਨੂੰ ਸੌਂਦਰਯ ਨਾਲ ਜੁੜੀ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ। ਗਰਮੀ ਦੇ ਮੌਸਮ ''ਚ ਇਹ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ। ਧੂੜ, ਧੁੱਪ ਆਦਿ ਦੇ ਕਾਰਨ ਸਕਿਨ ਦੀ ਨਮੀ ਘੱਟ ਹੋ ਜਾਂਦੀ ਹੈ, ਜਿਸ ਨਾਲ ਸਕਿਨ ਰੁਖੀ ਅਤੇ ਬੇਜਾਨ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਥੋੜ੍ਹੀ ਸਾਵਧਾਨੀ ਵਰਤੋ ਤਾਂ ਇਸ ਮੌਸਮ ''ਚ ਵੀ ਸਕਿਨ ਦੇ ਨਿਖਾਰ ਨੂੰ ਬਰਕਰਾਰ ਰੱਖ ਸਕਦੇ ਹੋ। ਜਾਣੋ ਖ਼ੁਦ ਨੂੰ ਨਿਖਾਰਨ ਦੇ ਲਈ ਕਿਹੜੀਆਂ ਚੀਜ਼ਾਂ ਦਾ ਰੱਖਣਾ ਹੋਵੇਗਾ ਧਿਆਨ...
ਨਹੁੰਆਂ ਦੀ ਇੰਝ ਕਰੋ ਦੇਖਭਾਲ
ਨਹੁੰਆਂ ਦਾ ਕਮਜ਼ੋਰ ਹੋ ਕੇ ਟੁੱਟਣਾ ਤੁਹਾਡੀ ਖਰਾਬ ਸਿਹਤ ਨੂੰ ਦਰਸਾਉਂਦਾ ਹੈ ਇਸ ਲਈ ਸਭ ਤੋਂ ਪਹਿਲੇ ਆਪਣੀ ਖੁਰਾਕ 'ਚ ਪ੍ਰੋਟੀਨ, ਕੈਲਸ਼ੀਅਮ ਭਰਪੂਰ ਮਾਤਰਾ 'ਚ ਲਓ। ਫਲ, ਦੁੱਧ, ਦਹੀਂ ਦਾ ਸੇਵਨ ਕਰੋ। ਨਾਲ ਹੀ ਆਪਣੇ ਨਹੁੰਆਂ ਦੀ ਮਾਲਿਸ਼ ਜੈਤੂਨ ਦੇ ਤੇਲ ਜਾਂ ਬਦਾਮ ਦੇ ਤੇਲ ਨਾਲ ਕਰੋ। ਨਹੁੰਆਂ 'ਤੇ ਲਸਣ ਰਗੜਣਾ ਵੀ ਨਹੁੰਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। 

PunjabKesari
ਬਲੈਕ ਹੈਡਸ ਹਟਾਉਣ ਦਾ ਤਰੀਕਾ
ਬਲੈਕ ਹੈੱਡਸ ਹਮੇਸ਼ਾ ਆਇਲੀ ਸਕਿਨ 'ਤੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਕਿਉਂਕਿ ਆਇਲੀ ਸਕਿਨ ਹੋਣ ਦੇ ਕਾਰਨ ਧੂੜ-ਮਿੱਟੀ ਸਕਿਨ 'ਤੇ ਜਲਦੀ ਚਿਪਕ ਜਾਂਦੀ ਹੈ, ਜੋ ਬਲੈਕ ਹੈੱਡਸ ਦੇ ਰੂਪ 'ਚ ਸਾਡੇ ਸਾਹਮਣੇ ਆਉਂਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਸਕਿਨ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ। ਨਿਯਮਿਤ ਰੂਪ ਨਾਲ ਰੋਜ਼ ਸੌਣ ਤੋਂ ਪਹਿਲੇ ਚਿਹਰੇ ਨੂੰ ਕਲੀਜਿੰਗ ਅਤੇ ਟੈਨਿੰਗ ਕਰੋ। 

PunjabKesari
ਰੁਖੇ ਅਤੇ ਬੇਜਾਨ ਵਾਲਾਂ ਲਈ
ਸ਼ੈਂਪੂ ਕਰਨ ਦੇ ਤੁਰੰਤ ਬਾਅਦ ਕੰਡੀਸ਼ਨਿੰਗ ਕਰੋ, ਨਾਲ ਹੀ ਖਾਣ-ਪੀਣ 'ਚ ਪ੍ਰੋਟੀਨ ਯੁਕਤ ਆਹਾਰ ਦਾ ਸੇਵਨ ਕਰੋ।  

PunjabKesari
ਡਾਰਕ ਸਰਕਲਸ ਘੱਟ ਕਰੋ
ਸਕਿਨ 'ਤੇ ਖੀਰੇ ਦਾ ਰਸ ਲਗਾਓ, ਬਾਦਾਮ ਜਾਂ ਜੈਤੂਨ ਦੇ ਤੇਲ ਦੀ ਮਸਾਜ ਕਰੋ। ਉਧਰ ਮੇਕਅਪ ਕਰਦੇ ਸਮੇਂ ਆਪਣੀ ਸਕਿਨ ਦੇ ਟੋਨ ਨਾਲ ਮੈਚ ਕਰਦੇ ਹੋਏ ਕੰਸੀਲਰ ਦੀ ਵਰਤੋਂ ਕਰੋ। 

PunjabKesari
ਢਿੱਲੀ ਸਕਿਨ 'ਚ ਕਸਾਅ
ਆਂਡੇ ਦੀ ਜਰਦੀ 'ਚ ਇਕ ਛੋਟਾ ਚਮਚਾ ਸ਼ਹਿਦ ਮਿਕਸ ਕਰਕੇ ਸਕਿਨ 'ਤੇ ਪੈਕ ਨੂੰ ਸੁੱਕਣ ਤੱਕ ਲਗਾਓ, ਲਾਭ ਹੋਵੇਗਾ।


author

Aarti dhillon

Content Editor

Related News