ਸਾਵਧਾਨ ! ਵਾਸਤੂ ਦੇ ਹਿਸਾਬ ਨਾਲ ਸੌਂਦੇ ਸਮੇਂ ਕਰੋਗੇ ਇਹ ਗਲਤੀਆਂ ਤਾਂ ਹੋਣਗੇ ਇਹ ਨੁਕਸਾਨ

07/07/2017 7:46:35 AM

ਜਲੰਧਰ— ਸਾਰਾ ਦਿਨ ਕੰਮ ਕਰਨ ਵਾਲੇ ਲੋਕ ਰਾਤ ਨੂੰ ਚੰਗੀ ਨੀਂਦ ਸੌਂਦੇ ਹਨ ਅਤੇ ਦਿਮਾਗ ਨੂੰ ਆਰਾਮ ਦਿੰਦੇ ਹਨ ਪਰ ਕਈ ਵਾਰ ਸੌਂਦੇ ਸਮੇਂ ਜਾਣੇ-ਅਣਜਾਣੇ 'ਚ ਕੁੱਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜੋ ਵਾਸਤੂ ਦੇ ਅਨੁਸਾਰ ਠੀਕ ਨਹੀਂ ਹੁੰਦੀਆਂ। ਇਸ ਨਾਲ ਘਰ 'ਚ ਤਾਂ ਪਰੇਸ਼ਾਨੀਆਂ ਆਉਂਦੀਆਂ ਹੀ ਹਨ ਨਾਲ ਹੀ ਨੁਕਸਾਨ ਵੀ ਹੁੰਦਾ ਹੈ। ਆਓ ਜਾਣਦੇ ਹਾਂ ਕਿ ਸੌਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਸੌਂਣੇ ਸਮੇਂ ਕਦੀ ਵੀ ਆਪਣੇ ਬੈੱਡ ਉੱਤੇ ਇਲੈਕਟਰਿਕ ਸਾਮਾਨ ਨਾ ਰੱਖੋ ਇਸ ਨਾਲ ਪੇਟ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
2. ਅਕਸਰ ਅਸੀਂ ਬੈੱਡ ਦੀ ਬੈਕ ਉੱਤੇ ਛੋਟੀ ਘੜੀ ਰੱਖਦੇ ਹਨ ਪਰ ਸਿਰ ਦੇ ਥੱਲੇ, ਬੈੱਡ ਦੇ ਸਾਹਮਣੇ ਜਾ ਪਿੱਛੇ ਘੜੀ ਹੋਣ ਨਾਲ ਸਰੀਰਕ ਅਤੇ ਮਾਨਸਿਕ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਇਲਾਵਾ ਬੈੱਡ ਦੇ ਸਾਹਮਣੇ ਜਾ ਪਿੱਛੇ ਘੜੀ ਹੋਣ ਨਾਲ ਵਿਅਕਤੀ ਨੂੰ ਆਲਸ ਘੇਰ ਲੈਂਦਾ ਹੈ ਅਤੇ ਉਹ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਪਾਉਂਦਾ।
3. ਵਾਸਤੂ ਦੇ ਅਨੁਸਾਰ ਸੌਂਣ ਵਾਲੇ ਕਮਰੇ ਵਿੱਚ ਕਦੀ ਵੀ ਭਗਵਾਨ ਦੀ ਜਾਂ ਪੂਰਵਜਾਂ ਦੀ ਫੋਟੋ ਨਾ ਲਗਾਓ। ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ।
4. ਸੌਂਣੇ ਸਮੇਂ ਸਿਰ ਦੇ ਕੋਲ ਪਾਣੀ ਨਹੀਂ ਰੱਖਣਾ ਚਾਹੀਦਾ। ਇਸ ਨਾਲ ਮਾਨਸਿਕ ਬੀਮਾਰੀ ਹੋ ਸਕਦੀ ਹੈ।
5. ਰਾਤ ਨੂੰ ਸੌਂਦੇ ਵੇਲੇ ਬੈੱਡ ਉੱਤੇ ਪਰਸ ਨਾ ਰੱਖੋ ਕਿਉਂਕਿ ਇਸ ਨਾਲ ਖਰਚੇ ਵਧਦੇ ਹਨ।


Related News