ਨਨਾਣ ਰੱਖੇਗੀ ਇਨ੍ਹਾਂ ਗੱਲਾਂ ਦਾ ਧਿਆਨ ਤਾਂ ਭਰਜਾਈ ਦੇਵੇਗੀ ਹਰ ਮੁਸ਼ਕਲ ''ਚ ਸਾਥ

11/27/2018 2:20:45 PM

ਨਵੀਂ ਦਿੱਲੀ— ਨਨਾਣ ਅਤੇ ਭਰਜਾਈ ਦਾ ਰਿਸ਼ਤਾ ਜੇਕਰ ਪਿਆਰ ਅਤੇ ਈਮਾਨਦਾਰੀ ਨਾਲ ਨਿਭਾਇਆ ਜਾਵੇ ਤਾਂ ਉਮਰ ਭਰ ਦੋਹਾਂ 'ਚ ਇਕ-ਦੂਜੇ ਲਈ ਸਨਮਾਨ ਬਣਿਆ ਰਹਿੰਦਾ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਨਨਾਣਾਂ ਭਰਾ ਲਈ ਬਹੁਤ ਅਪਣਾਪਨ ਅਤੇ ਪਿਆਰ ਰੱਖਦੀਆਂ ਹਨ ਪਰ ਭਰਜਾਈ ਦੇ ਪ੍ਰਤੀ ਉਨ੍ਹਾਂ ਦੇ ਦਿਲ 'ਚ ਨਫਰਤ ਦਿਨੋਂ-ਦਿਨ ਵਧਦੀ ਰਹਿੰਦੀ ਹੈ। ਭਰਾ-ਭਰਜਾਈ ਦੇ ਰਿਸ਼ਤੇ 'ਚ ਦਖਲ ਦੇਣਾ, ਮਾਤਾ-ਪਿਤਾ ਨੂੰ ਵੀ ਭਰਜਾਈ ਦੇ ਖਿਲਾਫ ਭੜਕਾਉਣਾ ਵਰਗੀਆਂ ਗੱਲਾਂ ਦੂਰੀਆਂ ਦਾ ਕਾਰਨ ਬਣਦੀ ਹੈ। ਉਂਝ ਹੀ ਦੂਜੇ ਪਾਸੇ ਕੁਝ ਨਨਾਣਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਘਰ 'ਚ ਭਰਜਾਈ ਦੇ ਸਨਮਾਨ ਲਈ ਪੂਰੀ ਤਰ੍ਹਾਂ ਨਾਲ ਉਨ੍ਹਾਂ ਦਾ ਸਾਥ ਦਿੰਦੀਆਂ ਹਨ। 
 

ਨਨਾਣ ਰੱਖੇ ਇਨ੍ਹਾਂ ਗੱਲਾਂ ਦਾ ਧਿਆਨ 
 

1. ਇਸ ਗੱਲ ਦਾ ਮਾਨ ਰੱਖੋ ਕਿ ਭਰਜਾਈ ਉਹ ਹੈ ਜਿਸ ਨੂੰ ਤੁਹਾਡਾ ਭਰਾ ਵਿਆਹ ਕਰਕੇ ਆਪਣੇ ਘਰ ਲਿਆਇਆ ਹੈ। ਉਹ ਭਰਾ ਦੀ ਜ਼ਿੰਦਗੀ 'ਚ ਬਹੁਤ ਹੀ ਮਹੱਤਵਪੂਰਣ ਥਾਂ ਰੱਖਦੀ ਹੈ, ਜੋ ਪਰਿਵਾਰ 'ਚ ਭਰਾ ਦੀ ਹੈ। ਤੁਹਾਡੀ ਜ਼ਿੰਮੇਦਾਰੀ ਹੈ ਕਿ ਉਸ ਨੂੰ ਭੈਣ ਬਣਾ ਕੇ ਖੁਸ਼ੀਆਂ ਦਿਓ ਨਾ ਕਿ ਖਲਨਾਇਕਾ ਬਣ ਕੇ ਉਨ੍ਹਾਂ ਦੀ ਜਿੰਦਗੀ 'ਚ ਤਕਲੀਫਾ ਪੈਦਾ ਕਰੋ। 
 

2. ਹਰ ਕਿਸੇ ਨੂੰ ਪ੍ਰੀÂਵੇਸੀ ਰੱਖਣ ਦਾ ਹੱਕ ਹੁੰਦਾ ਹੈ। ਭਰਾ-ਭਰਜਾਈ ਨੂੰ ਵੀ ਕਦੇ ਪਰਿਵਾਰਿਕ ਜ਼ਿੰਮੇਦਾਰੀਆਂ ਤੋਂ ਵੱਖ ਰੱਖ ਕੇ ਖੁਸ਼ ਰਹਿਣ ਦਿਓ। ਉਨ੍ਹਾਂ ਨੂੰ ਸਪੇਸ ਦੇਣਾ ਤੁਹਾਡੀ ਨੈਤਿਕ ਜ਼ਿੰਮੇਦਾਰੀ ਹੈ। 
 

3. ਆਪਣੀ ਭਰਜਾਈ ਨੂੰ ਵੀ ਉਸੇ ਤਰ੍ਹਾਂ ਸਨਮਾਨ ਦਿਓ ਜੋ ਤੁਸੀਂ ਆਪਣੇ ਸੋਹਰੇ 'ਚ ਪਾਉਣ ਦੀ ਉਮੀਦ ਕਰਦੀ ਹੋ।
 

4. ਗੱਲ-ਗੱਲ 'ਤੇ ਭਰਜਾਈ ਨੂੰ ਗੈਰ-ਜ਼ਰੂਰੀ ਸਿਖਲਾਈ ਨਾ ਦਿਓ। ਜੇਕਰ ਤੁਸੀਂ ਘਰ ਦੇ ਮੈਂਬਰਾਂ ਦਾ ਸਨਮਾਨ ਕਰੋਗੀ ਤਾਂ ਭਰਜਾਈ ਵੀ ਇਸ ਗੱਲ ਨੂੰ ਸਿਖੇਗੀ। 
 

5. ਭਰਾ ਦੇ ਨਾਲ ਤੁਹਾਡਾ ਚਾਹੇ ਕਿੰਨਾ ਵੀ ਜ਼ਿਆਦਾ ਪਿਆਰ ਨਾ ਹੋਵੇ ਪਰ ਉਨ੍ਹਾਂ ਦੇ ਵਿਆਹ ਦੇ ਬਾਅਦ ਭਰਾ ਨਾਲ ਸਬੰਧੀ ਸਾਰੇ ਅਧਿਕਾਰ ਭਰਜਾਈ ਨੂੰ ਦਿਓ। ਉਨ੍ਹਾਂ ਦੇ ਰਿਸ਼ਤੇ 'ਚ ਟੋਕਾਟੋਕੀ ਨਾ ਕਰੋ। 
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ