ਸਿਰਫ 7 ਦਿਨਾਂ 'ਚ ਬੰਦ ਹੋ ਜਾਣਗੇ ਚਿਹਰੇ ਦੇ ਮੁਸਾਮ, ਟਰਾਈ ਕਰੋ ਇਹ ਘਰੇਲੂ ਨੁਸਖੇ

08/10/2018 4:28:14 PM

ਜਲੰਧਰ— ਬੇਦਾਗ, ਚਮਕਦਾਰ ਸਕਿਨ ਪਾਉਣਾ ਹਰ ਕੋਈ ਚਾਹੁੰਦਾ ਹੈ ਪਰ ਤੇਜ਼ ਧੁੱਪ ਕਾਰਨ ਚਮੜੀ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ 'ਚੋਂ ਇਕ ਹੈ ਸਕਿਨ ਮੁਸਾਮ। ਖੁੱਲ੍ਹੇ ਪੋਰਸ ਨਾਲ ਮੁਹਾਸੇ ਦਾ ਹੁੰਦੇ ਹੀ ਹਨ ਨਾਲ ਹੀ ਚਮੜੀ ਬੇਜਾਨ ਲੱਗਣ ਲੱਗਦੀ ਹੈ। ਇਹ ਸਮੱਸਿਆ ਜ਼ਿਆਦਾਤਰ ਆਇਲੀ ਚਮੜੀ ਵਾਲੇ ਲੋਕਾਂ ਨੂੰ ਹੁੰਦੀਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਮਹਿੰਗੇ-ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹੀ ਹਾਲਤ 'ਚ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਆਪਣਾ ਸਕਦੇ ਹੋ।
1. ਕੇਲਾ
ਕੇਲਾ ਖਾਣਾ ਸਿਹਤ ਅਤੇ ਸਕਿਨ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੇਲਾ ਸਕਿਨ ਦੇ ਡੈਮੇਜ ਟਿਸ਼ੂ ਨੂੰ ਠੀਕ ਕਰਨ ਦੇ ਨਾਲ-ਨਾਲ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ। ਹਫਤੇ 'ਚ ਸਿਰਫ 2 ਵਾਰ ਕੇਲਾ ਮੈਸ਼ ਕਰਕੇ ਲਗਾਉਣ ਨਾਲ ਸਕਿਨ ਪੋਰਸ ਟਾਈਟ ਹੋ ਜਾਣਗੇ।
2. ਖੀਰਾ ਅਤੇ ਨਿੰਬੂ
ਖੁੱਲ੍ਹੇ ਪੋਰਸ ਨੂੰ ਬੰਦ ਕਰਨ ਲਈ ਨਿੰਬੂ ਅਤੇ ਖੀਰੇ ਦਾ ਇਸਤੇਮਾਲ ਕਰੋ। ਖੀਰੇ ਦੇ ਰਸ 'ਚ ਨਿੰਬੂ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਹਫਤੇ 'ਚ ਹੀ ਪੋਰਸ ਬੰਦ ਹੋ ਜਾਣਗੇ।
3. ਆਈਸ ਕਿਊਬ
ਆਈਸ ਕਿਊਬ ਨਾਲ ਖੁੱਲ੍ਹੇ ਪੋਰਸ ਆਸਾਨੀ ਨਾਲ ਬੰਦ ਹੋ ਜਾਂਦੇ ਹਨ। ਪੋਰਸ ਬੰਦ ਕਰਨ ਲਈ 15 ਤੋਂ 20 ਮਿੰਚ ਵਈ ਆਈਲ ਕਿਊਬ ਲਗਾਓ ਪਰ ਧਿਆਨ ਰੱਖੋ ਕਿ ਆਈਸ ਕਿਊਬ ਨੂੰ ਸਿਧਾ ਚਿਹਰੇ 'ਤੇ ਨਾ ਲਗਾਓ ਕਿਸੇ ਕੱਪੜੇ 'ਚ ਬੰਨ ਕੇ ਇਸ ਦਾ ਇਸਤੇਮਾਲ ਕਰੋ।


Related News